ਪੰਜਾਬ

punjab

By

Published : Nov 12, 2020, 3:18 PM IST

ETV Bharat / international

ਜਾਣੋ, ਕਿਉਂ ਅਮਰੀਕੀ ਦੂਤਘਰ ਨੂੰ ਇਮਰਾਨ ਖ਼ਾਨ ਤੋਂ ਮੰਗਣੀ ਪਈ ਮੁਆਫ਼ੀ

ਅਮਰੀਕੀ ਦੂਤਘਰ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੋਂ ਮੁਆਫ਼ੀ ਮੰਗੀ ਹੈ। ਦਰਅਸਲ, ਯੂਐਸ ਅੰਬੈਸੀ ਨੇ ਟਵਿਟਰ 'ਤੇ ਇੱਕ ਪੋਸਟ ਸਾਂਝੀ ਕਰਦਿਆਂ ਇਮਰਾਨ ਖ਼ਾਨ ਨੂੰ' ਅਸਿੱਧੇ ਤੌਰ ‘ਤੇ ‘ਅੱਤਿਆਚਾਰ ਦਾ ਨੇਤਾ ਅਤੇ ਤਾਨਾਸ਼ਾਹ 'ਕਰਾਰ ਦਿੱਤਾ ਹੈ।ਪੜ੍ਹੋ ਪੂਰੀ ਖ਼ਬਰ...

ਤਸਵੀਰ
ਤਸਵੀਰ

ਇਸਲਾਮਾਬਾਦ: ਇਸਲਾਮਾਬਾਦ ਵਿੱਚ ਅਮਰੀਕੀ ਦੂਤਘਰ ਨੇ ਇੱਕ ਟਵਿੱਟਰ ਪੋਸਟ ਸਾਂਝੀ ਕਰਨ ਲਈ ਮੁਆਫ਼ੀ ਮੰਗੀ ਹੈ, ਜਿਸ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਅਸਿੱਧੇ ਤੌਰ ‘ਤੇ ‘ਅੱਤਿਆਚਾਰ ਦਾ ਨੇਤਾ ਅਤੇ ਤਾਨਾਸ਼ਾਹ’ ਦੱਸਿਆ ਗਿਆ ਸੀ।

ਅਮਰੀਕੀ ਦੂਤਘਰ ਨੇ ਮੰਗਲਵਾਰ ਦੀ ਰਾਤ ਨੂੰ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਨੇਤਾ ਅਹਿਸਨ ਇਕਬਾਲ ਦੀ ਇੱਕ ਪੋਸਟ ਦਾ ਰੀਟਵੀਟ ਕੀਤਾ ਜਿਸ ਵਿੱਚ ਉਨ੍ਹਾਂ ਨੇ ਦਿ ਵਾਸ਼ਿੰਗਟਨ ਪੋਸਟ ਦੇ ਇੱਕ ਲੇਖ ਦਾ ਸਕਰੀਨ ਸ਼ਾਟ ਦਿਖਾਇਆ, ਜਿਸਦਾ ਸਿਰਲੇਖ ਹੈ ‘ਟਰੰਪ ਦੀ ਹਾਰ ਦੁਨੀਆਂ ਦੇ ਅੱਤਿਆਚਾਰੀ ਨੇਤਾਵਾਂ ਤੇ ਤਾਨਾਸ਼ਾਹਾਂ ਦੇ ਲਈ ਝਟਕਾ ਹੈ’।

ਸਕਰੀਨ ਸ਼ਾਟ ਦੇ ਨਾਲ, ਇਕਬਾਲ ਨੇ ਲਿਖਿਆ, 'ਸਾਡੇ ਕੋਲ ਪਾਕਿਸਤਾਨ ਵਿੱਚ ਵੀ ਇੱਕ ਹੈ। ਜਲਦੀ ਹੀ ਉਨ੍ਹਾਂ ਨੂੰ ਵੀ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ। ਇਕਬਾਲ ਦੀਆਂ ਲਾਈਨਾਂ ਸਾਫ਼ ਤੌਰ 'ਤੇ ਇਮਰਾਨ ਖ਼ਾਨ ਵੱਲ ਇਸ਼ਾਰਾ ਕਰ ਰਹੀਆਂ ਸਨ।

ਦੂਤਘਰ ਦੀ ਪੋਸਟ ਥੋੜੇ ਸਮੇਂ ਵਿੱਚ ਹੀ ਵਾਇਰਲ ਹੋ ਗਈ ਅਤੇ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਸਮਰਥਕਾਂ ਦੁਆਰਾ ਇਸਦਾ ਜੋਰਦਾਰ ਵਿਰੋਧ ਕੀਤਾ ਗਿਆ।

ਦੂਤਘਰ ਨੇ ਬੁੱਧਵਾਰ ਨੂੰ ਆਪਣੇ ਟਵਿੱਟਰ ਅਕਾਊਂਟ 'ਤੇ ਕਿਹਾ, 'ਯੂਐਸ ਅੰਬੈਸੀ ਇਸਲਾਮਾਬਾਦ ਦੇ ਟਵਿੱਟਰ ਅਕਾਊਂਟ ਦੀ ਵਰਤੋਂ ਬੀਤੀ ਰਾਤ ਬਿਨਾਂ ਅਧਿਕਾਰ ਤੋਂ ਕੀਤੀ ਗਈ ਸੀ। ਅਮਰੀਕੀ ਦੂਤਾਵਾਸ ਰਾਜਨੀਤਕ ਸੰਦੇਸ਼ਾਂ ਨੂੰ ਪੋਸਟ ਕਰਨ ਜਾਂ ਉਨ੍ਹਾਂ ਨੂੰ ਮੁੜ ਭੇਜਣ ਦਾ ਸਮਰਥਨ ਨਹੀਂ ਕਰਦਾ। ਅਸੀਂ ਅਣਅਧਿਕਾਰਤ ਪੋਸਟ ਦੁਆਰਾ ਹੋਈ ਉਲਝਣ ਲਈ ਮੁਆਫ਼ੀ ਮੰਗਦੇ ਹਾਂ।

ਇਸ ਤੋਂ ਬਾਅਦ ਦੂਤਘਰ ਨੇ ਇਹ ਪੋਸਟ ਹਟਾ ਦਿੱਤੀ।

ABOUT THE AUTHOR

...view details