ਕਾਠਮੰਡੂ: ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ, ਦੇ ਸੱਦੇ 'ਤੇ ਨੇਪਾਲ ਦੇ ਵਿਦੇਸ਼ ਮੰਤਰੀ ਪ੍ਰਦੀਪ ਗਿਆਵਲੀ 22 ਅਤੇ 23 ਦਸੰਬਰ ਨੂੰ ਨਵੀਂ ਦਿੱਲੀ ਜਾਣਗੇ। ਇਸ ਸਮੇਂ ਦੌਰਾਨ ਉਹ ਵਿਦੇਸ਼ ਮੰਤਰੀ ਪੱਧਰ 'ਤੇ ਨੇਪਾਲ ਅਤੇ ਭਾਰਤ ਵਿਚਾਲੇ ਸੰਯੁਕਤ ਕਮਿਸ਼ਨ ਦੀ ਛੇਵੀਂ ਬੈਠਕ ਵਿੱਚ ਹਿੱਸਾ ਲੈਣਗੇ। ਸੰਯੁਕਤ ਕਮਿਸ਼ਨ ਦੋਹਾਂ ਦੇਸ਼ਾਂ ਵਿਚਾਲੇ ਉੱਚ ਪੱਧਰੀ ਤੰਤਰ ਹੈ।
ਭਾਰਤ ਦੀ ਯਾਤਰਾ ਦੌਰਾਨ ਗਿਆਵਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰਨਾਂ ਨੇਤਾਵਾਂ ਨਾਲ ਵੀ ਮੁਲਾਕਾਤ ਕਰਨਗੇ। ਗਿਆਵਲੀ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਉਹ ਦੋ ਪੱਖੀ ਯਾਤਰਾ ਦੇ ਤਹਿਤ ਨਵੀਂ ਦਿੱਲੀ ਦਾ ਦੌਰਾ ਕਰ ਰਹੇ ਹਨ। ਇਸ ਤੋਂ ਇਲਾਵਾ ਸਰਹੱਦ ਵਿਵਾਦ ਦੇ ਮੁੱਦੇ ਨੂੰ ਜੋਰਦਾਰ ਤਰੀਕੇ ਨਾਲ ਚੁੱਕਣਗੇ।
ਬੀਤੇ ਦਿਨਾਂ ਵਿੱਚ ਨੇਪਾਲ ਤੇ ਭਾਰਤ ਵਿਚਾਲੇ ਸਬੰਧਾਂ 'ਚ ਤਕਰਾਰ ਵੇਖਣ ਨੂੰ ਮਿਲੀ ਸੀ, ਕਿਉਂਕਿ ਮਈ ਵਿੱਚ ਨੇਪਾਲ ਇੱਕ ਨਵਾਂ ਨਕਸ਼ਾ ਪਾਸ ਕੀਤਾ ਸੀ। ਜਿਸ ਵਿੱਚ ਨੇਪਾਲ ਨੇ ਲਿਪੂਲੇਖ ਸਰਹੱਦੀ ਖੇਤਰ ਨੂੰ ਆਪਣੇ ਹਿੱਸੇ 'ਚ ਦਰਸਾਇਆ ਸੀ, ਜਦੋਂ ਕਿ ਇਹ ਖੇਤਰ ਹਮੇਸ਼ਾਂ ਤੋਂ ਹੀ ਭਾਰਤ ਦਾ ਹਿੱਸਾ ਰਿਹਾ ਹੈ। ਨੇਪਾਲ ਨੇ ਭਾਰਤ ਤੋਂ ਖੇਤਰ ਵਿਚ ਕੰਮ ਕਰਦਿਆਂ ਰਣਨੀਤਕ ਰਸਤੇ ਖੋਲ੍ਹਣ ਦੇ ਜਵਾਬ 'ਚ ਨਕਸ਼ਾ ਜਾਰੀ ਕੀਤਾ ਸੀ।