ਲੰਦਨ: 13400 ਕਰੋੜ ਪੀਐੱਨਬੀ ਘੋਟਾਲੇ ਦੇ ਮੁਲਜ਼ਮ ਅਤੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਰਿਮਾਂਡ 'ਤੇ ਅੱਜ ਸੁਣਵਾਈ ਹੋਵੇਗੀ। ਲੰਦਨ ਦੀ ਅਦਾਲਤ 'ਚ ਨੀਰਵ ਮੋਦੀ ਖਿਲਾਫ਼ ਸਪੁਰਦਗੀ ਦੀ ਕਾਰਵਾਈ ਚੱਲ ਰਹੀ ਹੈ। 48 ਸਾਲਾ ਹੀਰਾ ਕਾਰੋਬਾਰੀ ਨੀਰਵ ਮੋਦੀ ਗ੍ਰਿਫ਼ਤਾਰੀ ਤੋਂ ਬਾਅਦ ਲੰਦਨ ਦੀ ਬੈਂਡਸਵਰਥ ਜੇਲ੍ਹ 'ਚ ਬੰਦ ਹਨ।
ਪੀਐੱਨਬੀ ਘੋਟਾਲੇ 'ਚ ਘਿਰੇ ਨੀਰਵ ਮੋਦੀ ਦੀ ਰਿਮਾਂਡ 'ਤੇ ਅੱਜ ਹੋਵੇਗੀ ਸੁਣਵਾਈ
ਪੀਐਨਬੀ ਘੋਟਾਲੇ 'ਚ ਘਿਰੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਰਿਮਾਂਡ 'ਤੇ ਅੱਜ ਸੁਣਵਾਈ ਹੋਵੇਗੀ। ਨੀਰਵ ਮੋਦੀ ਇਸ ਸਮੇਂ ਲੰਦਨ ਦੀ ਬੈਂਡਸਵਰਥ ਜੇਲ੍ਹ 'ਚ ਬੰਦ ਹਨ ਅਤੇ ਉਨ੍ਹਾਂ ਖਿਲਾਫ਼ ਸਪੁਰਦਗੀ ਦੀ ਕਾਰਵਾਈ ਚੱਲ ਰਹੀ ਹੈ। ਅੱਜ ਵੈਸਟਮਿੰਸਟਰ ਮੈਜਿਸਟ੍ਰੇਟ ਦੀ ਕੋਰਟ 'ਚ ਹੋਣ ਵਾਲੀ ਸੁਣਵਾਈ ਦੌਰਾਨ ਕੁਝ ਹੋਰ ਤੱਥ ਵੀ ਵਿਚਾਰੇ ਜਾ ਸਕਦੇ ਹਨ।
ਪੀਐੱਨਬੀ ਘੋਟਾਲੇ 'ਚ ਘਿਰੇ ਨੀਰਵ ਮੋਦੀ 'ਤੇ ਸੁਣਵਾਈ
ਨੀਰਵ ਮੋਦੀ ਨੂੰ ਜੇਲ੍ਹ ਤੋਂ ਵੀਡੀਓਲਿੰਕ ਰਾਹੀਂ ਵੈਸਟਮਿੰਸਟਰ ਮੈਜਿਸਟ੍ਰੇਟ ਦੀ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। 29 ਮਾਰਚ ਨੂੰ ਹੋਈ ਪੇਸ਼ੀ ਦੌਰਾਨ ਚੀਫ਼ ਮੈਜਿਸਟ੍ਰੇਟ ਨੇ ਇਹ ਕਹਿ ਕੇ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿੱਤੀ ਸੀ ਕਿ ਇੱਕ ਤੋਂ ਵੱਧ ਪਾਸਪੋਰਟ ਹੋਣ ਦੇ ਚੱਲਦਿਆਂ ਨੀਰਵ ਮੋਦੀ ਫ਼ਰਾਰ ਹੋ ਸਕਦਾ ਹੈ। ਵੈਸਟਮਿੰਸਟਰ ਮੈਜਿਸਟ੍ਰੇਟ ਦੀ ਕੋਰਟ 'ਚ ਸੁਣਵਾਈ ਦੌਰਾਨ ਕੁਝ ਹੋਰ ਤੱਥ ਵੀ ਵਿਚਾਰੇ ਜਾ ਸਕਦੇ ਹਨ। ਦੱਸ ਦਈਏ ਕਿ ਨੀਰਵ ਮੋਦੀ ਤੀਸਰੀ ਵਾਰ ਇੱਕ ਹੋਰ ਜ਼ਮਾਨਤ ਅਰਜ਼ੀ ਵੀ ਦਾਖਿਲ ਕਰ ਸਕਦਾ ਹੈ।