ਪੰਜਾਬ

punjab

ETV Bharat / international

ਪਾਕਿਸਤਾਨ ਕੈਬਨਿਟ ਨੇ ਬਲਾਤਕਾਰੀਆਂ ਦੇ ਕੈਮੀਕਲ ਕਾਸਟ੍ਰੇਸ਼ਨ ਨੂੰ ਦਿੱਤੀ ਮਨਜ਼ੂਰੀ

ਬਲਾਤਕਾਰ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪਾਕਿਸਤਾਨ ਦੀ ਸਰਕਾਰ ਨੇ ਸਖ਼ਤ ਕਦਮ ਚੁੱਕੇ ਹਨ। ਪਾਕਿਸਤਾਨ ਦੀ ਕੈਬਨਿਟ ਨੇ ਸ਼ੁੱਕਰਵਾਰ ਨੂੰ ਬਲਾਤਕਾਰ ਵਿਰੋਧੀ 2 ਆਰਡੀਨੈਂਸ ਨੂੰ ਮਨਜ਼ੂਰੀ ਦੇ ਦਿੱਤੀ।

ਪਾਕਿਸਤਾਨ ਕੈਬਨਿਟ ਨੇ ਬਲਾਤਕਾਰੀਆਂ ਦੇ ਕੈਮੀਕਲ ਕਾਸਟ੍ਰੇਸ਼ਨ ਨੂੰ ਦਿੱਤੀ ਮਨਜ਼ੂਰੀ
ਪਾਕਿਸਤਾਨ ਕੈਬਨਿਟ ਨੇ ਬਲਾਤਕਾਰੀਆਂ ਦੇ ਕੈਮੀਕਲ ਕਾਸਟ੍ਰੇਸ਼ਨ ਨੂੰ ਦਿੱਤੀ ਮਨਜ਼ੂਰੀ

By

Published : Nov 27, 2020, 8:06 PM IST

ਇਸਲਾਮਾਬਾਦ:ਪਾਕਿਸਤਾਨ ਦੀ ਕੈਬਨਿਟ ਨੇ ਸ਼ੁੱਕਰਵਾਰ ਨੂੰ ਬਲਾਤਕਾਰ ਵਿਰੋਧੀ 2 ਆਰਡੀਨੈਂਸਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਨ੍ਹਾਂ ਵਿੱਚ ਬਲਾਤਕਾਰੀਆਂ ਨੂੰ ਕੈਮੀਕਲ ਕਾਸਟ੍ਰੇਸ਼ਨ ਕਰਨ ਅਤੇ ਬਲਾਤਕਾਰ ਦੇ ਮਾਮਲਿਆਂ ਦੀ ਸੁਣਵਾਈ ਲਈ ਵਿਸ਼ੇਸ਼ ਅਦਾਲਤਾਂ ਦੇ ਗਠਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਜਾਣਕਾਰੀ ਇਕ ਮੀਡੀਆ ਰਿਪੋਰਟ ਤੋਂ ਮਿਲੀ ਹੈ। ਕੈਮੀਕਲ ਕਾਸਟ੍ਰੇਸ਼ਨ ਇੱਕ ਰਸਾਇਣਕ ਪ੍ਰਕਿਰਿਆ ਹੈ। ਇਸ ਵਿੱਚ ਰਸਾਇਣਾਂ ਦੀ ਮਦਦ ਨਾਲ ਬਲਾਤਕਾਰੀਆਂ ਦੇ ਸਰੀਰ ਵਿੱਚੋਂ ਜਿਨਸੀ ਉਤਸ਼ਾਹ ਘੱਟ ਜਾ ਖ਼ਤਮ ਕੀਤਾ ਜਾ ਸਕਦਾ ਹੈ।

