ਪੰਜਾਬ

punjab

ETV Bharat / international

ਬ੍ਰਿਟੇਨ 'ਚ ਰਿਪੋਰਟਿੰਗ ਦੌਰਾਨ ਨਸਲੀ ਸ਼ੋਸ਼ਣ ਦਾ ਸ਼ਿਕਾਰ ਹੋਈ ਭਾਰਤੀ ਮੂਲ ਦੀ ਪੱਤਰਕਾਰ

ਬ੍ਰਿਟੇਨ 'ਚ ਰਿਪੋਰਟਿੰਗ ਦੌਰਾਨ ਭਾਰਤੀ ਮੂਲ ਦੀ ਪੱਤਰਕਾਰ ਨਸਲੀ ਸ਼ੋਸ਼ਣ ਦਾ ਸ਼ਿਕਾਰ ਹੋਈ। ਪੁਲਿਸ ਨੇ ਬਦਸਲੂਕੀ ਕਰਨ ਲਈ 50 ਸਾਲਾ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

By

Published : May 12, 2020, 11:41 PM IST

ਫ਼ੋਟੋ।
ਫ਼ੋਟੋ।

ਲੰਡਨ: ਬੀਬੀਸੀ ਦੀ ਭਾਰਤੀ ਮੂਲ ਦੀ ਪੱਤਰਕਾਰ ਸੀਮਾ ਕੋਟੇਚਾ ਨੂੰ ਧਮਕੀ ਦੇਣ ਅਤੇ ਬਦਸਲੂਕੀ ਕਰਨ ਲਈ ਇੱਕ 50 ਸਾਲਾ ਵਿਅਕਤੀ ਨੂੰ ਮੰਗਲਵਾਰ ਨੂੰ ਬ੍ਰਿਟੇਨ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸ ਸਮੇਂ ਪੱਤਰਕਾਰ ਨਾਲ ਬੁਰਾ ਸਲੂਕ ਕੀਤਾ ਗਿਆ ਉਦੋਂ ਉਹ ਲੈਸਟਰ ਸਿਟੀ ਸੈਂਟਰ ਤੋਂ ਇਕ ਪ੍ਰੋਗਰਾਮ ਪ੍ਰਸਾਰਿਤ ਕਰਨ ਦੀ ਤਿਆਰੀ ਕਰ ਰਹੀ ਸੀ।

ਸੀਮਾ ਕੋਟੇਚਾ ਐਤਵਾਰ ਸ਼ਾਮ ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੇ ਰਾਸ਼ਟਰ ਦੇ ਨਾਂਅ ਸੰਬੋਧਨ ਉੱਤੇ ਪ੍ਰਤੀਕਿਰਿਆ ਲੈਣ ਲਈ ਆਪਣੇ ਸ਼ੋਅ ਦੇ ਮਹਿਮਾਨਾਂ ਨਾਲ ਸੰਪਰਕ ਵਿੱਚ ਸੀ ਪਰ ਦੁਰਵਿਵਹਾਰ ਦੇ ਕਾਰਨ, ਉਸ ਨੂੰ ਆਪਣਾ ਪ੍ਰਸਾਰਣ ਰੋਕਣਾ ਪਿਆ।

ਜੌਨਸਨ ਨੇ ਕੋਵਿਡ -19 ਦੇ ਕਾਰਨ ਲਾਗੂ ਕੀਤੀ ਗਈ ਤਾਲਾਬੰਦੀ ਨੂੰ ਹੌਲੀ ਹੌਲੀ ਖਤਮ ਕਰਨ ਦੇ ਵਿਸ਼ੇ 'ਤੇ ਰਾਸ਼ਟਰ ਨੂੰ ਸੰਬੋਧਨ ਕੀਤਾ।

ਬੀਬੀਸੀ ਦੇ ਇਕ ਬੁਲਾਰੇ ਨੇ ਕਿਹਾ, "ਸਾਡੀ ਪੱਤਰਕਾਰ, ਉਸ ਦੀ ਪ੍ਰੋਡਕਸ਼ਨ ਟੀਮ ਅਤੇ ਮਹਿਮਾਨ ਪ੍ਰਸਾਰਣ ਦੀ ਤਿਆਰੀ ਕਰ ਹੀ ਰਹੇ ਸੀ ਉਦੋਂ ਉਨ੍ਹਾਂ ਨਾਲ ਨਸਲੀ ਸ਼ੋਸ਼ਣ ਦੀ ਘਟਨਾ ਵਾਪਰੀ। ਅਸੀਂ ਆਪਣੇ ਕਰਮਚਾਰੀਆਂ ਨਾਲ ਨਸਲਵਾਦ ਅਤੇ ਬਦਸਲੂਕੀ ਬਰਦਾਸ਼ਤ ਨਹੀਂ ਕਰਾਂਗੇ।"

ਇਸ ਘਟਨਾ ਦੀ ਜਾਣਕਾਰੀ ਲੈਸਟਰਸ਼ਾਇਰ ਪੁਲਿਸ ਨੂੰ ਦਿੱਤੀ ਗਈ, ਜਿਸ ਨੇ ਜਾਂਚ ਸ਼ੁਰੂ ਕੀਤੀ ਅਤੇ ਸੋਮਵਾਰ ਨੂੰ ਲੈਸਟਰ ਤੋਂ ਰਸੇਲ ਰਾਵਲਿੰਗਸਨ ਨਾਂਅ ਦੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ।

ਪੁਲਿਸ ਦੇ ਬਿਆਨ ਅਨੁਸਾਰ, "ਇੱਕ 50 ਸਾਲਾ ਵਿਅਕਤੀ 'ਤੇ ਟੈਲੀਵਿਜ਼ਨ ਕਰਮਚਾਰੀਆਂ ਨਾਲ ਬਦਸਲੂਕੀ ਦੇ ਮਾਮਲੇ ਵਿੱਚ ਐਤਵਾਰ ਸ਼ਾਮ ਨੂੰ ਲੈਸਟਰ ਸਿਟੀ ਸੈਂਟਰ ਵਿੱਚ ਪ੍ਰੇਸ਼ਾਨ ਕਰਨ, ਧਮਕਾਉਣ, ਅਪਮਾਨਜਨਕ ਸ਼ਬਦ ਬੋਲਣ ਦੇ ਦੋਸ਼ ਦਰਜ ਕੀਤੇ ਗਏ ਹਨ।"

ਕੋਟੇਚਾ ਨੇ ਘਟਨਾ ਤੋਂ ਬਾਅਦ ਟਵੀਟ ਕੀਤਾ, "ਅਫਸੋਸੋ ਹੈ, ਇਕ ਵਿਅਕਤੀ ਨੇ ਮੇਰੇ ਨਾਲ ਅਪਮਾਨਜਨਕ ਗੱਲਾਂ ਕੀਤੀਆਂ ਜਿਸ ਨਾਲ ਸਾਰਿਆਂ ਲਈ ਚੀਜ਼ਾਂ ਖ਼ਰਾਬ ਹੋ ਗਈਆਂ। ਇੱਕ ਰਾਸ਼ਟਰੀ ਸੰਕਟ ਦੀ ਖ਼ਬਰ ਨੂੰ ਦੁਖਦਾਈ ਢੰਗ ਨਾਲ ਰੋਕਿਆ ਗਿਆ।"

ABOUT THE AUTHOR

...view details