ਪੰਜਾਬ

punjab

ETV Bharat / international

ਭਾਰਤ ਅਤੇ ਚੀਨ ਦਰਮਿਆਨ ਤਣਾਅ ਘੱਟ ਕਰਨਾ ਚਾਹੁੰਦਾ ਹੈ ਅਮਰੀਕਾ: ਰੱਖਿਆ ਸੱਕਤਰ

ਏਸ਼ੀਆ ਪੈਸੀਫਿਕ ਸੈਂਟਰ ਫ਼ਾਰ ਸਕਿਉਰਿਟੀ ਸਟੱਡੀਜ਼ ਦੇ 25ਵੇਂ ਵਰਚੁਅਲ ਵਰ੍ਹੇ ਦੇ ਸਮਾਰੋਹ ਦੌਰਾਨ ਸੰਯੁਕਤ ਰਾਜ ਦੇ ਰੱਖਿਆ ਸੱਕਤਰ ਡਾ. ਮਾਰਕ ਟੀ ਐਸਪਰ ਨੇ ਕਿਹਾ ਕਿ ਚੀਨ ਜਾਣਬੁੱਝ ਕੇ ਕਾਨੂੰਨ ਨੂੰ ਤੋੜ ਰਿਹਾ ਹੈ।

ਤਸਵੀਰ
ਤਸਵੀਰ

By

Published : Aug 29, 2020, 8:18 PM IST

ਹੈਦਰਾਬਾਦ: ਅਮਰੀਕਾ ਦੇ ਰੱਖਿਆ ਸੱਕਤਰ ਡਾ. ਮਾਰਕ ਟੀ ਐਸਪਰ ਨੇ ਅੱਜ ਚੀਨ 'ਤੇ ਹਮਲਾ ਕਰਦਿਆਂ ਕਿਹਾ ਕਿ ਉਹ ਜਾਣ ਬੁੱਝ ਕੇ ਕਾਨੂੰਨ ਨੂੰ ਤੋੜ ਰਿਹਾ ਹੈ। ਛੋਟੇ ਦੇਸ਼ਾਂ 'ਤੇ ਆਰਥਿਕ ਦਬਾਅ ਪਾ ਰਿਹਾ ਹੈ ਅਤੇ ਮਹਾਂਮਾਰੀ ਦੇ ਨਾਮ 'ਤੇ ਦੂਜੇ ਦੇਸ਼ਾਂ ਤੋਂ ਫ਼ਾਇਦਾ ਚੁੱਕ ਰਿਹਾ ਹੈ।

ਡਾ. ਮਾਰਕ ਐਸਪਰ ਡੇਨੀਅਲ ਦੇ ਇਨੋਏ -ਏਸ਼ੀਆ ਪੈਸੀਫਿਕ ਸੈਂਟਰ ਫ਼ਾਰ ਸਕਿਉਰਿਟੀ ਸਟੱਡੀਜ਼ ਦੇ 25ਵੇਂ ਵਰਚੁਅਲ ਵਰ੍ਹੇ ਦਾ ਸਮਾਰੋਹ ਹੋਨੋਲੁ, ਹਵਾਈ 'ਚ ਭਾਸ਼ਣ ਦੇ ਰਹੇ ਸਨ। ਰੱਖਿਆ ਮੰਤਰਾਲੇ ਅਧੀਨ 1995 'ਚ ਸਥਾਪਿਤ ਕੀਤਾ ਗਿਆ ਇਹ ਕੇਂਦਰ ਹਿੰਦ ਪ੍ਰਸ਼ਾਂਤ ਮਹਾਂਸਾਗਰ ਦੇ ਖੇਤਰ ਵਿੱਚ ਸੌ ਤੋਂ ਵੱਧ ਦੇਸ਼ਾਂ ਦੇ ਸੈਨਿਕ ਅਤੇ ਨਾਗਰਿਕ ਸੁਰੱਖਿਆ ਮਾਹਰਾਂ ਦਰਮਿਆਨ ਖੇਤਰੀ ਅਤੇ ਗਲੋਬਲ ਰਣਨੀਤਕ ਵਿਸ਼ਿਆਂ ਵਿਚਕਾਰ ਸੰਵਾਦਾਂ ਦਾ ਆਯੋਜਨ ਕਰਦਾ ਹੈ।

