ਨਵੀਂ ਦਿੱਲੀ: ਕੋਰੋਨਾ ਦਾ ਕਹਿਰ ਦੁਨੀਆ ਭਰ 'ਚ ਜਾਰੀ ਹੈ। ਇਸ ਮਹਾਂਮਾਰੀ ਨਾਲ ਦੁਨੀਆ ਭਰ 'ਚ 5,832 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਮਹਾਂਮਾਰੀ ਨਾਲ ਵੱਡੇ-ਵੱਡੇ ਖਿਡਾਰੀ, ਅਭਿਨੇਤਾ ਤੇ ਰਾਜਨੇਤਾ ਵੀ ਬਚ ਨਹੀਂ ਪਾਏ ਹਨ। ਬ੍ਰਿਟੇਨ ਦੇ ਸਿਹਤ ਮੰਤਰੀ, ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਪਤਨੀ ਸੋਫੀ ਤੋਂ ਬਾਅਦ ਹੁਣ ਸਪੇਨ ਦੇ ਪ੍ਰਧਾਨ ਮੰਤਰੀ ਦੀ ਪਤਨੀ ਵੀ ਵਾਇਰਸ ਦਾ ਸ਼ਿਕਾਰ ਹੋ ਗਈ ਹੈ। ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਸਪੇਨ ਦੀ ਪ੍ਰਧਾਨ ਮੰਤਰੀ ਦੀ ਪਤਨੀ ਕੋਰੋਨਾ ਪਾਜ਼ਿਟਿਵ ਹੈ।
ਸਪੇਨ ਦੇ ਪ੍ਰਧਾਨ ਮੰਤਰੀ ਦੀ ਪਤਨੀ ਹੋਈ ਕੋਰੋਨਾ ਵਾਇਰਸ ਦੀ ਸ਼ਿਕਾਰ ਪੀਐਮਓ ਨੇ ਦੇਸ਼ ਭਰ ਵਿੱਚ ਤਾਲਾਬੰਦੀ ਦੇ ਐਲਾਨ ਤੋਂ ਕੁਝ ਘੰਟਿਆਂ ਬਾਅਦ ਇਸਦੀ ਜਾਣਕਾਰੀ ਸਾਂਝੀ ਕੀਤੀ। ਇੱਕ ਸਰਕਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਬੇਗੋਨਾ ਗੋਮੇਜ਼ ਅਤੇ ਉਨ੍ਹਾਂ ਦੇ ਪਤੀ ਦੋਵੇਂ ਸਿਹਤ ਜਾਂਚ ਤੋਂ ਬਾਅਦ ਆਪਣੀ ਸਰਕਾਰੀ ਰਿਹਾਇਸ਼ 'ਤੇ ਠੀਕ ਸਨ।
ਸ਼ਨੀਵਾਰ ਨੂੰ ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 1,50,000 ਤੋਂ ਵੀ ਪਾਰ ਹੋ ਗਈ ਹੈ। ਸ਼ਨੀਵਾਰ ਨੂੰ ਇਟਲੀ ਵਿੱਚ ਸੰਕਰਮਣ ਦੇ 3,497 ਨਵੇਂ ਕੇਸ ਸਾਹਮਣੇ ਆਏ, ਜਿਸ ਦੀ ਗਿਣਤੀ ਵਧ ਕੇ 151,797 ਹੋ ਗਈ ਹੈ। ਇਸ ਸੰਕਰਮਣ ਤੋਂ ਹੁਣ ਤੱਕ 137 ਦੇਸ਼ਾਂ ਵਿਚ 5,764 ਮੌਤਾਂ ਹੋ ਚੁੱਕੀਆਂ ਹਨ। ਪਿਛਲੇ ਸਾਲ ਦਸੰਬਰ ਮਹੀਨੇ ਤੋਂ ਇਟਲੀ ਵਿੱਚ ਕੁੱਲ 21,157 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 1,441 ਮੌਤਾਂ ਹੋਈਆਂ ਹਨ। ਇਟਲੀ ਚੀਨ ਤੋਂ ਬਾਅਦ ਸਭ ਤੋਂ ਜ਼ਿਆਦਾ ਵਾਇਰਸ ਨਾਲ ਪ੍ਰਭਾਵਤ ਹੈ।
ਇਸ ਦੇ ਨਾਲ ਹੀ, ਭਾਰਤ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ 102 ਮਾਮਲੇ ਸਾਹਮਣੇ ਆ ਚੁੱਕੇ ਹਨ। ਦਿੱਲੀ, ਓਡੀਸ਼ਾ, ਮਨੀਪੁਰ, ਛੱਤੀਸਗੜ, ਹਰਿਆਣਾ, ਬਿਹਾਰ, ਕਰਨਾਟਕ ਅਤੇ ਮੱਧ ਪ੍ਰਦੇਸ਼ ਦੇ ਸਾਰੇ ਸਕੂਲ, ਕਾਲਜ ਅਤੇ ਮਾਲ ਕੋਰੋਨਾ ਵਾਇਰਸ ਕਾਰਨ 31 ਮਾਰਚ ਤੱਕ ਬੰਦ ਹਨ। ਮਹਾਰਾਸ਼ਟਰ ਦੇ ਸਾਰੇ ਸਕੂਲ, ਕਾਲਜ, ਮਾਲ 30 ਮਾਰਚ ਅਤੇ ਉੱਤਰ ਪ੍ਰਦੇਸ਼ ਵਿੱਚ 22 ਮਾਰਚ ਤੱਕ ਬੰਦ ਰਹਿਣਗੇ।