ਪੰਜਾਬ

punjab

ETV Bharat / international

ਲੰਡਨ 'ਚ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਹੋਵੇਗੀ ਸੜਕ

ਲੰਡਨ 'ਚ ਹੈਵਲਾਕ ਰੋਡ ਦਾ ਨਾਂ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਰੱਖਣ ਦੀ ਤਜਵੀਜ਼ ਲੰਡਨ ਦੇ ਮੇਅਰ ਸਾਦਿਕ ਖ਼ਾਨ ਦੇ ਨਵੇਂ ਕਮਿਸ਼ਨ ਨੇ ਕੀਤੀ ਹੈ।

ਲੰਡਨ 'ਚ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਹੋਵੇਗੀ ਸੜਕ
ਲੰਡਨ 'ਚ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਹੋਵੇਗੀ ਸੜਕ

By

Published : Dec 1, 2020, 10:46 AM IST

ਲੰਡਨ: ਦੁਨੀਆ 'ਚ ਮਨਾਏ ਜਾ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪੱਛਮੀ ਲੰਡਨ ਪ੍ਰੀਸ਼ਦ ਨੇ ਪੰਜਾਬੀ ਬਹੁਗਿਣਤੀ ਵਾਲੇ ਉਪਨਗਰ ਸਾਊਥਹਾਲ 'ਚ ਇੱਕ ਸੜਕ ਦਾ ਨਾਂ ਗੁਰੂ ਨਾਨਕ ਰੋਡ ਕਰਨ ਦਾ ਐਲਾਨ ਕੀਤਾ ਹੈ। ਹੈਵਲਾਕ ਰੋਡ ਦਾ ਨਾਂ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਰੱਖਣ ਦੀ ਤਜਵੀਜ਼ ਲੰਡਨ ਦੇ ਮੇਅਰ ਸਾਦਿਕ ਖ਼ਾਨ ਦੇ ਨਵੇਂ ਕਮਿਸ਼ਨ ਨੇ ਕੀਤੀ ਹੈ।

ਨਵੇਂ ਕਮਿਸ਼ਨ ਨੇ ਸਿਆਹਫਾਮਾਂ ਦੇ ਮੁਜ਼ਾਹਰਿਆਂ ਨੂੰ ਦੇਖਦਿਆਂ ਬਰਤਾਨੀਆ ਦੀ ਰਾਜਧਾਨੀ ਦੇ ਪ੍ਰਮੁੱਖ ਸਥਾਨਾਂ ਦੀ ਸਮੀਖਿਆ 'ਚ ਵੰਨ-ਸੁਵੰਨਤਾ ਲਿਆਉਣ ਦੀ ਤਜਵੀਜ਼ ਰੱਖੀ ਹੈ। ਮੁਜ਼ਾਹਰਿਆਂ ਦੌਰਾਨ ਸਿਆਹਫਾਮਾਂ ਦੇ ਨਿਸ਼ਾਨੇ 'ਤੇ ਦਾਸਤਾ ਤੇ ਉਪਨਿਵੇਸ਼ ਨਾਲ ਜੁੜੀਆਂ ਇਤਿਹਾਸਕ ਹਸਤੀਆਂ ਦੇ ਯਾਦਗਾਰ ਸਥਾਨ ਰਹੇ ਹਨ। ਹੈਵਲਾਕ ਰੋਡ ਦਾ ਨਾਂ ਮੇਜਰ ਜਨਰਲ ਸਰ ਹੈਨਰੀ ਹੈਵਲਾਕ ਦੇ ਨਾਂ 'ਤੇ ਹੈ। ਇਸ ਬਰਤਾਨਵੀ ਜਨਰਲ ਨੂੰ 1857 'ਚ ਈਸਟ ਇੰਡੀਆ ਕੰਪਨੀ ਸ਼ਾਸਨ ਖ਼ਿਲਾਫ਼ ਹੋਏ ਭਾਰਤ ਦੇ ਪਹਿਲੇ ਆਜ਼ਾਦੀ ਸੰਗਰਾਮ ਦੌਰਾਨ ਅਜ਼ਾਦੀ ਘੁਲਾਟੀਆਂ ਨੂੰ ਕੁਚਲਨ ਵਾਲੇ ਦੇ ਰੂਪ 'ਚ ਯਾਦ ਕੀਤਾ ਜਾਂਦਾ ਹੈ। ਕਿੰਗ ਸਟ੍ਰੀਟ ਤੇ ਮੈਰਿਕ ਰੋਡ ਵਿਚਕਾਰ ਸਥਿਤ ਹੈਵਲਾਕ ਰੋਡ ਦਾ ਨਾਂ ਬਦਲਿਆਂ ਜਾਵੇਗਾ। ਇਸੇ ਸੜਕ 'ਤੇ ਗੁਰਦੁਆਰਾ ਤੇ ਸ੍ਰੀ ਗੁਰੂ ਸਿੰਘ ਸਭਾ ਸਾਊਥਹਾਲ ਸਥਿਤ ਹੈ। ਇਹ ਬਰਤਾਨੀਆ ਦਾ ਸਭ ਤੋਂ ਵੱਡਾ ਗੁਰਦੁਆਰਾ ਹੈ।

ABOUT THE AUTHOR

...view details