ਪੰਜਾਬ

punjab

ETV Bharat / international

ਜਮਾਤ-ਉਦ-ਦਾਵਾ ਦੇ ਤਿੰਨ ਹੋਰ ਨੇਤਾਵਾਂ ਨੂੰ ਸੁਣਾਈ ਗਈ 15-15 ਸਾਲ ਕੈਦ ਦੀ ਸਜ਼ਾ

ਪਾਕਿਸਤਾਨ ਦੀ ਅੱਤਵਾਦ ਰੋਕੂ ਅਦਾਲਤ ਨੇ ਅੱਤਵਾਦੀ ਫੰਡਿੰਗ ਦੇ ਮਾਮਲੇ ਵਿੱਚ ਤਿੰਨ ਹੋਰ ਅੱਤਵਾਦੀਆਂ ਨੂੰ ਸਜ਼ਾ ਸੁਣਾਈ ਹੈ। ਇਹ ਸਾਰੇ ਜਮਾਤ-ਉਦ-ਦਾਵਾ ਨਾਲ ਸਬੰਧਤ ਹਨ। ਇਨ੍ਹਾਂ ਵਿੱਚ ਅਬਦੁਲ ਸਲਾਮ ਬਿਨ ਮੁਹੰਮਦ, ਜ਼ਫਰ ਇਕਬਾਲ ਅਤੇ ਮੁਹੰਮਦ ਅਸ਼ਰਫ ਸ਼ਾਮਲ ਹਨ।

ਜਮਾਤ-ਉਦ-ਦਾਵਾ ਦੇ ਤਿੰਨ ਹੋਰ ਨੇਤਾਵਾਂ ਨੂੰ ਸੁਣਾਈ ਗਈ 15-15 ਸਾਲ ਕੈਦ ਦੀ ਸਜ਼ਾ
ਜਮਾਤ-ਉਦ-ਦਾਵਾ ਦੇ ਤਿੰਨ ਹੋਰ ਨੇਤਾਵਾਂ ਨੂੰ ਸੁਣਾਈ ਗਈ 15-15 ਸਾਲ ਕੈਦ ਦੀ ਸਜ਼ਾ

By

Published : Dec 4, 2020, 10:14 PM IST

ਲਾਹੌਰ: ਇੱਕ ਪਾਕਿਸਤਾਨੀ ਅਦਾਲਤ ਨੇ ਅੱਤਵਾਦ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੇ ਦੋਸ਼ ਵਿੱਚ ਮੁੰਬਈ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਦੀ ਸੰਗਠਨ ਜਮਾਤ-ਉਦ-ਦਾਵਾ (ਜੇਯੂਡੀ) ਦੇ ਤਿੰਨ ਹੋਰ ਅੱਤਵਾਦੀਆਂ ਨੂੰ ਦੋ ਮਾਮਲਿਆਂ ਵਿੱਚ 15 ਸਾਲ ਕੈਦ ਦੀ ਸਜ਼ਾ ਸੁਣਾਈ ਹੈ।

ਲਾਹੌਰ ਦੇ ਅੱਤਵਾਦ ਰੋਕੂ ਅਦਾਲਤ (ਏਟੀਸੀ) ਦੇ ਜੱਜ ਏਜਾਜ਼ ਅਹਿਮਦ ਬੁੱਟਰ ਨੇ ਵੀਰਵਾਰ ਨੂੰ ਅਬਦੁੱਲ ਸਲਾਮ ਬਿਨ ਮੁਹੰਮਦ, ਜ਼ਫਰ ਇਕਬਾਲ ਅਤੇ ਮੁਹੰਮਦ ਅਸ਼ਰਫ ਨੂੰ ਸਜਾ ਸੁਣਾਈ। ਜੇਯੂਡੀ ਮੁਖੀ ਸਈਦ ਦੇ ਜੀਜਾ ਪ੍ਰੋਫੈਸਰ ਹਾਫਿਜ਼ ਅਬਦੁੱਲ ਰਹਿਮਾਨ ਮੱਕੀ ਨੂੰ ਦੋਵਾਂ ਮਾਮਲਿਆਂ ਵਿੱਚ ਛੇ ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਸ਼ੱਕੀ ਵਿਅਕਤੀਆਂ ਨੂੰ ਸਖਤ ਸੁਰੱਖਿਆ ਦਰਮਿਆਨ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮੀਡੀਆ ਨੂੰ ਸੁਣਵਾਈ ਦੀ ਰਿਪੋਰਟ ਕਰਨ ਦੀ ਇਜਾਜ਼ਤ ਨਹੀਂ ਸੀ।

