ਪੰਜਾਬ

punjab

ETV Bharat / international

ਦੱਖਣ-ਪੱਛਮ ਪਾਕਿਸਤਾਨ ’ਚ ਫਾਇਰਿੰਗ, ਚਾਰ ਹਲਾਕ, ਚਾਰ ਜ਼ਖਮੀ

ਪਾਕਿਸਤਾਨ ਦੇ ਦੱਖਣ-ਪੱਛਮੀ ਬਲੋਚਿਸਤਾਨ (Balochistan) ਸੂਬੇ ਦੇ ਮਸਤੁੰਗ ਜ਼ਿਲ੍ਹੇ 'ਚ ਇੱਕ ਵਾਹਨ 'ਤੇ ਗੋਲੀਬਾਰੀ (Firing) 'ਚ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ ਹੈ।

ਪਾਕਿਸਤਾਨ
ਪਾਕਿਸਤਾਨ

By

Published : Nov 22, 2021, 10:51 AM IST

ਇਸਲਾਮਾਬਾਦ: ਪਾਕਿਸਤਾਨ ਦੇ ਦੱਖਣੀ-ਪੱਛਮੀ ਬਲੋਚਿਸਤਾਨ (Balochistan) ਸੂਬੇ ਦੇ ਮਸਤੁੰਗ ਜ਼ਿਲੇ 'ਚ ਅਣਪਛਾਤੇ ਲੋਕਾਂ ਵਲੋਂ ਇਕ ਵਾਹਨ 'ਤੇ ਹਮਲਾ ਕੀਤਾ ਗਿਆ। ਗੋਲੀਬਾਰੀ 'ਚ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ (Four Injured) ਹੋ ਗਏ।

ਮੀਡੀਆ ਮੁਤਾਬਕ ਘਟਨਾ ਜ਼ਿਲ੍ਹੇ ਦੇ ਵਲੀ ਖਾਂ ਬਾਈਪਾਸ ਇਲਾਕੇ ਦੀ ਹੈ, ਜਿੱਥੋਂ ਹਮਲਾਵਰ ਤੁਰੰਤ ਫਰਾਰ ਹੋ ਗਏ। ਬਾਅਦ 'ਚ ਪੀੜਤਾਂ ਨੂੰ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ।

ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਸਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਿਕ ਪੁਲਿਸ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਨਿਸ਼ਾਨਾ ਬਣਾਇਆ ਗਿਆ ਵਾਹਨ ਇੱਕ ਪ੍ਰਭਾਵਸ਼ਾਲੀ ਸਥਾਨਕ ਆਦੀਵਾਸੀ ਨੇਤਾ ਦਾ ਸੀ। ਅਜੇ ਤੱਕ ਕਿਸੇ ਵੀ ਸਮੂਹ ਜਾਂ ਵਿਅਕਤੀ ਨੇ ਇਸ ਘਟਨਾ ਦਾ ਦਾਅਵਾ ਨਹੀਂ ਕੀਤਾ ਹੈ।

ਇਹ ਵੀ ਪੜੋ:ਯੂਨਾਨ ਦੇ ਟਾਪੂ ਨੇੜੇ ਡੁੱਬਦੀ ਕਿਸ਼ਤੀ ‘ਚੋਂ 70 ਪ੍ਰਵਾਸੀਆਂ ਨੂੰ ਬਚਾਇਆ

ABOUT THE AUTHOR

...view details