ਟੋਕਿਓ: ਕਵਾਡ ਸਮੂਹ ਦੇ ਵਿਦੇਸ਼ ਮੰਤਰੀ ਅੱਜ ਟੋਕਿਓ ਵਿੱਚ ਹੋਣ ਵਾਲੀ ਇੱਕ ਬੈਠਕ ਦੌਰਾਨ ਚੀਨ ਦੇ ਹਮਲਿਆਂ ਬਾਰੇ ਵਿਚਾਰ ਵਟਾਂਦਰੇ ਕਰਨਗੇ। ਅੱਜ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਵਿਚਕਾਰ ਗੱਲਬਾਤ ਹੋਵੇਗੀ।
‘ਕਵਾਡ’ ਨਾਮਕ ਇਸ ਚਤੁਰਭੁਜ ਸੰਗਠਨ ਵਿੱਚ ਭਾਰਤ-ਪ੍ਰਸ਼ਾਂਤ ਖੇਤਰ ਦੇ ਚਾਰ ਦੇਸ਼ਾਂ ਵਿੱਚ ਭਾਰਤ, ਅਮਰੀਕਾ, ਜਾਪਾਨ ਅਤੇ ਆਸਟਰੇਲੀਆ ਸ਼ਾਮਿਲ ਹਨ।
ਜਾਪਾਨ ਨੇ ਉਮੀਦ ਜਤਾਈ ਹੈ ਕਿ ਇਹ ਮੁਲਾਕਾਤ ਚੀਨ ਦੇ ਵੱਧ ਰਹੇ ਹਮਲਿਆਂ ਦਾ ਮੁਕਾਬਲਾ ਕਰਨ 'ਤੇ ਕੇਂਦਰਿਤ' ਸੁਤੰਤਰ ਅਤੇ ਖੁੱਲਾ ਇੰਡੋ-ਪ੍ਰਸ਼ਾਂਤ' ਪਹਿਲਕਦਮੀ 'ਤੇ ਚਾਰੇ ਮੈਂਬਰ ਦੇਸ਼ਾਂ ਦੀ ਭਾਗੀਦਾਰੀ ਵਧਾਉਣ ਵਿੱਚ ਮਦਦ ਕਰੇਗੀ।