‘ਹਿੰਦ-ਪ੍ਰਸ਼ਾਂਤ ਮਹਾਸਾਗਰ ਖੇਤਰ ਨੂੰ ਅਜ਼ਾਦ ਕਰਵਾਉਣ ਅਤੇ ਖੋਲ੍ਹਣ ਦੀਆਂ ਕੋਸ਼ਿਸ਼ਾਂ’ ‘ਤੇ ਬੋਲਦਿਆਂ ਐਸਪਰ ਨੇ ਕਿਹਾ ਕੇ ਸਾਡੇ ਸਹਿਯੋਗੀ ਦੇਸ਼ਾਂ ਵਿਚਾਲੇ ਮਜ਼ਬੂਤ ​​ਨੈਟਵਰਕ ਹੋਣ ਕਾਰਨ ਸਾਡੀ ਸਥਿਤੀ ਹੋਰ ਮੁਕਾਬਲੇਬਾਜ਼ਾਂ ਖ਼ਾਸਕਰ ਚੀਨ ਨਾਲੋਂ ਕਿਤੇ ਵਧੀਆ ਹੈ। ਹਾਲਾਂਕਿ, ਚੀਨ ਸਾਰੇ ਸਥਾਪਿਤ ਨਿਯਮਾਂ ਨੂੰ ਧਿਆਨ ਵਿੱਚ ਰੱਖਦਿਆਂ ਦੂਜੇ ਦੇਸ਼ਾਂ ਦੇ ਹਿੱਤਾਂ ਦੇ ਵਿਰੁੱਧ ਆਪਣੀ ਸਵਾਰਥ ਵਧਾਉਣ ਦੀ ਕੋਸ਼ਿਸ਼ 'ਚ ਲੱਗਿਆ ਹੋਇਆ ਹੈ।

ਸਾਲ 2018 ਵਿੱਚ ਪਾਸ ਕੀਤੀ ਗਈ ਰਾਸ਼ਟਰੀ ਰੱਖਿਆ ਰਣਨੀਤੀ ਗਾਈਡ ਦੇ ਤਹਿਤ, ਯੂਐਸ ਨੇ ਨੈਸ਼ਨਲ ਡਿਫੈਂਸ ਯੂਨੀਵਰਸਿਟੀ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਆਪਣੇ ਪਾਠਕ੍ਰਮ ਦਾ 50 ਫ਼ੀਸਦੀ ਚੀਨ ਤੋਂ ਬਾਹਰ ਕੇਂਦਰਤ ਕਰੇ, ਅਤੇ ਇਹ ਸਕੂਲ ਅਤੇ ਸਿਖਲਾਈ ਪ੍ਰੋਗਰਾਮਾਂ ਵਿੱਚ ਦੱਸਿਆ ਜਾਵੇ ਕੇ ਕਿਵੇਂ ਚੀਨ ਵਿਸ਼ਵ ਲਈ ਖਤਰਾ ਪੈਦਾ ਕਰ ਰਿਹਾ ਹੈ। ਡਾ ਐਸਪਰ ਨੇ ਕਿਹਾ, ਚੀਨ ਦੀ ਕਮਿਊਨਿਸਟ ਪਾਰਟੀ ਦੀ ਅਗਵਾਈ ਹੇਠ ਬੀਜਿੰਗ ਲਗਾਤਾਰ ਆਪਣੇ ਵਾਅਦਿਆਂ ਤੋਂ ਮੁਕਰਦੇ ਆ ਰਹੇ ਹਨ। ਸਭ ਤੋਂ ਪਹਿਲਾਂ, ਉਹ ਅੰਤਰਰਾਸ਼ਟਰੀ ਨਿਯਮਾਂ ਅਤੇ ਕਾਨੂੰਨਾਂ ਦੀ ਉਲੰਘਣਾ ਕਰਦਾ ਹੈ, ਜਦੋਂ ਕਿ ਉਹ ਨਿਰੰਤਰ ਵਪਾਰ ਅਤੇ ਗਲੋਬਲ ਪ੍ਰਣਾਲੀਆਂ ਦਾ ਲਗਾਤਾਰ ਲਾਭ ਲੈਂਦਾ ਹੈ।

