ਪੰਜਾਬ

punjab

ETV Bharat / international

ਚੀਨ ਵਿਚ ਕੋਰੋਨਾ ਵਾਇਰਸ ਨਾਲ 425 ਦੀ ਮੌਤ, 3,235 ਨਵੇਂ ਮਾਮਲੇ ਆਏ ਸਾਹਮਣੇ

ਕੋਰੋਨਾਵਾਇਰਸ ਜਾਨਲੇਵਾ ਹੈ ਜਿਸ ਕਰਕੇ ਹੁਣ ਤੱਕ ਸੈਂਕੜੇ ਮੌਤਾਂ ਹੋ ਚੁੱਕੀਆਂ ਹਨ। ਇਸ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਵਿੱਚ ਇਜਾਫ਼ਾ ਹੁੰਦਾ ਜਾ ਰਿਹਾ ਹੈ। ਉੱਥੇ ਹੀ ਚੀਨ ਦੇ ਸਿਹਤ ਵਿਭਾਗ ਨੂੰ ਕੋਰੋਨਾਵਾਇਰਸ ਦੇ ਨਵੇਂ ਮਾਮਲਿਆਂ ਬਾਰੇ ਜਾਣਕਾਰੀ ਮਿਲੀ ਹੈ।

ਕੋਰੋਨਾਵਾਇਰਸ
ਕੋਰੋਨਾਵਾਇਰਸ

By

Published : Feb 4, 2020, 10:57 AM IST

ਬੀਜਿੰਗ: ਚੀਨ ਦੇ ਸਿਹਤ ਵਿਭਾਗ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ 31 ਸੂਬਾਈ ਪੱਧਰੀ ਖੇਤਰਾਂ ਤੇ ਸਿਨਜਿਆਂਗ ਪ੍ਰੋਡਕਸ਼ਨ ਐਂਡ ਕੰਸਟ੍ਰਕਸ਼ਨ ਕੋਲੋਂ ਕੋਰੋਨਾਵਾਇਰਸ ਦੇ 3235 ਨਵੇਂ ਮਾਮਲੇ ਤੇ ਇਸ ਵਾਇਰਸ ਨਾਲ ਹੋਣ ਵਾਲੀਆਂ 64 ਮੌਤਾਂ ਬਾਰੇ ਜਾਣਕਾਰੀ ਮਿਲੀ ਹੈ।

ਚੀਨ ਦੇ ਨੈਸ਼ਨਲ ਹੈਲਥ ਕਮਿਸ਼ਨ ਦੇ ਅਨੁਸਾਰ ਮੌਤਾਂ ਦੇ ਸਾਰੇ ਮਾਮਲੇ ਹੁਬੇਬੀ ਖੇਤਰ ਦੇ ਸਨ। ਕਮਿਸ਼ਨ ਨੇ ਕਿਹਾ ਕਿ ਸੋਮਵਾਰ ਨੂੰ 5,072 ਨਵੇਂ ਸ਼ੱਕੀ ਮਾਮਲੇ ਸਾਹਮਣੇ ਆਏ ਹਨ। ਕਮਿਸ਼ਨ ਦੇ ਅਨੁਸਾਰ ਸੋਮਵਾਰ ਨੂੰ 492 ਮਰੀਜ਼ ਗੰਭੀਰ ਰੂਪ ਨਾਲ ਬਿਮਾਰ ਹੋ ਗਏ ਤੇ 157 ਲੋਕਾਂ ਨੂੰ ਇਲਾਜ ਤੋਂ ਠੀਕ ਹੋਣ 'ਤੇ ਹਸਪਤਾਲ ਤੋਂ ਛੁੱਟੀ ਦਿੱਤੀ ਗਈ। ਕਮਿਸ਼ਨ ਨੇ ਕਿਹਾ ਕਿ ਸੋਮਵਾਰ ਰਾਤ ਤੱਕ ਚੀਨ ਦੇ ਮੁੱਖ ਹਿੱਸੇ ਵਿੱਚ 20,438 ਮਾਮਲਿਆਂ ਦੀ ਪੁਸ਼ਟੀ ਹੋ ​​ਚੁੱਕੀ ਹੈ, ਤੇ 425 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਕਮਿਸ਼ਨ ਨੇ ਕਿਹਾ ਕਿ 2,788 ਮਰੀਜ਼ਾਂ ਦੀ ਹਾਲਤ ਹਾਲੇ ਵੀ ਗੰਭੀਰ ਬਣੀ ਹੋਈ ਹੈ ਤੇ 23,214 ਵਿਅਕਤੀਆਂ ਵਿੱਚ ਸ਼ੱਕੀ ਰੂਪ ਵਿੱਚ ਵਾਇਰਸ ਫੈਲ ਚੁੱਕਿਆ ਹੈ। ਇਲਾਜ ਤੋਂ ਠੀਕ ਹੋਣ 'ਤੇ ਹੁਣ ਤੱਕ ਕੁੱਲ 632 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ।

ਕਮਿਸ਼ਨ ਨੇ ਕਿਹਾ ਕਿ ਇਸ ਦੇ ਨੇੜਲੇ ਸੰਪਰਕ ਵਿਚ ਰਹੇ 2,21,015 ਲੋਕਾਂ ਨੂੰ ਟ੍ਰੇਸ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਵਿਚੋਂ 12,755 ਨੂੰ ਸੋਮਵਾਰ ਨੂੰ ਸਿਹਤ ਜਾਂਚ ਤੋਂ ਬਾਅਦ ਹਸਪਤਾਲ ਵਿਚੋਂ ਛੁੱਟੀ ਦੇ ਦਿੱਤੀ ਗਈ ਤੇ 1,71,329 ਲੋਕ ਅਜੇ ਵੀ ਸਿਹਤ ਨਿਗਰਾਨੀ ਅਧੀਨ ਹਨ। ਕਮਿਸ਼ਨ ਨੇ ਕਿਹਾ ਕਿ ਸੋਮਵਾਰ ਰਾਤ ਤੱਕ ਹਾਂਗਕਾਂਗ ਸਪੈਸ਼ਲ ਐਡਮਿਨਿਸਟ੍ਰੇਟਿਵ ਰੀਜਨ ਵਿੱਚ 15 ਤੇ ਤਾਈਵਾਨ ਵਿੱਚ 10 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਸੀ।

ABOUT THE AUTHOR

...view details