ਪੰਜਾਬ

punjab

ETV Bharat / international

'ਪਾਕਿਸਤਾਨ ਦੀ ਪੱਤਰਕਾਰੀ ਗਾ ਰਹੀ ਹੈ ਰਾਗ ਦਰਬਾਰੀ'

ਪਾਕਿਸਤਾਨ ਦੇ ਪੱਤਰਾਕਾਰਾਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਨੂੰ ਦੇਸ਼ ਵਿੱਚ ਆਜ਼ਾਦੀ ਨਹੀਂ ਹੈ। ਆਜ਼ਾਦ ਵਿਚਾਰਾਂ ਨੂੰ ਗ਼ਦਾਰੀ ਦਾ ਨਾਂਅ ਦਿੱਤਾ ਜਾਂਦਾ ਹੈ।

By

Published : Nov 17, 2019, 7:23 PM IST

'ਪਾਕਿਸਤਾਨ ਦੀ ਪੱਤਰਕਾਰੀ ਗਾ ਰਹੀ ਹੈ ਰਾਗ ਦਰਬਾਰੀ'

ਲਾਹੌਰ: ਪਾਕਿਸਤਾਨ ਵਿੱਚ ਪੱਤਰਕਾਰਾਂ ਦਾ ਕਹਿਣਾ ਹੈ ਕਿ ਦੇਸ਼ ਵਿੱਚ ਮੀਡੀਆ ਨੂੰ ਕਦੇ ਵੀ ਆਜ਼ਾਦੀ ਹਾਸਲ ਨਹੀਂ ਰਹੀ ਅਤੇ ਸਥਿਤੀ ਇਹ ਹੈ ਕਿ ਆਜ਼ਾਦ ਵਿਚਾਰਾਂ ਨੂੰ ਗ਼ਦਾਰੀ ਕਿਹਾ ਜਾਂਦਾ ਹੈ।

ਦਿੱਗਜ ਸ਼ਾਇਰ ਫੈਜ਼ ਅਹਮਿਦ ਫੈਜ਼ ਦੇ ਨਾਂਅ ਤੇ ਲਾਹੌਰ ਵਿੱਚ ਮਨਾਏ ਗਏ ਫੈਜ਼ ਕੌਮਾਂਤਰੀ ਫੈਸਟੀਵਲ ਵਿੱਚ ਪੱਤਰਕਾਰੀ ਬਾਰੇ ਕੀਤੇ ਗਏ ਸਮਾਗ਼ਮ (Independent Journalism in Era of Restricted Journalism) ਵਿੱਚ ਪੱਤਰਕਾਰਾਂ ਨੇ ਪਾਕਿਸਤਾਨ ਦੇ ਮੀਡੀਆ ਸੈਂਸਰਸ਼ਿਪ ਤੇ ਅਫਸੋਸ ਜ਼ਾਹਰ ਕਰਦਿਆਂ ਕਿਹਾ ਕਿ ਦੇਸ਼ ਵਿੱਚ ਮੀਡੀਆ ਨੂੰ ਕਦੇ ਵੀ ਆਜ਼ਾਦੀ ਨਸੀਬ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸੱਚ ਦੀ ਭਾਲ ਕਰ ਇਸ ਨੂੰ ਵਧਾਵਾ ਦੇਣਾ ਔਖਾ ਕੰਮ ਹੈ ਪਰ ਪਾਕਿਸਤਾਨੀ ਮੀਡੀਆ ਨੂੰ ਇਸੇ ਹੀ ਰਾਹ ਤੇ ਚੱਲਣ ਦੀ ਜ਼ਰੂਰਤ ਹੈ।

ਪੱਤਰਕਾਰ ਨਸੀਮ ਜੇਹਰਾ ਨੇ ਕਿਹਾ ਕਿ ਦੇਸ਼ ਵਿੱਚ ਦਿਮਾਗ਼ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾਂਧੀ ਹੈ ਅਤੇ ਆਜ਼ਾਦ ਵਿਚਾਰਾਂ ਨੂੰ ਗ਼ਦਾਰੀ ਕਰਾਰ ਦੇ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜਿਸ ਚੈੱਨਲ ਵਿੱਚ ਉਹ ਕੰਮ ਕਰਦੀ ਹੈ ਉਸ ਦਾ ਪ੍ਰਸਾਰਨ ਦੋ ਵਾਰ ਰੋਕਿਆ ਗਿਆ ਅਤੇ ਇਹ ਵੀ ਪਤਾ ਨਹੀਂ ਲੱਗਿਆ ਕਿ ਅਜਿਹਾ ਕਿਸ ਨੇ ਕਰਵਾਇਆ ਕਿਉਂਕਿ ਕਿਸੇ ਨੇ ਵੀ ਇਸ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਦੇ ਅੱਜ ਦੇ ਦੌਰ ਵਿੱਚ ਜਿੱਥੇ ਸਾਰਾ ਕੁਝ ਲੋਕਾਂ ਦੇ ਸਾਹਮਣੇ ਹੈ। ਇਸ ਦੌਰ ਵਿੱਚ ਮੀਡੀਆ ਨੂੰ ਖ਼ਾਮੋਸ਼ ਕਰਵਾਉਣ ਪਿੱਛੇ ਕੀ ਤਰਕ ਹੋ ਸਕਦਾ ਹੈ। ਇਸ ਦੇ ਨਾਲ਼ ਹੀ ਉਨ੍ਹਾਂ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਤੁਸੀਂ ਸੋਚ ਨੂੰ ਰੋਕ ਨਹੀਂ ਸਕਦੇ।

ਸੀਨੀਅਰ ਪੱਤਰਕਾਰ ਵਸਤਉੱਲ੍ਹਾ ਖ਼ਾਨ ਨੇ ਕਿਹਾ ਕਿ ਸੈਂਸਰਸ਼ਿਪ ਅਤੇ ਪਾਬੰਧੀਆਂ ਇੱਕ ਤਰ੍ਹਾਂ ਨਾਲ਼ ਫਾਇਨ ਆਰਟ ਬਣ ਗਈ ਹੈ ਜਿਸ ਵਿੱਚ ਇਹ ਨਹੀਂ ਪਤਾ ਹੁੰਦਾ ਕਿ ਕੌਣ ਕੀ ਕਰ ਰਿਹਾ ਹੈ ਜਾਂ ਕਰਵਾ ਰਿਹਾ ਹੈ। ਇਸ ਦੇ ਨਾਲ਼ ਹੀ ਸੱਤਾਧਾਰੀ ਪਾਰਟੀ ਦੀ ਹਾਂ ਵਿੱਚ ਹਾਂ ਮਿਲਾ ਕੇ ਕੰਮ ਕਰਣ ਵਾਲੀ ਪੱਤਰਕਾਰੀ ਤੇ ਸਖ਼ਤ ਸ਼ਬਦਾਂ ਨਾਲ਼ ਵਾਰ ਕਰਦਿਆਂ ਕਿਹਾ ਮੌਜੂਦਾ ਪੱਤਰਕਾਰੀ ਰਾਗ ਦਰਬਾਰੀ ਵਿੱਚ ਗਾ ਰਹੀ ਹੈ।

ABOUT THE AUTHOR

...view details