ਇਸਲਾਮਾਬਾਦ: ਪਾਕਿਸਤਾਨੀ ਫ਼ੌਜ ਨੇ ਐਤਵਾਰ ਨੂੰ ਦਾਅਵਾ ਕੀਤਾ ਉਸ ਨੇ ਕੰਟਰੋਲ ਰੇਖਾ (ਐਲਓਸੀ) ਦੇ ਨੇੜੇ ਹਵਾਈ ਖੇਤਰ ਦੀ ਉਲੰਘਣਾ ਕਰਨ ਨੂੰ ਲੈ ਕੇ ਇਕ ਭਾਰਤੀ ਜਾਸੂਸੀ ਡਰੋਨ ਨੂੰ ਹੇਠਾਂ ਸੁੱਟ ਦਿੱਤਾ ਹੈ।
ਪਾਕਿਸਤਾਨੀ ਫ਼ੌਜ ਨੇ ਕੰਟਰੋਲ ਰੇਖਾ ਨੇੜੇ ਭਾਰਤੀ ਡਰੋਨ ਨੂੰ ਸੁੱਟਣ ਦਾ ਕੀਤਾ ਦਾਅਵਾ
ਪਾਕਿਸਤਾਨੀ ਫ਼ੌਜ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਉਸ ਨੇ ਕੰਟਰੋਲ ਰੇਖਾ (ਐਲਓਸੀ) ਦੇ ਨੇੜੇ ਹਵਾਈ ਖੇਤਰ ਦੀ ਉਲੰਘਣਾ ਕਰਨ ਨੂੰ ਲੈ ਕੇ ਇੱਕ ਭਾਰਤੀ ਜਾਸੂਸੀ ਡਰੋਨ ਨੂੰ ਹੇਠਾਂ ਸੁੱਟ ਦਿੱਤਾ ਹੈ। ਹਾਲਾਂਕਿ, ਭਾਰਤ ਨੇ ਪਾਕਿਸਤਾਨੀ ਸੈਨਾ ਦੇ ਅਜਿਹੇ ਸਾਰੇ ਦਾਅਵਿਆਂ ਨੂੰ ਖ਼ਾਰਜ ਕਰ ਦਿੱਤਾ ਹੈ।
ਫ਼ੋਟੋ।
ਫ਼ੌਜ ਵੱਲੋਂ ਜਾਰੀ ਬਿਆਨ ਮੁਤਾਬਕ ਡਰੋਨ ਨੂੰ ਐਲਓਸੀ ਦੇ ਪਾਂਡੂ ਸੈਕਟਰ ਵਿੱਚ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਇਸ ਦਾ ਮਲਬਾ ਪਾਕਿਸਤਾਨੀ ਖੇਤਰ ਵਿੱਚ ਹੀ ਡਿੱਗ ਪਿਆ ਹੈ। ਇਸ ਵਿਚ ਦਾਅਵਾ ਕੀਤਾ ਗਿਆ ਕਿ ਭਾਰਤੀ ਜਾਸੂਸੀ ਡਰੋਨ ਪਾਕਿਸਤਾਨੀ ਸਰਹੱਦ 'ਤੇ 200 ਮੀਟਰ ਦੀ ਦੂਰੀ 'ਤੇ ਦਾਖਲ ਹੋਇਆ ਸੀ, ਜਦੋਂ ਇਸ ਨੂੰ ਗੋਲੀ ਮਾਰ ਦਿੱਤੀ ਗਈ।
ਬਿਆਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ 10ਵਾਂ ਭਾਰਤੀ ਡਰੋਨ ਹੈ ਜਿਸ ਨੂੰ ਇਸ ਸਾਲ ਪਾਕਿਸਤਾਨੀ ਫ਼ੌਜ ਨੇ ਤਬਾਹ ਕੀਤਾ ਹੈ। ਹਾਲਾਂਕਿ, ਭਾਰਤ ਨੇ ਪਹਿਲਾਂ ਕੀਤੇ ਗਏ ਪਾਕਿਸਤਾਨੀ ਫ਼ੌਜ ਦੇ ਅਜਿਹੇ ਸਾਰੇ ਦਾਅਵਿਆਂ ਨੂੰ ਖ਼ਾਰਜ ਕੀਤਾ ਹੈ।