ਪੰਜਾਬ

punjab

ETV Bharat / international

ਪਾਕਿਸਤਾਨ ਦਾ ਖ਼ੈਬਰ ਪਖਤੂਨਖਵਾ ਰੰਗਿਆ ਹੋਲੀ ਦੇ ਰੰਗ ਵਿੱਚ

ਹੋਲੀ ਦੇ ਪਵਿੱਤਰ ਤਿਉਹਾਰ ਮੌਕੇ ਪਾਕਿਸਤਾਨ ਵਿੱਚ ਰਹਿੰਦੇ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਵੀ ਇੱਕ-ਦੂਜੇ ਨੂੰ ਰੰਗ ਲਾਇਆ।

ਪਾਕਿਸਤਾਨ ਦਾ ਖ਼ੈਬਰ ਪਖਤੂਨਖਵਾ ਰੰਗਿਆ ਹੋਲੀ ਦੇ ਰੰਗ ਵਿੱਚ

By

Published : Mar 31, 2019, 2:36 PM IST

ਪੇਸ਼ਾਵਰ : ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਵਿੱਚ ਲੋਕਾਂ ਨੇ ਬੀਤੇ ਕੱਲ੍ਹ ਹੋਲੀ ਮਨਾਈ। ਖ਼ੁਸ਼ਕਿਸਮਤੀ ਨਾਲ ਸ਼ਨਿਚਰਵਾਰ ਤੋਂ ਹੀ ਬਸੰਤ ਰੁੱਤ ਦੀ ਸ਼ੁਰੂਆਤ ਵੀ ਹੋ ਗਈ ਹੈ। ਓਕਾਫ਼, ਹੱਜ, ਧਾਰਮਿਕ ਅਤੇ ਘੱਟ ਗਿਣਤੀ ਮਾਮਲਿਆਂ ਦੇ ਵਿਭਾਗ ਨੇ ਇਸ ਹੋਲੀ ਦੇ ਤਿਉਹਾਰ ਦੀ ਮੇਜ਼ਬਾਨੀ ਕੀਤੀ। ਘੱਟ ਗਿਣਤੀ ਹਿੰਦੂ ਭਾਈਚਾਰੇਦੇ ਲਗਭਗ 600 ਲੋਕ ਨਿਸ਼ਤਾਰ ਸਭਾਗਾਰ ਪਹੁੰਚੇ ਅਤੇ ਰੰਗਾਂ ਦੇ ਤਿਉਹਾਰ ਦੇ ਜਸ਼ਨ ਮਨਾਇਆ।

ਸਾਰਾ ਦਿਨ ਚੱਲੇ ਜਸ਼ਨ ਵਿੱਚ ਹਿੰਦੂ ਭਾਈਚਾਰੇ ਨੇ ਆਰਤੀ ਕੀਤੀ ਅਤੇ ਦੇਸ਼ ਦੀ ਤਰੱਕੀ ਲਈ ਪ੍ਰਾਥਨਾ ਵੀ ਕੀਤੀ। ਪੰਜਾਬੀ ਕਪੜੇ ਪਾ ਕੇ ਨੌਜਵਾਨਾਂ ਨੇ ਭੰਗੜਾ ਵੀ ਪਾਇਆ। ਮੁੱਖ ਮਹਿਮਾਨ ਸਿਹਤ ਮੰਤਰੀ ਡਾ.ਹਿਸ਼ਾਮ ਇਨਾਮ ਉਲਾਹ ਖ਼ਾਨ ਨੇ ਕਿਹਾ ਕਿ ਹਿੰਦੂ ਭਾਈਚਾਰੇ ਨੇ ਪੂਰੇ ਉਤਸ਼ਾਹ ਦੇ ਨਾਲ ਬਸੰਤ ਰੁੱਤ ਦੀ ਸ਼ੁਰੂਆਤ ਦਾ ਜਸ਼ਨ ਮਨਾਇਆ।

ABOUT THE AUTHOR

...view details