ਬੇਰੂਤ: ਲੇਬਨਾਨ ਦੀ ਰਾਜਧਾਨੀ ਬੇਰੂਤ ਵਿੱਚ ਵੀਰਵਾਰ ਨੂੰ ਬੰਦਰਗਾਹ ਉੱਤੇ ਭਿਆਨਕ ਅੱਗ ਲੱਗ ਗਈ। ਅੱਗ ਕਿਸ ਕਾਰਨ ਲੱਗੀ ਇਹ ਸਪਸ਼ਟ ਨਹੀਂ ਹੋ ਸਕਿਆ, ਜਦਕਿ ਬੀਤੀ 4 ਅਗਸਤ ਨੂੰ 3 ਹਜ਼ਾਰ ਟਨ ਅਮੋਨੀਆਮ ਨਾਇਟਰੇਟ ਵਿਸ਼ਫ਼ੋਟ ਨੂੰ ਅੱਗ ਲੱਗਣ ਕਾਰਨ ਵੱਡਾ ਧਮਾਕਾ ਹੋਇਆ ਸੀ।
ਭਾਰੀ ਧਮਾਕੇ ਤੋਂ ਬਾਅਦ ਬੇਰੂਤ ਬੰਦਰਗਾਹ ਉੱਤੇ ਫਿਰ ਲੱਗੀ ਭਿਆਨਕ ਅੱਗ
ਲੇਬਨਾਨ ਦੀਆਂ ਮੁਸ਼ਕਿਲਾਂ ਘਟਣ ਦਾ ਨਾਂਅ ਨਹੀਂ ਲੈ ਰਹੀਆਂ, ਭਾਰੀ ਧਮਾਕੇ ਤੋਂ ਇੱਕ ਮਹੀਨ ਬਾਅਦ ਲੇਬਨਾਨ ਦੀ ਰਾਜਧਾਨੀ ਬੇਰੂਤ ਵਿੱਚ ਵੀਰਵਾਰ ਨੂੰ ਬੰਦਰਗਾਹ ਉੱਤੇ ਫ਼ਿਰ ਭਿਆਨਕ ਅੱਗ ਲੱਗ ਗਈ, ਜਿਸ ਕਰਨ ਕਾਫ਼ੀ ਉੱਚੀਆਂ ਲਪਟਾਂ ਉੱਠੀਆਂ ਤੇ ਸ਼ਹਿਰ ਦਾ ਆਸਮਾਨ ਕਾਲੇ ਧੂੰਏ ਨਾਲ ਭਰ ਗਿਆ।
ਤਸਵੀਰ
ਇਸ ਅੱਗ ਦੀਆਂ ਲਪਟਾਂ ਕਾਫ਼ੀ ਦੂਰ ਤੱਕ ਵੇਖੀਆਂ ਗਈਆਂ ਹਨ। 4 ਅਗਸਤ ਦੇ ਧਮਾਕੇ ਵਿੱਚ 190 ਤੋਂ ਵੱਧ ਲੋਕ ਮਾਰੇ ਗਏ ਸਨ, ਲਗਭਗ 6,500 ਜ਼ਖ਼ਮੀ ਹੋਏ ਸਨ ਅਤੇ ਲੇਬਨਾਨ ਦੀ ਰਾਜਧਾਨੀ ਵਿੱਚ ਹਜ਼ਾਰਾਂ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਸੀ। ਇੱਕ ਮਹੀਨੇ ਬਾਅਦ ਇੱਕ ਹੋਰ ਭਿਆਨਕ ਅੱਗ ਨੇ ਪਿਛਲੇ ਮਹੀਨੇ ਹੋਏ ਧਮਾਕੇ ਨਾਲ ਸਦਮੇ ਵਿੱਚ ਆਏ ਲੋਕਾਂ ਅੰਦਰ ਦਹਿਸ਼ਤ ਪੈਦਾ ਕਰ ਦਿੱਤੀ।
ਰਾਜ-ਵੱਲੋਂ ਚਲਾਈ ਜਾਂਦੀ ਰਾਸ਼ਟਰੀ ਨਿਊਜ਼ ਏਜੰਸੀ ਨੇ ਕਿਹਾ ਕਿ ਅੱਗ ਇੱਕ ਗੋਦਾਮ ਵਿੱਚ ਲੱਗੀ ਹੈ ਜਿੱਥੇ ਟਾਇਰ ਰੱਖੇ ਗਏ ਸਨ। ਅੱਗੇ ਦੱਸਿਆ ਗਿਆ ਕਿ ਅੱਗ ਬੁਝਾਉਣ ਵਾਲੀਆਂ ਟੀਮਾਂ ਇਸ ਨਾਲ ਨਜਿੱਠ ਰਹੀਆਂ ਹਨ।