ਇੱਕ ਦਿਨ ਪਹਿਲਾਂ ਅਦਾਲਤ ਨੇ ਸਈਦ ਦੇ ਬੁਲਾਰੇ ਯਾਹੀਆ ਮੁਜਾਹਿਦ ਨੂੰ ਅੱਤਵਾਦ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਾਉਣ ਲਈ 15 ਸਾਲ ਕੈਦ ਦੀ ਸਜਾ ਸੁਣਾਈ ਸੀ। ਏਟੀਸੀ ਨੇ ਪਿਛਲੇ ਮਹੀਨੇ ਅੱਤਵਾਦ ਨੂੰ ਵਿੱਤ ਦੇਣ ਦੇ ਦੋ ਮਾਮਲਿਆਂ ਵਿੱਚ ਮੁਜਾਹਿਦ ਨੂੰ 32 ਸਾਲ ਦੀ ਸਜ਼ਾ ਸੁਣਾਈ ਸੀ।

ਜੇਯੂਡੀ ਦੇ ਸੀਨੀਅਰ ਨੇਤਾ ਜ਼ਫਰ ਇਕਬਾਲ ਨੂੰ ਹੁਣ ਕੁੱਲ ਮਿਲਾ ਕੇ 41 ਸਾਲ ਜੇਲ੍ਹ ਵਿੱਚ ਗੁਜ਼ਾਰਨੇ ਪੈਣਗੇ। ਪੰਜਾਬ ਪੁਲਿਸ ਦੇ ਅੱਤਵਾਦ ਰੋਕੂ ਵਿਭਾਗ ਨੇ ਸਈਦ ਸਣੇ ਜਯਯੂਡੀ ਨੇਤਾਵਾਂ ਖਿਲਾਫ ਵੱਖ-ਵੱਖ ਸ਼ਹਿਰਾਂ ਵਿੱਚ ਤਕਰੀਬਨ 41 ਕੇਸ ਦਰਜ ਕੀਤੇ ਸਨ। ਹੇਠਲੀਆਂ ਅਦਾਲਤਾਂ ਨੇ ਹੁਣ ਤੱਕ 27 ਮਾਮਲਿਆਂ ਵਿੱਚ ਫੈਸਲਾ ਸੁਣਾਇਆ ਹੈ।

ਏਟੀਸੀ ਨੇ ਅੱਤਵਾਦ ਨੂੰ ਵਿੱਤੀ ਸਹਾਇਤਾ ਦੇਣ ਲਈ ਅੱਤਵਾਦ ਰੋਕੂ ਐਕਟ ਦੀ ਧਾਰਾ 11-ਐਨ ਤਹਿਤ ਸਈਦ ਨੂੰ 21 ਸਾਲ ਕੈਦ ਦੀ ਸਜ਼ਾ ਸੁਣਾਈ ਸੀ। 70 ਸਾਲਾ ਸਈਦ ਜੁਲਾਈ 2019 ਤੋਂ ਲਾਹੌਰ ਦੀ ਕੋਟ ਲਖਪਤ ਜੇਲ੍ਹ ਵਿੱਚ ਬੰਦ ਹੈ। ਅਜਿਹੀਆਂ ਖ਼ਬਰਾਂ ਹਨ ਕਿ ਉਸਨੂੰ ਜੇਲ੍ਹ ਵਿੱਚ “ਵੀਆਈਪੀ ਪ੍ਰੋਟੋਕੋਲ” ਦਿੱਤਾ ਗਿਆ ਹੈ।

ABOUT THE AUTHOR

...view details