ਪੰਜਾਬ

punjab

ETV Bharat / international

ਨਿਊਜ਼ੀਲੈਂਡ ਵਿੱਚ ਸੈਮੀ-ਆਟੋਮੈਟਿਕ ਰਾਇਫ਼ਲਾਂ 'ਤੇ ਰੋਕ ਲਾਉਣ ਦੇ ਹੁਕਮ

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜਕਿੰਡਾ ਅਡਰਨਰ ਨੇ ਪ੍ਰੈੱਸ ਕਾਨਫ਼ਰੰਸ ਵਿੱਚ ਨਵੇਂ ਬੰਦੂਕ ਕਾਨੂੰਨ ਸੁਧਾਰ ਦਾ ਐਲਾਨ ਕੀਤਾ ਹੈ।

By

Published : Mar 21, 2019, 1:04 PM IST

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜਕਿੰਡਾ ਅਡਰਨਰ

ਵੈਲਿੰਗਟਨ : ਨਿਊਜ਼ੀਲੈਂਡ ਸਰਕਾਰ ਨੇ ਅੱਜ ਸਖ਼ਤ ਬੰਦੂਕ ਕਾਨੂੰਨ ਦਾ ਐਲਾਨ ਕੀਤਾ ਹੈ, ਜਿਸ ਅਧੀਨ ਫ਼ੌਜ ਸ਼੍ਰੇਣੀ ਦੀ ਅਰਧ-ਸਵੈਚਾਲੂ (ਸੈਮੀ-ਆਟੋਮੈਟਿਕ) ਅਤੇ ਅਸਾਲਟ ਰਾਇਫ਼ਲਾਂ 'ਤੇ ਰੋਕ ਲਾਇਆ ਜਾਵੇਗਾ। ਨਿਊਜ਼ੀਲੈਂਡ ਹੈਰਾਲਡ ਦੀ

ਰਿਪੋਰਟ ਮੁਤਾਬਕ ਪ੍ਰਧਾਨ ਮੰਤਰੀ ਜਕਿੰਡਾ ਅਡਰਨਰ ਨੇ ਪ੍ਰੈੱਸ ਕਾਨਫ਼ਰੰਸ ਵਿੱਚ ਨਵੇਂ ਬੰਦੂਕ ਕਾਨੂੰਨ ਸੁਧਾਰ ਦਾ ਐਲਾਨ ਕੀਤਾ ਹੈ।

ਸਰਕਾਰ ਨੇ ਹਥਿਆਰਾਂ 'ਤੇ ਰੋਕ ਕ੍ਰਾਇਸਚਰਚ ਵਿੱਚ ਦੋ ਮਸਜਿਦਾਂ ਵਿੱਚ ਗੋਲੀਬਾਰੀ ਦੇ ਘਟਨਾ ਤੋਂ ਇੱਕ ਹਫ਼ਤੇ ਤੋਂ ਵੀ ਘੱਟ ਦੇ ਸਮੇਂ ਵਿੱਚ ਲਾਇਆ ਹੈ। ਇਸ ਘਟਨਾ ਵਿੱਚ 50 ਲੋਕ ਮਾਰੇ ਗਏ ਸੀ ਅਤੇ 50 ਜਖ਼ਮੀ ਹੋ ਗਏ ਸੀ।

ਅਟਾਰਨੀ ਜਨਰਲ ਡੇਵਿਡ ਪਾਰਕਰ ਨੇ ਕਿਹਾ ਕਿ ਇਸ ਹਫ਼ਤੇ ਦੇ ਅੰਤ ਵਿੱਚ ਸੈਮੀ-ਆਟੋਮੈਟਿਕ ਬੰਦੂਕਾਂ 'ਤੇ ਰੋਕ ਲੱਗ ਜਾਵੇਗੀ। ਇਸ ਪ੍ਰਕਾਰ ਦੇ ਹਥਿਆਰਾਂ ਦੇ ਵਿਰੋਧ ਵਿੱਚ 70,000 ਲੋਕਾਂ ਨੇ ਇੱਕ ਪਟੀਸ਼ਨ 'ਤੇ ਦਸਤਖ਼ਤ ਕੀਤੇ ਸੀ।

ABOUT THE AUTHOR

...view details