ਕਾਬਲ:ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜਨ ਦਾ ਦੂਜਾ ਪੜਾਅ ਯੂਏਈ ਵਿੱਚ ਸ਼ੁਰੂ ਹੋ ਚੁੱਕਿਆ ਹੈ। ਦੁਬਾਰਾ ਸ਼ੁਰੂ ਹੋਈ ਲੀਗ ਵਿੱਚ ਹੁਣ ਤੱਕ ਦੋ ਮੁਕਾਬਲੇ ਖੇਡੇ ਜਾ ਚੁੱਕੇ ਹਨ। ਟੀ - 20 ਲੀਗ ਵਿੱਚ ਆਈ ਪੀ ਐਲ (IPL) ਦੀ ਹਰ ਤਰਫ ਧੁੰਮ ਹੈ। ਕਈ ਸਟਾਰ ਖਿਡਾਰੀ ਇਸ ਵਿੱਚ ਹਿੱਸਾ ਲੈ ਰਹੇ ਹਨ। ਹਾਲਾਂਕਿ ਅਫਗਾਨਿਸਤਾਨ ਵਿੱਚ ਬਣੀ ਤਾਲਿਬਾਨ ਸਰਕਾਰ ਨੇ ਇਸਦੇ ਪ੍ਰਸਾਰਨ ਉੱਤੇ ਰੋਕ ਲਗਾ ਦਿੱਤੀ ਹੈ।
ਰਿਪੋਰਟ ਦੇ ਮੁਤਾਬਿਕ ਅਫਗਾਨਿਸਤਾਨ (Afghanistan)ਦੀ ਤਾਲਿਬਾਨੀ ਸਰਕਾਰ ਨੇ ਦੇਸ਼ ਵਿੱਚ ਆਈ ਪੀ ਐਲ ਦੇ ਪ੍ਰਸਾਰਨ ਉੱਤੇ ਰੋਕ ਲਗਾ ਦਿੱਤੀ ਹੈ। ਅਫਗਾਨਿਸਤਾਨ ਕ੍ਰਿਕੇਟ ਬੋਰਡ ਦੇ ਸਾਬਕਾ ਮੀਡੀਆ ਮੈਨੇਜਰ ਐਮ ਇਬਰਾਹਿਮ ਮੋਮੰਦ ਨੇ ਟਵੀਟ ਕਰ ਇਸ ਮਾਮਲੇ ਦੀ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਕਿਹਾ ਹੈ ਕਿ ਤਾਲਿਬਾਨ ਦੇ ਮੁਤਾਬਕ ਆਈ ਪੀ ਐਲ ਵਿੱਚ ਇਸਲਾਮ ਵਿਰੋਧੀ ਚੀਜਾਂ ਵਿਖਾਈ ਜਾਂਦੀਆਂ ਹਨ। ਔਰਤਾਂ ਵਾਲਾਂ ਨੂੰ ਢੱਕੇ ਬਿਨਾਂ ਸਟੇਡੀਅਮ ਵਿੱਚ ਜਾਂਦੀਆਂ ਹਨ ਅਤੇ ਇੱਥੇ ਲੜਕੀਆਂ ਨੱਚਦੀਆਂ ਹਨ। ਇਸ ਵਜ੍ਹਾ ਕਾਰਨ ਇਸਦੇ ਪ੍ਰਸਾਰਨ ਉੱਤੇ ਰੋਕ ਲਗਾਈ ਗਈ।