ਪੰਜਾਬ

punjab

ETV Bharat / international

ਸਿੰਗਾਪੁਰ: ਮਹਿਲਾ ਨਾਲ ਛੇੜਛਾੜ ਕਰਨ 'ਤੇ ਭਾਰਤੀ ਮੂਲ ਦੇ ਵਿਅਕਤੀ ਨੂੰ ਜੇਲ੍ਹ

ਸਿੰਗਾਪੁਰ ਵਿੱਚ ਇੱਕ ਮਹਿਲਾ ਨਾਲ ਛੇੜਛਾੜ ਕਰਨ ਦੇ ਦੋਸ਼ ਵਿੱਚ ਭਾਰਤੀ ਮੂਲ ਦੇ ਇੱਕ 60 ਸਾਲਾ ਵਿਅਕਤੀ ਨੂੰ ਚਾਰ ਸਾਲ ਅਤੇ ਤਿੰਨ ਮਹੀਨੇ ਦੀ ਸਜ਼ਾ ਸੁਣਾਈ ਗਈ ਹੈ।

ਸਿੰਗਾਪੁਰ: ਮਹਿਲਾ ਨਾਲ ਛੇੜਛਾੜ ਕਰਨ 'ਤੇ ਭਾਰਤੀ ਮੂਲ ਦੇ ਵਿਅਕਤੀ ਨੂੰ ਜੇਲ੍ਹ
ਸਿੰਗਾਪੁਰ: ਮਹਿਲਾ ਨਾਲ ਛੇੜਛਾੜ ਕਰਨ 'ਤੇ ਭਾਰਤੀ ਮੂਲ ਦੇ ਵਿਅਕਤੀ ਨੂੰ ਜੇਲ੍ਹ

By

Published : Aug 11, 2020, 10:24 PM IST

ਸਿੰਗਾਪੁਰ: ਇੱਕ ਮਹਿਲਾ ਨਾਲ ਛੇੜਛਾੜ ਕਰਨ ਦੇ ਦੋਸ਼ ਵਿੱਚ ਭਾਰਤੀ ਮੂਲ ਦੇ ਇੱਕ 60 ਸਾਲਾ ਵਿਅਕਤੀ ਨੂੰ ਸਿੰਗਾਪੁਰ ਵਿੱਚ ਚਾਰ ਸਾਲ ਅਤੇ ਤਿੰਨ ਮਹੀਨੇ ਦੀ ਸਜ਼ਾ ਸੁਣਾਈ ਗਈ ਹੈ।

ਜਾਣਕਾਰੀ ਮੁਤਾਬਕ ਡਿਲੀਵਰੀ ਵਾਲੇ ਵਾਹਨ ਦਾ ਚਾਲਕ ਕਨਨ ਸੁਕੁਮਾਰਨ 12 ਮਈ ਨੂੰ ਸ਼ਾਮ ਸਾਢੇ ਸੱਤ ਵਜੇ ਦੇ ਕਰੀਬ ਗੱਡੀ ਦੇ ਅੰਦਰ ਅਸ਼ਲੀਲ ਵੀਡੀਓ ਵੇਖ ਰਿਹਾ ਸੀ, ਜਦੋਂ ਉਸਨੇ ਇੱਕ 36 ਸਾਲਾ ਔਰਤ ਨੂੰ ਉਥੋਂ ਇਕੱਲਿਆਂ ਜਾਂਦਿਆਂ ਵੇਖਿਆ।

ਦੋਸ਼ੀ ਨੇ ਔਰਤ ਨੂੰ ਫੜ ਲਿਆ ਅਤੇ ਉਸਨੂੰ ਝਾੜੀਆਂ ਵਿੱਚ ਧੱਕਣ ਦੀ ਕੋਸ਼ਿਸ਼ ਕੀਤੀ। ਪਰ ਜਦੋਂ ਔਰਤ ਨੇ ਵਿਰੋਧ ਕੀਤਾ ਤਾਂ ਉਸਨੇ ਉਸ ਦੀ ਛਾਤੀ 'ਤੇ ਵਾਰ ਕੀਤਾ, ਜਿਸ ਕਾਰਨ ਉਹ ਡਿੱਗ ਗਈ ਅਤੇ ਉਸ ਦੇ ਸੱਟ ਲੱਗ ਗਈ।

ਅਦਾਲਤ ਦੇ ਦਸਤਾਵੇਜ਼ਾਂ ਅਨੁਸਾਰ ਜਦੋਂ ਪੀੜਤ ਲੜਕੀ ਨੇ ਮਦਦ ਲਈ ਰੌਲ਼ਾ ਪਾਇਆ, ਉਦੋਂ ਇੱਕ ਹੋਰ ਔਰਤ ਉਸ ਦੀ ਮਦਦ ਲਈ ਆਈ। ਇਸ ਦੌਰਾਨ ਦੋਸ਼ੀ ਆਪਣੀ ਗੱਡੀ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ।

ਬਾਅਦ 'ਚ ਦੋਸ਼ੀ ਨੂੰ ਉਸ ਦੇ ਘਰ ਤੋਂ ਗ੍ਰਿਫਤਾਰ ਕਰ ਲਿਆ ਗਿਆ। ਸੁਕੁਮਾਰਨ ਨੂੰ ਔਰਤ ਦੀ ਇੱਜ਼ਤ ਨੂੰ ਠੇਸ ਪਹੁੰਚਾਉਣ ਲਈ ਚਾਰ ਸਾਲ ਅਤੇ ਤਿੰਨ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।

ABOUT THE AUTHOR

...view details