ਉਹ ਵਿਸ਼ਵ ਭਾਈਚਾਰੇ ਦੀ ਖੁਦਮੁਖਤਿਆਰੀ ਬਾਰੇ ਹਾਂਗ ਕਾਂਗ ਨਾਲ ਕੀਤੇ ਆਪਣੇ ਵਾਅਦੇ ਵੀ ਭੁੱਲ ਗਿਆ ਅਤੇ ਦੱਖਣੀ ਚੀਨ ਸਾਗਰ ਵਿੱਚ ਫ਼ੌਜ ਜਮ੍ਹਾਂ ਕਰਨਾ ਵੀ ਜਾਰੀ ਰੱਖਿਆ। ਉਨ੍ਹਾਂ ਅੱਗੇ ਕਿਹਾ ਕਿ ਬੀਜਿੰਗ ਦੀਆਂ ਇਹ ਸਵਾਰਥੀ ਗਤੀਵਿਧੀਆਂ ਸਿਰਫ ਹਿੰਦ-ਪ੍ਰਸ਼ਾਂਤ ਮਹਾਂਸਾਗਰ ਦੇ ਖੇਤਰ ਤੱਕ ਸੀਮਿਤ ਨਹੀਂ ਹਨ। ਵਿਸ਼ਵ ਭਰ ਦੇ ਸਾਡੇ ਸਾਥੀ ਦੇਸ਼ ਚੀਨੀ ਕਮਿਊਨਿਸਟ ਪਾਰਟੀ ਦੇ ਕਾਨੂੰਨ ਨੂੰ ਤੋੜਣ ਅਤੇ ਕਰਜ਼ੇ ਅਧਾਰਿਤ ਆਰਥਿਕ ਗੁੰਡਾਗਰਦੀ ਅਤੇ ਇਸ ਦੀਆਂ ਹੋਰ ਗੰਦੀ ਹਰਕਤਾਂ ਤੋਂ ਵੀ ਜਾਣੂ ਹਨ। ਜਦੋਂ ਕਿ ਮੁਫ਼ਤ ਸਿਸਟਮ ਤੋਂ ਚੀਨ ਸਮੇਤ ਸਾਰੇ ਛੋਟੇ ਅਤੇ ਵੱਡੇ ਦੇਸ਼ਾਂ ਨੂੰ ਲਾਭ ਹੋਇਆ ਹੈ।

ਟਰੰਪ ਪ੍ਰਸ਼ਾਸਨ ਦੇ ਉੱਚ ਮੰਤਰੀ ਨੇ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ 'ਤੇ ਵੀ ਦੋਸ਼ ਲਾਇਆ ਕਿ ਇਹ ਨਾ ਕਿਸੇ ਦੇਸ਼ ਦੀ ਸੇਵਾ ਅਤੇ ਨਾ ਹੀ ਇਸ ਦੇ ਸੰਵਿਧਾਨ ਲਈ ਬਲਕਿ ਇਹ ਕਿਸੇ ਰਾਜਨੀਤਿਕ ਪਾਰਟੀ ਲਈ ਕੰਮ ਕਰਦੀ ਹੈ।

