ਨਵੀ ਦਿੱਲੀ: ਸ੍ਰੀਲੰਕਾ ਵਿਚ ਈਸਟਰ ਦੌਰਾਨ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭੜਕੀ ਫਿਰਕੂ ਹਿੰਸਾ ਦਾ ਦੌਰ ਹਲੇ ਵੀ ਜਾਰੀ ਹੈ। ਸੋਮਵਾਰ ਰਾਤ ਨੂੰ ਇੱਕ ਦੀ ਮੌਤ ਤੋ ਬਾਅਦ ਲਗਾਤਾਰ ਦੂਜੇ ਦਿਨ ਵੀ ਦੇਸ਼ ਭਰ ਵਿੱਚ ਕਰਫਿਊ ਦਾ ਐਲਾਨ ਕੀਤਾ ਗਿਆ ਹੈ। ਸ੍ਰੀਲੰਕਾ ਦੇ ਉਤਰੀ ਪੱਛਮੀ ਸੂਬੇ ਵਿੱਚ ਅਣਮਿੱਥੇ ਸਮੇਂ ਲਈ ਕਰਫਿਊ ਲਗਾ ਦਿੱਤਾ ਗਿਆ ਹੈ। ਇਸ ਤੋਂ ਬਾਅਦ ਪੁਲਿਸ ਨੇ 22 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਸ੍ਰੀਲੰਕਾ 'ਚ ਫਿਰਕੂ ਹਿੰਸਾ ਦਾ ਦੌਰ ਜਾਰੀ, ਅਣਮਿੱਥੇ ਸਮੇਂ ਲਈ ਲੱਗਾ ਕਰਫਿਊ - ਪੁਲਿਸ
ਸ੍ਰੀਲੰਕਾ 'ਚ ਫਿਰਕੂ ਹਿੰਸਾ ਦਾ ਦੌਰ ਹਲੇ ਵੀ ਜਾਰੀ ਹੈ। ਦੇਸ਼ ਦੇ ਉਤਰੀ-ਪੱਛਮੀ ਸੂਬੇ ਵਿੱਚ ਅਣਮਿੱਥੇ ਸਮੇਂ ਲਈ ਕਰਫਿਊ ਲਗਾ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਫਿਰਕੂ ਹਿੰਸਾ ਦੇ ਚੱਲਦਿਆਂ ਭੀੜ ਨੇ ਮੁਸਲਮਾਨਾਂ ਦੀਆਂ ਦੁਕਾਨਾਂ ਅਤੇ ਗੱਡੀਆਂ ਨੂੰ ਅੱਗ ਲਗਾ ਦਿੱਤੀ ਅਤੇ ਮਕਾਨਾਂ ਤੇ ਮਸਜਿਦਾਂ ਵਿਚ ਵੀ ਭੰਨ ਤੋੜ ਕੀਤੀ। ਸ੍ਰੀਲੰਕਾ ਸਰਕਾਰ ਨੇ ਇਸ ਹਿੰਸਾ ਤੋ ਬਾਅਦ ਮੁੜ ਤੋਂ ਸੋਸ਼ਲ ਮੀਡੀਆ ਉਤੇ ਪਾਬੰਦੀ ਲਗਾ ਦਿੱਤੀ ਹੈ। ਹਿੰਸਾ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਬੁਲਾਰੇ ਰੁਵੇਨ ਗੁਨਾਸ਼ੇਖਰਾ ਨੇ ਦੱਸਿਆ ਕਿ ਮੰਗਲਵਾਰ ਨੂੰ ਰਾਤ 9 ਵਜੇ ਤੋਂ ਦੇਸ਼ ਭਰ ਵਿਚ ਕਰਫਿਊ ਲਗਾਇਆ ਗਿਆ ਹੈ, ਇਸ ਤੋਂ ਇਲਾਵਾ ਹਿੰਸਾ ਨੂੰ ਭੜਕਾਉਣ ਵਾਲੇ ਦੋ ਪ੍ਰਮੁੱਖ ਲੋਕਾਂ ਸਮੇਤ 20 ਹੋਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।