ਨਵੀਂ ਦਿੱਲੀ: ਪਾਕਿਸਤਾਨ ਦੇ ਸਿੰਧ ਪ੍ਰਾਂਤ ਵਿੱਚ ਲਾਰਕਾਨਾ ਦੀ ਮੈਡੀਕਲ ਵਿਦਿਆਰਥਣ ਨਮਰਤਾ ਚਾਂਦਨੀ ਦੀ ਮੌਤ ਮਾਮਲੇ ਵਿੱਚ ਇੱਕ ਨਵਾਂ ਖ਼ੁਲਾਸਾ ਹੋਇਆ ਹੈ। ਨਮਰਤਾ ਦੇ ਸਰੀਰ ਅਤੇ ਕੱਪੜੇ ਦੇ ਨਮੂਨਿਆਂ ਉੱਤੇ ਇੱਕ ਪੁਰਸ਼ ਦੇ ਡੀਐਨਏ ਨਮੂਨੇ ਮਿਲੇ ਹਨ।
ਇੱਕ ਰਿਪੋਰਟ ਮੁਤਾਬਕ ਲਾਰਕਾਨਾ ਸਥਿਤ ਸ਼ਹੀਦ ਮੋਹਤਰਮਾ ਬੇਨਜ਼ੀਰ ਭੁੱਟੋ ਮੈਡੀਕਲ ਕਾਲਜ ਦੇ ਬੀਬੀ ਆਸਿਫ਼ਾ ਡੈਂਟਲ ਕਾਲਜ ਦੀ ਵਿਦਿਆਰਥਣ ਨਮਰਤਾ ਦੀ ਡੀਐਨਏ ਰਿਪੋਰਟ ਜਾਰੀ ਕੀਤੀ ਗਈ ਹੈ। ਜਾਮਸ਼ੋਰੋ ਦੀ ਫੋਰੈਂਸਿਕ ਲੈਬ ਤੋਂ ਜਾਰੀ ਕੀਤੀ ਗਈ ਇਸ ਰਿਪੋਰਟ ਮੁਤਾਬਕ ਨਮਰਤਾ ਦੇ ਸਰੀਰ ਦੇ ਨਮੂਨਿਆਂ ਅਤੇ ਕੱਪੜਿਆਂ ਉੱਤੇ ਇਕ ਪੁਰਸ਼ ਦੇ ਡੀਐਨਏ ਨਮੂਨੇ ਮਿਲੇ ਹਨ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਲਾਰਕਾਨਾ ਦੇ ਐਸਐਸਪੀ ਮਸੂਦ ਬੰਗਸ਼ ਨੇ ਦੱਸਿਆ ਕਿ ਨਮਰਤਾ ਦਾ ਡੀਐਨਏ ਰਿਪੋਰਟ ਸਬੰਧਤ ਥਾਣੇ ਨੂੰ ਮਿਲ ਚੁੱਕੀ ਹੈ ਅਤੇ ਇਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਲਰਕਾਣਾ ਪੁਲਿਸ ਨੇ ਬੀਤੀ 16 ਸਤੰਬਰ ਨੂੰ ਨਮਰਤਾ ਦੇ ਮ੍ਰਿਤਕ ਮਿਲਣ ਤੋਂ ਬਾਅਦ 17 ਸਤੰਬਰ ਨੂੰ ਉਸ ਦੇ ਸਰੀਰ ਦੇ ਨਮੂਨੇ ਅਤੇ ਉਸ ਦੇ ਕੱਪੜੇ ਡੀਐਨਏ ਜਾਂਚ ਲਈ ਫੋਰੈਂਸਿਕ ਲੈਬ ਵਿੱਚ ਭੇਜ ਦਿੱਤੇ ਸਨ। ਹੁਣ ਉਸ ਦੀ ਰਿਪੋਰਟ ਵਿਚ ਇਹ ਦੱਸਿਆ ਗਿਆ ਹੈ ਕਿ ਉਨ੍ਹਾਂ ਉੱਤੇ ਪੁਰਸ਼ ਡੀਐਨਏ ਦੇ ਨਿਸ਼ਾਨ ਮਿਲੇ ਹਨ।