'ਚੀਨੀ ਬੁਰੇ ਵਿਵਹਾਰ' ਦੇ ਰੂਪ 'ਚ ਪ੍ਰਦਰਸ਼ਿਤ

ਇਸ ਤੋਂ ਇਲਾਵਾ, ਪੀਪਲਜ਼ ਰੀਪਬਲਿਕ ਆਫ਼ ਚੀਨ ਦੀਆਂ ਵਿਗਾੜ ਵਾਲੀਆਂ ਕਾਰਵਾਈਆਂ ਇਸ ਦੀਆਂ ਵਿਨਾਸ਼ਕਾਰੀ ਰਾਜਨੀਤਿਕ ਅਤੇ ਆਰਥਿਕ ਗਤੀਵਿਧੀਆਂ ਤੋਂ ਪਰੇ ਹੈ। ਆਪਣੇ ਭੈੜੇ ਏਜੰਡੇ ਨੂੰ ਅੱਗੇ ਵਧਾਉਣ ਲਈ, ਪੀਪਲਜ਼ ਲਿਬਰੇਸ਼ਨ ਆਰਮੀ ਨੇ ਸਦੀ ਦੇ ਅੱਧ ਤੱਕ ਵਿਸ਼ਵ ਪੱਧਰੀ ਫ਼ੌਜ ਬਣਨ ਲਈ ਹਮਲਾਵਰ ਆਧੁਨਿਕੀਕਰਨ ਦੀ ਯੋਜਨਾ ਨੂੰ ਜਾਰੀ ਰੱਖਿਆ ਹੈ।

ਰੱਖਿਆ ਸਕੱਤਰ ਨੇ ਕਿਹਾ, ਇਹ ਬਿਨਾਂ ਸ਼ੱਕ ਦੱਖਣ ਅਤੇ ਪੂਰਬੀ ਚੀਨ ਸਾਗਰ 'ਚ ਪੀ.ਐਲ.ਏ ਦੇ ਭੜਕਾਊ ਵਤੀਰੇ ਨੂੰ ਅੱਗੇ ਵਧਾਏਗਾ ਅਤੇ ਚੀਨੀ ਸਰਕਾਰ ਨੇ ਆਪਣੇ ਹਿੱਤਾਂ ਲਈ ਇਸ ਨੂੰ ਮਹੱਤਵਪੂਰਨ ਮੰਨਿਆ ਹੈ। ਡਾ. ਐਸਪਰ ਨੇ ਜ਼ੋਰ ਦੇ ਕੇ ਕਿਹਾ ਕਿ ਹਿੰਦ-ਪ੍ਰਸ਼ਾਂਤ ਮਹਾਂਸਾਗਰ ਦੇ ਖੇਤਰ ਦੀ ਵਿਸ਼ਵ ਜੀਡੀਪੀ ਵਿੱਚ 60 ਪ੍ਰਤੀਸ਼ਤ ਹਿੱਸੇਦਾਰੀ ਹੈ ਅਤੇ ਉਸ 'ਚ ਵਿਸ਼ਵ ਦੇ 6 ਵਿੱਚੋਂ 7 ਪ੍ਰਮਾਣੂ ਊਰਜਾ ਵਾਲੇ ਦੇਸ਼ ਅਤੇ ਵਿਸ਼ਵ ਦੀਆਂ 10 ਵੱਡੀਆਂ ਫ਼ੌਜਾਂ ਸ਼ਾਮਿਲ ਹਨ।

