ਪੰਜਾਬ

punjab

ETV Bharat / international

ਅਫਗਾਨਿਸਤਾਨ 'ਚ ਭੂਚਾਲ ਦੇ ਲੱਗੇ ਝਟਕੇ - Taliban

ਅਫਗਾਨਿਸਤਾਨ ਵਿਚ ਮੰਗਲਵਾਰ ਦੀ ਸਵੇਰ ਨੂੰ ਭੂਚਾਲ (Earthquake) ਦੇ ਝਟਕੇ ਮਹਿਸੂਸ ਕੀਤੇ ਗਏ ਹਨ।

ਅਫਗਾਨਿਸਤਾਨ 'ਚ ਭੂਚਾਲ ਦੇ ਲੱਗੇ ਝਟਕੇ
ਅਫਗਾਨਿਸਤਾਨ 'ਚ ਭੂਚਾਲ ਦੇ ਲੱਗੇ ਝਟਕੇ

By

Published : Aug 17, 2021, 10:12 AM IST

ਕਾਬੁਲ:ਅਫਗਾਨਿਸਤਾਨ ਵਿਚ ਤਾਲਿਬਾਨ ( Taliban) ਦੇ ਕਬਜ਼ੇ ਨੂੰ ਲੈ ਕੇ ਦੇਸ਼ ਵਿਚ ਸਥਿਤੀ ਚਿੰਤਾਜਨਕ ਬਣੀ ਹੋਈ ਹੈ।ਇਕ ਪਾਸੇ ਦੇਸ਼ ਵਿਚ ਆਰਾਜਕਤਾ ਫੈਲੀ ਹੋਈ ਹੈ ਦੂਜੇ ਪਾਸੇ ਕੁਦਰਤੀ ਦਾ ਕਹਿਰ ਭਾਰੀ ਪੈ ਰਿਹਾ ਹੈ।ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੇ ਅਨੁਸਾਰ, ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 4.5 ਮਾਪੀ ਗਈ ਹੈ।

ਅਫਗਾਨਿਸਤਾਨ ਵਿਚ ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੇ ਮੁਤਾਬਿਕ ਸਿਕਟਰ ਪੈਮਾਨੇ ਉਤੇ ਇਸ ਦੀ ਤੀਬਰਤਾ 4.5 ਮਾਪੀ ਗਈ ਹੈ। ਅੱਜ ਸਵੇਰੇ 6.08 ਵਜੇ ਅਫਗਾਨਿਸਤਾਨ ਦੇ ਫੌਜਬਾਦ ਦੇ 83 ਕਿਲੋਮੀਟਰ ਦੱਖਣੀ ਵਿਚ ਭੂਚਾਲ ਆਇਆ ਹੈ।

ਤੁਹਾਨੂੰ ਦੱਸਦੇਈਏ ਕਿ ਭੂਚਾਲ (Earthquake) ਦੇ ਝਟਕੇ ਜਰੂਰ ਲੱਗੇ ਹਨ ਪਰ ਕਿਸੇ ਤਰ੍ਹਾਂ ਦੇ ਕੋਈ ਜਾਨੀ ਅਤੇ ਮਾਲੀ ਨੁਕਸਾਨ ਦਾ ਖਦਸ਼ਾ ਨਹੀਂ ਹੋਇਆ ਹੈ।ਵਿਗਿਆਨ ਕੇਂਦਰ ਨੇ ਭੂਚਾਲ ਦੀ ਤੀਬਰਤਾ 4.5 ਦੱਸੀ ਹੈ।

ਜ਼ਿਕਰਯੋਗ ਹੈ ਕਿ ਅਫਗਾਨਿਸਤਾਨ ਉਤੇ ਤਾਲਿਬਾਨ ਦਾ ਕਬਜ਼ਾ ਹੋ ਗਿਆ ਹੈ।ਦੂਜੇ ਪਾਸੇ ਕੁਦਰਤੀ ਆਫਤ ਭੂਚਾਲ ਆਇਆ ਹੈ।ਤਾਲਿਬਾਨ ਦਾ ਕਬਜਾ ਹੁੰਦੇ ਸਾਰ ਹੀ ਦੇਸ਼ ਦੇ ਰਾਸ਼ਟਰਪਤੀ ਦੇਸ਼ ਛੱਡ ਕੇ ਚੱਲੇ ਗਾਏ ਹਨ।

ਇਹ ਵੀ ਪੜੋ:ਅਫਗਾਨਿਸਤਾਨ ‘ਤੇ ਕਬਜ਼ੇ ਨੂੰ ਲੈਕੇ ਹੁਣ ਅਮਰੀਕਾ ਨੇ ਕਹੀ ਵੱਡੀ ਗੱਲ

ABOUT THE AUTHOR

...view details