ਕੋਲੰਬੋ : ਈਸਟਰ ਮੌਕੇ ਹੋਏ ਲੜੀਵਾਰ ਬੰਬ ਧਮਾਕਿਆਂ ਤੋਂ ਬਾਅਦ ਸ਼੍ਰੀਲੰਕਾ ਨੇ ਨਕਾਬ ਅਤੇ ਬੁਰਕੇ ਸਮੇਤ ਅਜਿਹੇ ਸਾਰੇ ਕੱਪੜਿਆਂ ਉੱਤੇ ਪਾਬੰਦੀ ਲਗਾ ਦਿੱਤੀ ਜਿਸ ਨਾਲ ਚਿਹਰਾ ਢੱਕ ਜਾਂਦਾ ਹੈ। ਸ਼੍ਰੀਲੰਕਾ ਸਰਕਾਰ ਦੇ ਇਸ ਫੈਸਲੇ ਦਾ ਸਭ ਤੋਂ ਵੱਧ ਪ੍ਰਭਾਵ ਬੁਰਕਾ ਅਤੇ ਨਕਾਬ ਪਹਿਨਣ ਵਾਲੀਆਂ ਮਹਿਲਾਵਾਂ ਉੱਤੇ ਪਵੇਗਾ।
ਸ਼੍ਰੀਲੰਕਾ ਸਰਕਾਰ ਨੇ ਬੁਰਕੇ ਸਮੇਤ ਚਿਹਰਾ ਢੱਕਣ 'ਤੇ ਲਗਾਈ ਪਾਬੰਦੀ
ਸ਼੍ਰੀਲੰਕਾ 'ਚ 21 ਅਪ੍ਰੈਲ ਨੂੰ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਇੱਥੇ ਦੀ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਸ਼੍ਰੀਲੰਕਾ ਸਰਕਾਰ ਨੇ ਬੁਰਕੇ, ਨਕਾਬ ਸਮੇਤ ਚਿਹਰਾ ਢੱਕਣ ਵਾਲੀਆਂ ਵਸਤਾਂ ਉੱਤੇ ਪਾਬੰਦੀ ਲਗਾ ਦਿੱਤੀ ਹੈ। ਸਰਕਾਰ ਵੱਲੋਂ ਚੁੱਕੇ ਗਏ ਇਸ ਕਦਮ ਤੋਂ ਬਾਅਦ ਬੁਰਕਾ ਅਤੇ ਨਕਾਬ ਪਹਿਨਣ ਵਾਲੀ ਔਰਤਾਂ 'ਤੇ ਜ਼ਿਆਦਾ ਅਸਰ ਪਵੇਗਾ। ਸ਼੍ਰੀਲੰਕਾ ਸਰਕਾਰ ਦਾ ਇਹ ਫੈਸਲਾ ਅੱਜ ਤੋਂ ਲਾਗੂ ਹੋ ਗਿਆ ਹੈ।
ਮੀਡੀਆ ਰਿਪੋਰਟਸ ਦੇ ਮੁਤਾਬਕ ਇਹ ਫੈਸਲਾ ਸ਼੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲ ਸਿਰਿਸੈਨਾ ਨੇ ਲਿਆ ਹੈ। ਇਸ ਫੈਸਲੇ ਦੀ ਜਾਣਕਾਰੀ ਉਨ੍ਹਾਂ ਟਵੀਟ ਰਾਹੀਂ ਦਿੱਤੀ। ਸ਼੍ਰੀਲੰਕਾ ਸਰਕਾਰ ਨੇ ਇਸ ਬਾਰੇ ਦੱਸਿਆ " ਚਿਹਰੇ ਨੂੰ ਢੰਕਣ ਵਾਲੀ ਅਜਿਹੀ ਕੋਈ ਵੀ ਚੀਜ ਜਿਸ ਰਾਹੀਂ ਕਿਸੇ ਵੀ ਵਿਅਕਤੀ ਦੀ ਪਛਾਣ ਕਰਨਾ ਮੁਸ਼ਕਲ ਹੋਵੇ ਤਾਂ ਉਸ 'ਤੇ ਐਮਰਜੈਂਸੀ ਪ੍ਰਵਧਾਨਾਂ ਦੇ ਤਹਿਤ ਪਾਬੰਦੀ ਲਗਾ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਫੇਸ ਮਾਸਕ ਵਰਗੀਆਂ ਚੀਜਾਂ ਉੱਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਉਨ੍ਹਾਂ ਕਿਉਂਕਿ ਚਿਹਰਾ ਲੁੱਕੋਣ ਵਾਲਾ ਵਿਅਕਤੀ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਹੋ ਸਕਦਾ ਹੈ। ਇਹ ਫੈਸਲਾ ਰਾਸ਼ਟਰਪਤੀ ਵੱਲੋਂ ਲਿਆ ਗਿਆ ਹੈ ਜੋ ਕਿ 29 ਅਪ੍ਰੈਲ ਤੋਂ ਲਾਗੂ ਹੋਵੇਗਾ। "
ਇਸ ਫੈਸਲੇ ਤੋਂ ਬਾਅਦ ਸ਼੍ਰੀਲੰਕਾ ਸਰਕਾਰ ਏਸ਼ੀਆ ਦੇ ਅਜਿਹੇ ਦੇਸ਼ਾਂ ਦੇ ਇੱਕਠ ਵਿੱਚ ਸ਼ਾਮਲ ਹੋ ਗਈ ਹੈ ਜੋ ਅੱਤਵਾਦ ਦੇ ਵਿਰੁੱਧ ਲੜ ਰਹੇ ਹਨ ਅਤੇ ਅੱਤਵਾਦੀ ਹਮਲੇ ਨੂੰ ਰੋਕਣ ਲਈ ਠੋਸ ਕਦਮ ਚੁੱਕ ਰਹੇ ਹਨ।