‘ਚੀਨ ਤੋਂ ਸੱਤਾ ਮੁਕਾਬਲੇ ਦੇ ਕੇਂਦਰ ਵਿੱਚ ਹਿੰਦ-ਪ੍ਰਸ਼ਾਂਤ ਮਹਾਂਸਾਗਰ ਹੈ। ਇਸ ਲਈ ਅਮਰੀਕਾ ਦੇ ਸਹਿਯੋਗੀ ਦੇਸ਼ਾਂ ਅਤੇ ਹੋਰ ਛੋਟੇ ਦੇਸ਼ਾਂ ਨੂੰ ਨੇੜਿਓਂ ਇਕੱਤਰ ਕਰਨ ਦੀ ਲੋੜ ਹੈ। 21 ਵੀਂ ਸਦੀ ਵਿੱਚ ਭਾਰਤ ਨਾਲ ਸਬੰਧਾਂ ਨੂੰ ਅਮਰੀਕਾ ਲਈ ਸਭ ਤੋਂ ਵੱਧ ਹੌਂਸਲੇ ਵਾਲਾ ਨਤੀਜਾ ਦੱਸਦਿਆਂ, ਰੱਖਿਆ ਸਕੱਤਰ ਨੇ ਅਸਲ ਕੰਟਰੋਲ ਰੇਖਾ ਦੇ ਤਣਾਅ ਵਾਲੇ ਪ੍ਰਸ਼ਨ ਦੇ ਜਵਾਬ ਵਿੱਚ ਇਸ ਨੂੰ ‘ਚੀਨੀ ਮਾੜਾ ਵਿਵਹਾਰ’ ਵਜੋਂ ਦਰਸਾਇਆ। ‘ਮੈਂ ਆਪਣੇ ਭਾਰਤੀ ਹਮਰੁਤਬਾ, ਰੱਖਿਆ ਮੰਤਰੀ ਨਾਲ ਕਈ ਵਾਰ ਗੱਲ ਕੀਤੀ ਹੈ, ਜਿਨ੍ਹਾਂ ਨੇ ਹਾਲ ਹੀ ਵਿੱਚ ਚੀਨ ਨਾਲ ਇਨ੍ਹਾਂ ਤਣਾਅ ਬਾਰੇ ਵਿਚਾਰ ਵਟਾਂਦਰੇ ਕੀਤੇ ਹਨ। ਇਹ ਇੱਕ ਹੋਰ ਉਦਾਹਰਣ ਹੈ ਕਿ ਚੀਨ ਵਿਸ਼ਵ ਪੱਧਰ 'ਤੇ ਕੋਰੋਨਾ ਵਾਇਰਸ ਦਾ ਲਾਭ ਉਠਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਅਸਲ ਕੰਟਰੋਲ ਰੇਖਾ 'ਤੇ ਉਹ ਕੀ ਕਰ ਰਿਹਾ ਹੈ। ਇਹ ਚੀਨੀ ਭੈੜੇ ਵਿਵਹਾਰ ਦੀ ਇਕ ਹੋਰ ਉਦਾਹਰਣ ਹੈ ਜਿਸਦੀ ਜ਼ਰੂਰਤ ਨਹੀਂ ਸੀ। ਇਹ ਚੰਗੀ ਗੱਲ ਹੈ ਕਿ ਦੋਵੇਂ ਧਿਰਾਂ ਤਣਾਅ ਦੂਰ ਕਰਨ ਲਈ ਗੱਲ ਕਰ ਰਹੀਆਂ ਹਨ । ਅਸੀਂ ਇਸ ਦਾ ਸਮਰਥਨ ਕਰਦੇ ਹਾਂ। ਇਸ ਦੌਰਾਨ ਅਸੀਂ ਭਾਰਤ ਨਾਲ ਸਬੰਧ ਮਜ਼ਬੂਤ ​​ਕਰਨਾ ਚਾਹੁੰਦੇ ਹਾਂ। ‘ਭਾਰਤ ਤੇ ਅਮਰੀਕਾ ਦੇ ਵਿਦੇਸ਼ ਅਤੇ ਰੱਖਿਆ ਮੰਤਰੀਆਂ ਦਰਮਿਆਨ ਅਗਲੀ ਗੱਲਬਾਤ ਅਗਲੇ ਕੁਝ ਹਫ਼ਤਿਆਂ ਵਿੱਚ ਹੋਣ ਦੀ ਸੰਭਾਵਨਾ ਹੈ।