ਸੰਘੀ ਕੈਬਨਿਟ ਨੇ ਆਰਡੀਨੈਂਸ ਨੂੰ ਮਨਜ਼ੂਰੀ ਦਿੱਤੀ

ਡਾਨ ਨਿਊਜ਼ ਦੀ ਖਬਰ ਅਨੁਸਾਰ, ਵੀਰਵਾਰ ਨੂੰ ਸੰਘੀ ਕਾਨੂੰਨ ਮੰਤਰੀ ਫਾਰੂਕ ਨਸੀਮ ਦੀ ਪ੍ਰਧਾਨਗੀ ਹੇਠ ਹੋਈ ਕਾਨੂੰਨ ਮਾਮਲੇ ਬਾਰੇ ਕੈਬਨਿਟ ਕਮੇਟੀ ਦੀ ਮੀਟਿੰਗ ਵਿੱਚ ਐਂਟੀ ਰੇਪ (ਜਾਂਚ ਅਤੇ ਸੁਣਵਾਈ) ਆਰਡੀਨੈਂਸ 2020 ਅਤੇ ਫੌਜਦਾਰੀ ਕਾਨੂੰਨ (ਸੋਧ) ਆਰਡੀਨੈਂਸ 2020 ਨੂੰ ਪ੍ਰਵਾਨਗੀ ਦਿੱਤੀ ਗਈ। ਆਰਡੀਨੈਂਸਾਂ ਨੂੰ ਮੰਗਲਵਾਰ ਨੂੰ ਸੰਘੀ ਕੈਬਨਿਟ ਨੇ ਸਿਧਾਂਤਕ ਰੂਪ ਵਿੱਚ ਮਨਜ਼ੂਰੀ ਦੇ ਦਿੱਤੀ ਹੈ। ਪਹਿਲੀ ਵਾਰ ਅਪਰਾਧ ਕਰਨ ਵਾਲੇ ਜਾਂ ਅਪਰਾਧ ਦੁਹਰਾਉਣ ਵਾਲੇ ਅਪਰਾਧੀ ਲਈ, ਕੈਮੀਕਲ ਕਾਸਟ੍ਰੇਸ਼ਨ ਨੂੰ ਮੁੜ ਵਸੇਬੇ ਦੇ ਤੌਰ 'ਤੇ ਮੰਨਿਆ ਜਾਵੇਗਾ ਅਤੇ ਇਸਦੇ ਲਈ ਦੋਸ਼ੀ ਦੀ ਸਹਿਮਤੀ ਲਈ ਜਾਏਗੀ।

ਬਧਿਆ ਤੋਂ ਪਹਿਲਾਂ ਦੋਸ਼ੀ ਦੀ ਸਹਿਮਤੀ ਲਾਜ਼ਮੀ

ਕਾਨੂੰਨ ਮੰਤਰੀ ਨਸੀਮ ਦੇ ਅਨੁਸਾਰ ਅੰਤਰਰਾਸ਼ਟਰੀ ਕਾਨੂੰਨ ਤਹਿਤ ਬਧਿਆ ਤੋਂ ਪਹਿਲਾਂ ਦੋਸ਼ੀ ਦੀ ਸਹਿਮਤੀ ਲੈਣੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਜੇ ਕੈਮੀਕਲ ਕਾਸਟ੍ਰੇਸ਼ਨ ਦਾ ਆਦੇਸ਼ ਦਿੱਤਾ ਜਾਂਦਾ ਹੈ ਤਾਂ ਦੋਸ਼ੀ ਅਦਾਲਤ ਦੇ ਸਾਹਮਣੇ ਆਦੇਸ਼ ਨੂੰ ਚੁਣੌਤੀ ਦੇ ਸਕਦਾ ਹੈ। ਮੰਤਰੀ ਨੇ ਕਿਹਾ ਕਿ ਜੇ ਕੋਈ ਦੋਸ਼ੀ ਬਧਿਆ ਕਰਨ ਲਈ ਸਹਿਮਤ ਨਹੀਂ ਹੋਵੇਗਾ, ਤਾਂ ਉਸ 'ਤੇ ਪਾਕਿਸਤਾਨ ਦੰਡ ਕੋਡ (ਪੀਪੀਸੀ) ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਤਹਿਤ ਅਦਾਲਤ ਉਸਨੂੰ ਮੌਤ ਦੀ ਸਜ਼ਾ, ਉਮਰ ਕੈਦ ਜਾਂ 25 ਸਾਲ ਦੀ ਕੈਦ ਦੀ ਸਜ਼ਾ ਸੁਣ ਸਕਦੀ ਹੈ। ਉਨ੍ਹਾਂ ਕਿਹਾ ਕਿ ਸਜ਼ਾ ਦਾ ਫ਼ੈਸਲਾ ਅਦਾਲਤ ’ਤੇ ਨਿਰਭਰ ਕਰਦਾ ਹੈ। ਜੱਜ ਕੈਮੀਕਲ ਕਾਸਟ੍ਰੇਸ਼ਨ ਜਾਂ ਪੀਪੀਸੀ ਤਹਿਤ ਸਜ਼ਾ ਦਾ ਆਦੇਸ਼ ਦੇ ਸਕਦੇ ਹਨ।

