ਦੁਬਈ: ਕੋਰੋਨਾ ਕਾਰਨ 'ਦੁਬਈ ਐਕਸਪੋ ਵਰਸਡ ਫੇਅਰ 2020' ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਵਰਲ਼ਡ ਫੇਅਰ ਹੁਣ ਅਗਲੇ ਸਾਲ 1 ਅਕਤੂਬਰ ਤੋਂ 31 ਮਾਰਚ 2022 ਤੱਕ ਹੋਵੇਗਾ।
ਬਿਊਰੋ ਇੰਟਰਨੈਸ਼ਨਲ ਡੇਸ ਐਕਪੋਜ਼ਿਸ਼ਨ (BIE) ਦੀ ਮੀਟਿੰਗ ਵਿੱਚ ਦੋ ਤਿਹਾਰੀ ਮੈਂਬਰਾਂ ਨੇ ਇੱਕ ਸਾਲ ਲਈ ਇਸ ਪ੍ਰੋਗਰਾਨ ਨੂੰ ਮੁਲਤਵੀ ਕਰਨ 'ਚ ਸਮਰਥਨ ਦਿੱਤਾ। ਇਸ ਵਿਸ਼ਵ ਮੈਗਾ ਇਵੈਂਟ ਨੂੰ ਕੋਰੋਨਾ ਕਾਰਨ ਮੁਲਤਵੀ ਕੀਤਾ ਗਿਆ ਹੈ ਤਾਂ ਜੋ ਸਿਹਤ ਤੇ ਯਾਤਰਾਂ ਕਰਨ ਵਾਲੇ ਲੋਕਾਂ ਦੀ ਸੁੱਰਖਿਆ ਹੋ ਸਕੇ।
ਇਸ ਦੇ ਨਾਲ ਹੀ ਐਕਸਪੋ ਦੇ ਚੈਅਰਮੇਨ ਨੇ ਟਵਿੱਟ ਕਰ ਕਿਹਾ,"ਅਸੀਂ BIEParis ਮੈਂਬਰ ਦੇਸ਼ਾਂ ਦੇ ਉਨ੍ਹਾਂ ਦੇ 'ਦੁਬਈ ਵਰਲਡ ਐਕਸਪੋ 2020' 'ਚ ਯੋਗਦਾਨ ਪਾਉਣ ਲਈ ਸ਼ੁਕਰਗੁਜ਼ਾਰ ਹਾਂ, ਜੋ ਇਸ ਮਹਾਂਮਾਰੀ ਤੋਂ ਬਾਅਦ ਸੰਸਾਰ ਨੂੰ ਸੰਭਾਲਣ ਵਿੱਚ ਇੱਕ ਮੱਹਤਵਪੂਰਨ ਭੂਮਿਕਾ ਨਿਭਾਉਣਗੇ,...ਜਦੋਂ ਇਸ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੋਵੇਗੀ।"
ਦੁਬਈ ਐਕਸਪੋ ਕਈ ਪ੍ਰਮੁੱਖ ਇਵੈਂਟਾਂ ਵਿੱਚੋਂ ਇੱਕ ਹੈ, ਜਿਸ ਨੂੰ ਕੋਰੋਨਾ ਕਾਰਨ ਮੁਲਤਵੀ ਕੀਤਾ ਗਿਆ ਹੈ। ਇਸ ਤੋਂ ਪਹਿਲਾ ਟੋਕਿਊ ਓਲਪਿੰਕ ਤੇ UEFA ਨੂੰ ਵੀ ਕੋਰੋਨਾ ਕਾਰਨ ਅਗਲੇ ਸਾਲ ਲਈ ਮੁਲਤਵੀ ਕਰ ਦਿੱਤਾ ਗਿਆ ਹੈ।