ਕਾਬਲ:ਅਫਗਾਨਿਸਤਾਨ ਵਿੱਚ 20 ਸਾਲ ਤੋਂ ਫੌਜ ਦੀ ਸੱਤਾ ਖ਼ਤਮ ਹੋ ਗਈ।ਅਮਰੀਕਾ ਰੱਖਿਆ ਵਿਭਾਗ ਨੇ ਦੱਸਿਆ ਕਿ ਅਫਗਾਨਿਸਤਾਨ ਛੱਡਣ ਵਾਲੇ ਆਖਰੀ ਅਮਰੀਕੀ ਫੌਜੀ ਮੇਜਰ ਜਨਰਲ ਕਰਿਸ ਡੋਨਹਿਊ (Major General Chris Donahue) 30 ਅਗਸਤ ਨੂੰ ਸੀ-17 ਜਹਾਜ਼ (C-17 aircraft) ਵਿੱਚ ਸਵਾਰ ਹੋਏ। ਜੋ ਕਾਬਲ ਵਿੱਚ ਅਮਰੀਕੀ ਮਿਸ਼ਨ ਦੇ ਅੰਤ ਦਾ ਪ੍ਰਤੀਕ ਹੈ।
ਦੱਸ ਦਿਓ ਕਿ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡੇਨ ਨੇ ਕਿਹਾ ਕਿ ਹੁਣ ਅਫਗਾਨਿਸਤਾਨ ਵਿੱਚ ਅਮਰੀਕਾ ਦੀ 20 ਸਾਲ ਦੀ ਫੌਜੀ ਹਾਜਰੀ ਖ਼ਤਮ ਹੋ ਗਈ ਹੈ। ਉਹ ਆਪਣੇ ਕਮਾਂਡਰਾਂ ਨੂੰ ਅਫਗਾਨਿਸਤਾਨ ਵਿਚੋਂ ਖਤਰਨਾਕ ਨਿਕਾਸੀ ਲਈ ਧੰਨਵਾਦ ਦੇਣਾ ਚਾਹੁੰਦੇ ਹੈ। ਜਿਵੇਂ ਕਿ 31 ਅਗਸਤ ਸਵੇਰੇ ਦਾ ਸਮਾਂ ਨਿਰਧਾਰਤ ਕੀਤਾ ਗਿਆ ਸੀ। ਜਦੋਂ ਅਮਰੀਕੀ ਫੌਜੀ ਅਫਗਾਨਿਸਤਾਨ ਛੱਡ ਰਹੇ ਸਨ ਤਾਂ ਸਭ ਤੋਂ ਅਖੀਰ ਵਿੱਚ ਮੇਜਰ ਜਨਰਲ ਕਰਿਸ ਡੋਨਹਿਊ ਜਹਾਜ਼ ਉੱਤੇ ਸਵਾਰ ਹੋਏ।
ਅਮਰੀਕਾ ਨੇ ਅਫਗਾਨਿਸਤਾਨ ਵਿਚੋਂ ਆਪਣੇ ਫੌਜੀਆਂ ਨੂੰ ਪੂਰੀ ਤਰ੍ਹਾਂ ਕੱਢ ਲਿਆ ਹੈ। ਯੂ ਐਸ ਜਨਰਲ ਫਰੈਂਕ ਮੈਕੇਂਜੀ ਨੇ ਇਸ ਗੱਲ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਅਫਗਾਨਿਸਤਾਨ ਵਿਚੋਂ ਅਮਰੀਕੀ ਫੌਜੀਆਂ ਦੀ ਵਾਪਸੀ ਦੇ ਪੂਰੇ ਹੋਣ ਅਤੇ ਅਮਰੀਕੀ ਨਾਗਰਿਕਾਂ ਅਤੇ ਅਫਗਾਨਾਂ ਨੂੰ ਕੱਢਣ ਲਈ ਫੌਜੀ ਮਿਸ਼ਨ ਦੀ ਅੰਤ ਦਾ ਐਲਾਨ ਕਰਦੇ ਹਾਂ। ਜਨਰਲ ਨੇ ਕਿਹਾ ਕਿ ਅੰਤਮ ਸੀ-17 ਜਹਾਜ਼ ਨੂੰ ਹਾਮਿਦ ਕਰਜਈ ਹਵਾਈ ਅੱਡੇ ਤੋਂ 30 ਅਗਸਤ ਨੂੰ ਦੁਪਹਿਰ 3:29 ਵਜੇ ਰਵਾਨਾ ਕੀਤਾ ਗਿਆ।