ਦੁਬਈ: ਸੰਯੁਕਤ ਅਰਬ ਅਮੀਰਾਤ (ਯੂਏਈ) ਨੇ ਅਬੂ ਧਾਬੀ ਵਿੱਚ ਆਪਣਾ ਪਹਿਲਾ ਪ੍ਰਮਾਣੂ ਊਰਜਾ ਪਲਾਂਟ ਦਾ ਸੰਚਾਲਨ ਸ਼ੁਰੂ ਕਰ ਦਿੱਤਾ ਹੈ। ਰਿਪੋਰਟ ਦੇ ਮੁਤਾਬਕ ਸ਼ਨੀਵਾਰ ਨੂੰ ਯੂਏਈ ਦੇ ਪ੍ਰਧਾਨ ਮੰਤਰੀ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੇ ਇੱਕ ਟਵੀਟ ਰਾਹੀਂ ਇਸ ਦਾ ਐਲਾਨ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਆਪਣੇ ਟਵੀਟ 'ਚ ਲਿਖਿਆ, "ਹੁਣ ਅਰਬ ਦੁਨੀਆ 'ਚ ਪਹਿਲਾ ਸ਼ਾਂਤੀਪੂਰਣ ਪਰਮਾਣੂ ਊਰਜਾ ਰਿਐਕਟਰ ਦੇ ਸੰਚਾਲਨ ਵਿੱਚ ਯੂਏਈ ਦੀ ਸਫ਼ਲਤਾ ਦਾ ਐਲਾਨ ਕਰਦਾ ਹੈ। ਇਸ ਕੰਮ ਵਿੱਚ ਲੱਗੀਆਂ ਟੀਮਾਂ ਨੇ ਪਰਮਾਣੂ ਬਾਲਣ ਨੂੰ ਲੋਡ ਕਰਨ ਅਤੇ ਇਸ ਦਾ ਸਫਲ ਪਰੀਖਣ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।"
ਉਨ੍ਹਾਂ ਆਖਿਆ ਕਿ ਭਵਿੱਖ ਲਈ ਸਾਡਾ ਟੀਚਾ ਦੇਸ਼ ਦੀ ਖ਼ਪਤ ਨੂੰ ਸੁਰੱਖਿਅਤ, ਭਰੋਸੇਮੰਦ ਅਤੇ ਨਿਕਾਸ ਢੰਗ ਨਾਲ ਸੁਰੱਖਿਅਤ ਕਰਨਾ ਹੈ। ਇਸ ਖ਼ਪਤ ਨਾਲ ਇੱਕ ਚੌਥਾਈ ਬਿਜਲੀ ਪ੍ਰਾਪਤ ਕਰ ਸਕੀਏ।