ਪੰਜਾਬ

punjab

By

Published : Apr 15, 2020, 11:20 PM IST

ETV Bharat / international

ਬ੍ਰਿਟੇਨ ਨੂੰ ਪੈਰਾਸੀਟਾਮੋਲ ਭੇਜੇਗਾ ਭਾਰਤ

ਭਾਰਤ ਬ੍ਰਿਟੇਨ ਨੂੰ ਲਗਭਗ 30 ਲੱਖ ਯੂਨਿਟ ਪੈਰਾਸੀਟਾਮੋਲ ਨਿਰਯਾਤ ਕਰੇਗਾ ਜਿਸ ਦੀ ਜਾਣਕਾਰੀ ਬੁੱਧਵਾਰ ਨੂੰ ਬ੍ਰਿਟੇਨ ਦੇ ਵਿਦੇਸ਼ੀ ਮਾਮਲਿਆਂ ਦੇ ਦਫ਼ਤਰ ਨੇ ਦਿੱਤੀ।

ਪੈਰਾਸੀਟਾਮੋਲ
ਪੈਰਾਸੀਟਾਮੋਲ

ਲੰਡਨ: ਭਾਰਤ ਬ੍ਰਿਟੇਨ ਨੂੰ ਲਗਭਗ 30 ਲੱਖ ਯੂਨਿਟ ਪੈਰਾਸੀਟਾਮੋਲ ਨਿਰਯਾਤ ਕਰੇਗਾ। ਇਸ ਦੀ ਜਾਣਕਾਰੀ ਬੁੱਧਵਾਰ ਨੂੰ ਬ੍ਰਿਟੇਨ ਦੇ ਵਿਦੇਸ਼ੀ ਮਾਮਲਿਆਂ ਦੇ ਦਫ਼ਤਰ ਨੇ ਦਿੱਤੀ।

ਵਿਦੇਸ਼ੀ ਅਤੇ ਰਾਸ਼ਟਰਮੰਡਲ ਦਫ਼ਤਰ, ਯੂਕੇ ਸਰਕਾਰ ਨੇ ਇੱਕ ਟਵੀਟ ਵਿੱਚ ਕਿਹਾ, "ਬ੍ਰਿਟੇਨ ਨੂੰ ਭਾਰਤ ਨਾਲ ਗੱਲਬਾਤ ਤੋਂ ਬਾਅਦ ਲਗਭਗ 30 ਲੱਖ ਯੂਨਿਟ ਪੈਰਾਸੀਟਾਮੋਲ ਮਿਲਣਗੇ। ਇਹ ਅਗਲੇ ਦੋ ਹਫ਼ਤਿਆਂ ਵਿੱਚ ਆ ਜਾਵੇਗਾ ਅਤੇ ਬ੍ਰਿਟੇਨ ਦੇ ਪ੍ਰਮੁੱਖ ਸੁਪਰਮਾਰਕੀਟਾਂ ਵਿੱਚ ਸਟਾਕ ਕਰ ਦਿੱਤਾ ਜਾਵੇਗਾ।"

ਬ੍ਰਿਟੇਨ ਵਿੱਚ ਕੋਰੋਨਾ ਵਾਇਰਸ ਦੇ 90,000 ਤੋਂ ਵੱਧ ਕੇਸ ਸਾਹਮਣੇ ਆਏ ਹਨ ਜਦੋਂ ਕਿ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 12,000 ਦੇ ਨਜ਼ਦੀਕ ਹੋ ਗਈ ਹੈ।

ਇਸ ਮਹੀਨੇ ਦੀ ਸ਼ੁਰੂਆਤ ਵਿੱਚ, ਭਾਰਤ ਨੇ ਉਨ੍ਹਾਂ ਦੇਸ਼ਾਂ ਨੂੰ ਪੈਰਾਸੀਟਾਮੋਲ ਅਤੇ ਹਾਈਡ੍ਰੌਕਸੀਕਲੋਰੋਕਿਨ ਦੇ ਨਿਰਯਾਤ ਦਾ ਅਸਥਾਈ ਤੌਰ ਤੇ ਲਾਇਸੈਂਸ ਦਿੱਤਾ ਸੀ ਜੋ ਕੋਰੋਨ ਵਾਇਰਸ ਨਾਲ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਹਨ।

ABOUT THE AUTHOR

...view details