ਬਿਸ਼ਕੇਕ : ਪਾਕਿਸਤਾਨ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਕਿ ਭਾਰਤ ਅਤੇ ਪਾਕਿ ਦੇ ਸਬੰਧ ਸਭ ਤੋਂ ਖ਼ਰਾਬ ਦੌਰ ਤੋਂ ਗੁਜ਼ਰ ਰਹੇ ਹਨ। ਉਨ੍ਹਾਂ ਨੇ ਇਸ ਵਿੱਚ ਸੁਧਾਰ ਲਿਆਉਣ ਲਈ ਪੀਐਮ ਮੋਦੀ ਨਾਲ ਮੁੜ ਸੁਲਹ ਦੀ ਉਮੀਂਦ ਜਤਾਈ ਹੈ।
ਪਾਕਿਸਤਾਨ ਦੇ ਪੀਐਮ ਇਮਰਾਨ ਖ਼ਾਨ ਨੇ ਜਤਾਈ ਪੀਐਮ ਮੋਦੀ ਤੋਂ ਸੁਲਹ ਦੀ ਉਮੀਂਦ - nternational news
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਭਾਰਤ ਅਤੇ ਪਾਕਿਸਤਾਨ ਦੋਹਾਂ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਠੀਕ ਹੋਣ ਦੀ ਉਮੀਦ ਪ੍ਰਗਟਾਈ ਹੈ। ਉਨ੍ਹਾਂ ਇਸ ਮਾਮਲੇ ਵਿੱਚ ਪੀਐਮ ਮੋਦੀ ਨਾਲ ਗੱਲਬਾਤ ਕਰਕੇ ਸਾਰੇ ਮਤਭੇਦਾਂ ਨੂੰ ਹੱਲ ਕੀਤੇ ਜਾਣ ਦੀ ਗੱਲ ਆਖੀ ਹੈ।
ਜ਼ਿਕਰਯੋਗ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਅਤੇ ਪਾਕਿਸਤਾਨ ਦੇ ਪੀਐਮ ਇਮਰਾਨ ਖ਼ਾਨ ਦੋ ਦਿਨਾਂ ਲਈ (ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ) ਐਸਸੀਓ ਸੰਮੇਲਨ ਵਿੱਚ ਹਿੱਸਾ ਲੈਂਣ ਲਈ ਕਿਰਗਜ਼ ਦੀ ਰਾਜਧਾਨੀ ਬਿਸ਼ਕੇਕ ਪੁੱਜੇ ਹਨ।
ਬਿਸ਼ਕੇਕ ਲਈ ਰਵਾਨਾ ਹੋਣ ਤੋਂ ਪਹਿਲਾਂ ਪਾਕਿਸਤਾਨ ਦੇ ਪੀਐਮ ਇਮਰਾਨ ਖ਼ਾਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਐਸਸੀਓ ਸੰਮੇਲਨ ਨੇ ਦੋਹਾਂ ਗੁਆਂਢੀ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਭਾਰਤੀ ਲੀਡਰਸ਼ਿਪ ਨਾਲ ਗੱਲ ਕਰਨ ਦਾ ਮੌਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਸੰਮੇਲਨ ਨੇ ਪਾਕਿਸਤਾਨ ਨੂੰ ਭਾਰਤ ਸਮੇਤ ਹੋਰਨਾਂ ਦੇਸ਼ਾਂ ਲਈ ਆਪਣੇ ਰਾਜਨੀਤਕ ਸਬੰਧ ਸਥਾਪਤ ਕਰਨ ਦਾ ਨਵਾਂ ਮੰਚ ਦਿੱਤਾ ਹੈ। ਭਾਰਤ -ਪਾਕਿਸਤਾਨ ਦੇ ਸਬੰਧਾਂ ਉੱਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਇਸ ਵੇਲੇ ਭਾਰਤ ਅਤੇ ਪਾਕਿਸਤਾਨ ਦੇ ਆਪਸੀ ਸਬੰਧ ਸਭ ਤੋਂ ਖ਼ਰਾਬ ਦੌਰ ਤੋਂ ਗੁਜ਼ਰ ਰਹੇ ਹਨ। ਪਾਕਿਸਤਾਨ ਕਿਸੇ ਵੀ ਤਰ੍ਹਾਂ ਦੀ ਵਿਚੋਲਗੀ ਲਈ ਤਿਆਰ ਹੈ ਉਹ ਆਪਣੇ ਗੁਆਂਢੀ ਦੇਸ਼ਾਂ, ਖ਼ਾਸ ਤੌਰ ਉੱਤੇ ਭਾਰਤ ਨਾਲ ਸ਼ਾਂਤੀ ਦੀ ਉਮੀਂਦ ਕਰਦਾ ਹੈ। ਇਮਰਾਨ ਖ਼ਾਨ ਨੇ ਇਸ ਸੰਮੇਲਨ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕਸ਼ਮੀਰ ਮੁੱਦੇ ਸਹਿਤ ਸਾਰੇ ਮੱਤਭੇਦਾਂ ਨੂ ਹੱਲ ਕੀਤੇ ਜਾਣ ਦੀ ਉਮੀਂਦ ਪ੍ਰਗਟਾਈ ਹੈ।