21 ਵੀਂ ਸਦੀ ਲਈ ਯੁੱਧ ਦੀ ਧਾਰਣਾ ਬਦਲ ਰਹੀ ਹੈ

ਡਾ: ਐਸਪਰ ਨੇ ਯੂ.ਐੱਸ.ਐੱਫ.ਐੱਮ.ਐੱਸ. (ਫਾਰਨਰ ਮਿਲਟਰੀ ਸੇਲਜ਼) ਪ੍ਰੋਗਰਾਮ 'ਚ ਕੀਤੇ ਗਏ ਸੁਧਾਰਾਂ ਤੇ ਤਬਦੀਲੀਆਂ ਵੱਲ ਸੰਕੇਤ ਕਰਦਿਆਂ, ਭਾਈਵਾਲਾਂ ਅਤੇ ਸਹਿਯੋਗੀ ਲੋਕਾਂ ਨੂੰ ਹਥਿਆਰਬੰਦ ਬਲਾਂ ਨੂੰ ਵਧਾਉਣ ਅਤੇ ਨਾਜ਼ੁਕ ਹਥਿਆਰਾਂ ਨੂੰ ਸਮੇਂ ਸਿਰ ਪਹੁੰਚਾਉਣ ਲਈ ਕਿਹਾ। ਉਸਨੇ ਉਦਾਹਰਣ ਵਜੋਂ ਜਪਾਨ ਨੂੰ ਐਫ 35 ਹੈਲੀਕਾਪਟਰਾਂ, ਭਾਰਤ ਨੂੰ ਸਮੁੰਦਰੀ ਹਾਕ ਅਪਾਚੇ ਜਹਾਜ਼ਾਂ ਤੇ ਤਾਈਵਾਨ ਨੂੰ ਐਫ 16 ਲੜਾਕੂ ਜਹਾਜ਼ ਸਪਲਾਈ ਕਰਨ ਦਾ ਹਵਾਲਾ ਦਿੱਤਾ।

‘ਅਸੀਂ 21ਵੀਂ ਸਦੀ ਲਈ ਸਾਂਝੇ ਯੁੱਧ ਲੜਨ ਦੀ ਇੱਕ ਨਵੀਂ ਧਾਰਣਾ ਵਿਕਸਿਤ ਕਰਨ ਦੇ ਤਰੀਕੇ ਨੂੰ ਬਦਲ ਰਹੇ ਹਾਂ ਅਤੇ ਹੋਰ ਪਹਿਲਕਦਮੀਆਂ ਲਾਗੂ ਕਰ ਰਹੇ ਹਾਂ ਜੋ ਸਾਨੂੰ ਸਾਥੀਆਂ ਲਈ ਰਣਨੀਤਕ ਤੌਰ ‘ਤੇ ਵਧੇਰੇ ਭਵਿੱਖਬਾਣੀ ਕਰਨ ਵਾਲੀਆਂ ਤੇ ਸਾਡੀਆਂ ਪ੍ਰਤੀਯੋਗਤਾਵਾਂ ਲਈ ਅੰਦਾਜਾਯੋਗ ਬਣਾਉਂਦੀਆਂ ਹਨ। ਇਹ ਯਤਨ ਸਾਡੀ ਫ਼ੌਜ ਨੂੰ ਭਵਿੱਖ ਦੇ ਸੰਘਰਸ਼ਾਂ ਲਈ ਤਿਆਰ ਕਰਨਗੇ ਅਤੇ ਸਾਨੂੰ ਉਮੀਦ ਹੈ ਕਿ ਸਾਨੂੰ ਲੜਨ ਦੀ ਜ਼ਰੂਰਤ ਨਹੀਂ ਪਵੇਗੀ। ਪਰ ਫਿਰ ਵੀ ਸਾਨੂੰ ਜਿੱਤਣ ਲਈ ਤਿਆਰ ਰਹਿਣਾ ਚਾਹੀਦਾ ਹੈ। ਇਤਫਾਕਨ ਨਾਲ, ਉਦੋਂ ਜਦੋਂ ਵਿਦੇਸ਼ ਵਿਭਾਗ ਨੇ ਦੱਖਣੀ ਚੀਨ ਸਾਗਰ 'ਚ ਹਾਨੀਕਾਰਕ ਕਾਰਜਾਂ 'ਤੇ ਕਾਰਵਾਈ ਕਰਦਿਆਂ ਚੀਨ ਦੇ ਕੁਝ ਰਾਜਕੀ ਉਦਯੋਗਾਂ ਅਤੇ ਅਧਿਕਾਰੀਆਂ ਉੱਤੇ ਪਾਬੰਦੀ ਲਗਾਈ ਹੈ।