ਵਿਸ਼ੇਸ਼ ਅਦਾਲਤਾਂ ਦੇ ਗਠਨ ਦਾ ਵੀ ਪ੍ਰਬੰਧ ਹੈ

ਨਸੀਮ ਨੇ ਕਿਹਾ ਕਿ ਅਦਾਲਤ ਸੀਮਤ ਸਮੇਂ ਜਾਂ ਉਮਰ ਭਰ ਲਈ ਬਧਿਆ ਦਾ ਆਦੇਸ਼ ਦੇ ਸਕਦੀ ਹੈ। ਆਰਡੀਨੈਂਸ ਬਲਾਤਕਾਰ ਦੇ ਮਾਮਲਿਆਂ ਵਿੱਚ ਸੁਣਵਾਈ ਕਰਾਉਣ ਲਈ ਵਿਸ਼ੇਸ਼ ਅਦਾਲਤਾਂ ਦੇ ਗਠਨ ਦਾ ਵੀ ਪ੍ਰਬੰਧ ਕੀਤਾ ਹੈ। ਵਿਸ਼ੇਸ਼ ਅਦਾਲਤਾਂ ਲਈ ਵਿਸ਼ੇਸ਼ ਵਕੀਲ ਵੀ ਨਿਯੁਕਤ ਕੀਤੇ ਜਾਣਗੇ। ਪ੍ਰਸਤਾਵਿਤ ਕਾਨੂੰਨਾਂ ਅਨੁਸਾਰ ਇੱਕ ਕਮਿਸ਼ਨਰ ਜਾਂ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਬਲਾਤਕਾਰ ਵਿਰੋਧੀ ਸੈੱਲਾਂ ਦਾ ਗਠਨ ਕੀਤਾ ਜਾਵੇਗਾ। ਐਫਆਈਆਰ, ਮੈਡੀਕਲ ਜਾਂਚ ਅਤੇ ਫੋਰੈਂਸਿਕ ਜਾਂਚ ਦੀ ਜਲਦੀ ਰਜਿਸਟ੍ਰੇਸ਼ਨ ਨੂੰ ਯਕੀਨੀ ਕੀਤਾ ਜਾ ਸਕੇ। ਇਸ ਵਿੱਚ ਮੁਲਜ਼ਮ ਵੱਲੋਂ ਬਲਾਤਕਾਰ ਪੀੜਤ ਲੜਕੀ ਨਾਲ ਜਿਰਹ ‘ਤੇ ਵੀ ਪਾਬੰਦੀ ਲਗਾਈ ਗਈ ਹੈ। ਸਿਰਫ ਜੱਜ ਅਤੇ ਦੋਸ਼ੀ ਦਾ ਵਕੀਲ ਹੀ ਪੀੜਤ ਦੀ ਕਰਾਸ-ਜਾਂਚ ਕਰ ਸਕਣਗੇ।

ABOUT THE AUTHOR

...view details