ਪੰਜਾਬ

punjab

ETV Bharat / international

ਪਾਕਿ 'ਚ ਤੁਰਕੀ ਰਾਸ਼ਟਰਪਤੀ ਵੱਲੋਂ ਜੰਮੂ ਕਸ਼ਮੀਰ ਬਾਰੇ ਕੀਤੀ ਟਿਪਣੀ 'ਤੇ ਭਾਰਤ ਨੇ ਦਿੱਤਾ ਮੁੰਹ ਤੋੜ ਜਵਾਬ

ਪਾਕਿ 'ਚ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਪ ਏਰਡੋਵਾਨ ਨੇ ਸ਼ੁੱਕਰਵਾਰ ਨੂੰ ਪਾਕਿਸਤਾਨੀ ਸੰਸਦ ਨੂੰ ਆਪਣੇ ਸੰਬੋਧਨ ਵਿੱਚ 'ਕਸ਼ਮੀਰੀਆਂ ਦੇ ਸੰਘਰਸ਼ ਦੀ ਤੁਲਨਾ ਤੁਰਕ ਦੇ ਪਹਿਲੇ ਵਿਸ਼ਵ ਯੁੱਧ ਦੌਰਾਨ ਵਿਦੇਸ਼ੀ ਸ਼ਾਸਨ ਵਿਰੁੱਧ ਲੜਾਈ ਨਾਲ ਕੀਤੀ।'

ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਅਪ ਏਰਡੋਆਨ
ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਅਪ ਏਰਡੋਆਨ

By

Published : Feb 15, 2020, 12:41 PM IST

ਨਵੀਂ ਦਿੱਲੀ: ਭਾਰਤ ਨੇ ਸ਼ਨੀਵਾਰ ਨੂੰ ਕਸ਼ਮੀਰ ਬਾਰੇ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਪ ਏਰਡੋਵਾਨ ਦੀ ਟਿਪਣੀ ਦੀ ਅਲੋਚਨਾ ਕੀਤੀ। ਭਾਰਤ ਨੇ ਤੁਰਕੀ ਦੇ ਰਾਸ਼ਟਰਪਤੀ ਨੂੰ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਨਾ ਦੇਣ ਲਈ ਕਿਹਾ ਹੈ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਭਾਰਤ ਤੁਰਕੀ ਦੇ ਰਾਸ਼ਟਰਪਤੀ ਵੱਲੋਂ ਜੰਮੂ-ਕਸ਼ਮੀਰ ਦੇ ਬਾਰੇ ਵਿੱਚ ਦਿੱਤੇ ਸਾਰੇ ਹਵਾਲਿਆਂ ਨੂੰ ਰੱਦ ਕਰਦਾ ਹੈ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਭਾਰਤ ਦਾ ਇੱਕ ਅਨਿੱਖੜਵਾਂ ਅੰਗ ਹੈ ਜੋ ਕਦੇ ਵੀ ਇਸ ਤੋਂ ਵੱਖ ਨਹੀਂ ਹੋ ਸਕਦਾ।

ਏਰਡੋਆਨ ਨੇ ਸ਼ੁੱਕਰਵਾਰ ਨੂੰ ਪਾਕਿਸਤਾਨੀ ਸੰਸਦ ਨੂੰ ਆਪਣੇ ਸੰਬੋਧਨ ਵਿੱਚ 'ਕਸ਼ਮੀਰੀਆਂ ਦੇ ਸੰਘਰਸ਼ ਦੀ ਤੁਲਨਾ ਤੁਰਕ ਦੇ ਪਹਿਲੇ ਵਿਸ਼ਵ ਯੁੱਧ ਦੌਰਾਨ ਵਿਦੇਸ਼ੀ ਸ਼ਾਸਨ ਵਿਰੁੱਧ ਲੜਾਈ ਨਾਲ ਕੀਤੀ।' ਜੰਮੂ ਕਸ਼ਮੀਰ ਬਾਰੇ ਏਰਡੋਆਨ ਦੀ ਟਿੱਪਣੀ ਦੇ ਸੰਦਰਭ ਵਿੱਚ ਕੁਮਾਰ ਨੇ ਕਿਹਾ, “ਭਾਰਤ ਜੰਮੂ ਕਸ਼ਮੀਰ ਦੇ ਸਾਰੇ ਹਵਾਲਿਆਂ ਨੂੰ ਰੱਦ ਕਰਦਾ ਹੈ। ਇਹ ਭਾਰਤ ਦਾ ਇੱਕ ਅਨਿੱਖੜਵਾਂ ਅੰਗ ਹੈ ਜੋ ਕਦੇ ਵੀ ਇਸ ਤੋਂ ਵੱਖ ਨਹੀਂ ਹੋ ਸਕਦਾ।"

ਉਨ੍ਹਾਂ ਕਿਹਾ, “ਅਸੀਂ ਓਟੋਮੈਨ ਦੀ ਲੀਡਰਸ਼ਿਪ ਨੂੰ ਬੇਨਤੀ ਕਰਦੇ ਹਾਂ ਕਿ ਉਹ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਨਾ ਕਰੇ ਅਤੇ ਹੋਰ ਤੱਥਾਂ ਦੀ ਸਹੀ ਸਮਝ ਵਿਕਸਤ ਕਰੇ, ਜਿਸ ਵਿੱਚ ਭਾਰਤ ਅਤੇ ਖਿੱਤੇ ਲਈ ਪਾਕਿਸਤਾਨ ਤੋਂ ਪੈਦਾ ਹੋਏ ਅੱਤਵਾਦ ਦੇ ਗੰਭੀਰ ਖ਼ਤਰੇ ਸ਼ਾਮਲ ਹਨ।”

ਭਾਰਤ ਦੇ ਇਤਰਾਜ਼ਾਂ ਦੇ ਬਾਵਜੂਦ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਪ ਏਰਡੋਵਾਨ ਨੇ ਸ਼ੁੱਕਰਵਾਰ ਨੂੰ ਇੱਕ ਵਾਰ ਮੁੜ ਕਸ਼ਮੀਰ ਮੁੱਦਾ ਉਠਾਇਆ ਅਤੇ ਕਿਹਾ ਕਿ ਉਨ੍ਹਾਂ ਦਾ ਦੇਸ਼ ਇਸ ਮੁੱਦੇ ‘ਤੇ ਪਾਕਿਸਤਾਨ ਦੇ ਸਟੈਂਡ ਦਾ ਸਮਰਥਨ ਕਰੇਗਾ ਕਿਉਂਕਿ ਇਹ ਦੋਵਾਂ ਦੇਸ਼ਾਂ ਦਾ ਵਿਸ਼ਾ ਹੈ। ਦੋ ਦਿਨਾਂ ਦੌਰੇ 'ਤੇ ਇਥੇ ਪਹੁੰਚੇ ਏਰਡੋਆਨ ਨੇ ਪਾਕਿਸਤਾਨ ਦੀ ਸੰਸਦ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਤੁਰਕੀ ਇਸ ਹਫਤੇ ਪੈਰਿਸ ਵਿੱਚ ਵਿੱਤੀ ਐਕਸ਼ਨ ਟਾਸਕ ਫੋਰਸ (ਐਫਏਟੀਐਫ) ਦੀ ਸਲੇਟੀ ਸੂਚੀ ਵਿਚੋਂ ਬਾਹਰ ਨਿਕਲਣ ਲਈ ਪਾਕਿਸਤਾਨ ਦੇ ਯਤਨਾਂ ਦਾ ਸਮਰਥਨ ਕਰੇਗੀ।

ABOUT THE AUTHOR

...view details