ਮਾਸਕੋ:ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ (Russian President Vladimir Putin) ਨੇ ਸੋਮਵਾਰ ਨੂੰ ਰਾਸ਼ਟਰ ਨੂੰ ਆਪਣੇ ਸੰਬੋਧਨ ਵਿੱਚ ਯੂਕਰੇਨ ਦੀ ਆਜ਼ਾਦੀ ਨੂੰ ਮਾਨਤਾ ਦੇਣ ਤੋਂ ਬਾਅਦ ਰੂਸੀ ਹਥਿਆਰਬੰਦ ਬਲਾਂ ਨੂੰ ਯੂਕਰੇਨ ਦੇ ਵੱਖ-ਵੱਖ ਖੇਤਰਾਂ ਵਿੱਚ ਭੇਜਣ ਦਾ ਆਦੇਸ਼ ਦਿੱਤਾ। ਪੁਤਿਨ ਵੱਲੋਂ ਉਸੇ ਦਿਨ ਡੋਨੇਟਸਕ ਅਤੇ ਲੁਗਾਂਸਕ ਦੇ ਵੱਖ ਹੋਏ ਖੇਤਰਾਂ ਦੀ ਆਜ਼ਾਦੀ ਨੂੰ ਮਾਨਤਾ ਦੇਣ ਵਾਲੇ ਫ਼ਰਮਾਨ 'ਤੇ ਹਸਤਾਖਰ ਕੀਤੇ ਜਾਣ ਤੋਂ ਬਾਅਦ ਇਹ ਇੱਕ ਮਹੱਤਵਪੂਰਨ ਘਟਨਾ ਹੈ।
ਇਹ ਵੀ ਪੜੋ:ਰੂਸ ਦਾ ਵੱਡਾ ਐਲਾਨ: ਯੂਕਰੇਨ ਦੇ 2 ਖੇਤਰਾਂ ਨੂੰ ਵੱਖਰਾ ਦੇਸ਼ ਵਜੋਂ ਮਾਨਤਾ, ਫ਼ੌਜ ਭੇਜਣ ਦਾ ਰਾਹ ਸਾਫ਼
ਪੁਤਿਨ ਨੇ ਇਹ ਐਲਾਨ ਟੀਵੀ 'ਤੇ ਰੂਸੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਘੋਸ਼ਣਾ ਤੋਂ ਬਾਅਦ, ਅਮਰੀਕਾ ਨੇ ਕਿਹਾ ਕਿ ਉਹ ਜਲਦੀ ਹੀ ਯੂਕਰੇਨ ਦੇ ਦੋ ਰੂਸ ਸਮਰਥਿਤ ਵੱਖਵਾਦੀ ਖੇਤਰਾਂ 'ਤੇ ਪਾਬੰਦੀਆਂ ਲਗਾਵੇਗਾ। ਅਮਰੀਕਾ ਨੇ "ਅਖੌਤੀ ਡੋਨੇਟਸਕ ਅਤੇ ਲੁਗਾਂਸਕ ਪੀਪਲਜ਼ ਰੀਪਬਲਿਕਜ਼" ਨੂੰ "ਸੁਤੰਤਰ" ਵਜੋਂ ਮਾਨਤਾ ਦੇਣ ਦੇ ਪੁਤਿਨ ਦੇ ਫੈਸਲੇ ਦੀ ਸਖ਼ਤ ਨਿੰਦਾ ਕੀਤੀ। ਇਸ ਸਬੰਧ ਵਿਚ, ਵ੍ਹਾਈਟ ਹਾਊਸ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਇਹ ਫੈਸਲਾ ਮਿੰਸਕ ਸਮਝੌਤਿਆਂ ਦੇ ਤਹਿਤ ਰੂਸ ਦੀਆਂ ਵਚਨਬੱਧਤਾਵਾਂ ਨੂੰ ਪੂਰੀ ਤਰ੍ਹਾਂ ਰੱਦ ਕਰਨ ਨੂੰ ਦਰਸਾਉਂਦਾ ਹੈ।