ਚੀਨੀ ਵਪਾਰੀਆਂ ਨਾਲ ਵਪਾਰ ਨਾ ਕਰੋ

ਡਾ. ਐਸਪਰ ਨੇ ਇਹ ਵੀ ਵਕਾਲਤ ਕੀਤੀ ਕਿ ਭਾਈਵਾਲ ਦੇਸ਼ ਚੀਨੀ ਵਪਾਰੀਆਂ ਨਾਲ 5ਜੀ ਤਕਨਾਲੋਜੀ 'ਤੇ ਵਿਕ੍ਰੇਤਾਵਾਂ ਦੇ ਨਾਲ ਵਪਾਰ ਨਾ ਕੀਤਾ ਜਾਵੇ। ਅਮਰੀਕਾ ਅਤੇ ਇਸ ਦੇ ਸਹਿਯੋਗੀ ਦੇਸ਼ਾਂ ਨੇ ਜਪਾਨ, ਆਸਟਰੇਲੀਆ ਅਤੇ ਨਿਊਜ਼ੀਲੈਂਡ ਤੱਕ ਉੱਚ-ਜੋਖ਼ਮ ਵਾਲੇ 5ਜੀ ਵਿਕਰੇਤਾਵਾਂ ਦੀ ਪਹੁੰਚ ਤੋਂ ਇਨਕਾਰ ਕਰਨ ਲਈ ਫੈਸਲਾਕੁੰਨ ਕਾਰਵਾਈ ਕੀਤੀ ਹੈ, ਸੰਯੁਕਤ ਰਾਜ ਅਤੇ ਇਸ ਦੇ ਸਹਿਯੋਗੀ ਦੇਸ਼ਾਂ ਨੇ ਸਾਡੀ ਤਕਨੀਕੀ ਯੋਗਤਾ ਨੂੰ ਕਮਜ਼ੋਰ ਕਰਨ ਦੀਆਂ ਚੀਨ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਲਈ ਕਦਮ ਚੁੱਕੇ ਹਨ। ਇਨ੍ਹਾਂ ਵਿੱਚ 5ਜੀ ਵਿਕਰੇਤਾਵਾਂ ਨੂੰ ਰੋਕਣਾ ਸੀ, ਜੋ ਜਾਪਾਨ, ਆਸਟਰੇਲੀਆ ਅਤੇ ਨਿਊਜ਼ੀਲੈਂਡ ਪਹਿਲਾਂ ਹੀ ਕਰ ਚੁਕੇ ਹਨ। ਮੈਂ ਆਪਣੇ ਸਾਥੀਆਂ ਨੂੰ ਬੇਨਤੀ ਕਰਾਂਗਾ ਕਿ ਉਹ ਸੰਚਾਰ ਟੈਕਨਾਲੋਜੀ ਦੇ ਖੇਤਰ 'ਚ ਆਪਣੇ ਫ਼ੈਸਲੇ ਨੂੰ ਤੋਲਣ ਅਤੇ ਚੀਨੀ ਵਿਕਰੇਤਾਵਾਂ ਨਾਲ ਸਬੰਧ ਬਣਾਉਣ ਦੇ ਲੰਬੇ ਜੋਖ਼ਮ ਨੂੰ ਦੇਖ ਲੈਣ।

ਉਨ੍ਹਾਂ ਨੇ ਚੀਨ 'ਤੇ ਦੋਸ਼ ਲਗਾਇਆ ਕੇ ਉਹ ਕੋਰੋਨਾ ਵਾਇਰਸ ਸੰਕਰਮਣ ਨੂੰ ਰੋਕਣ ਦੀ ਦੁਨੀਆ ਦੀ ਕੋਸ਼ਿਸ 'ਚ ਵਿਸ਼ਵ ਸਿਹਤ ਸੰਗਠਨ ਨਾਲ ਉਸਦੇ ਸ਼ੱਕੀ ਸਬੰਧਾਂ ਦੇ ਸਹਾਰੇ ਰਾਹ 'ਚ ਰੁਕਵਾਟ ਪਾ ਰਿਹਾ ਹੈ।

(ਸਮਿਤਾ ਸ਼ਰਮਾ - ਸੀਨੀਅਰ ਪੱਤਰਕਾਰ)

ABOUT THE AUTHOR

...view details