ਪੰਜਾਬ

punjab

ETV Bharat / international

ਚੀਨ 'ਚ ਭੁਚਾਲ ਦਾ ਕਹਿਰ, 11 ਲੋਕਾਂ ਦੀ ਮੌਤ, 122 ਜਖ਼ਮੀ - ਚੀਨ

ਚੀਨ ਦੇ ਸਿਚੁਆਨ ਪ੍ਰਾਂਤ ਵਿੱਚ ਸੋਮਵਾਰ ਰਾਤ ਅਤੇ ਮੰਗਲਵਾਰ ਸਵੇਰੇ ਆਏ ਭੁਚਾਲ ਦੇ ਦੋ ਜ਼ੋਰਦਾਰ ਝਟਕਿਆਂ ਨਾਲ 11 ਲੋਕਾਂ ਦੀ ਜਾਨ ਚਲੀ ਗਈ ਅਤੇ 122 ਹੋਰ ਲੋਕ ਜਖ਼ਮੀ ਹੋ ਗਏ ਹਨ।

ਫ਼ੋਟੋ

By

Published : Jun 18, 2019, 11:16 AM IST

Updated : Jun 18, 2019, 12:04 PM IST

ਚੀਨ: ਚੀਨ ਦੇ ਸਿਚੂਆਨ ਪ੍ਰਾਂਤ ਵਿੱਚ ਸੋਮਵਾਰ ਰਾਤ ਅਤੇ ਮੰਗਲਵਾਰ ਸਵੇਰੇ ਜਬਰਦਸਤ ਭੁਚਾਲ ਆਇਆ। ਚੀਨੀ ਭੁਚਾਲ ਕੇਂਦਰ (ਸੀਈਐਨਸੀ) ਮੁਤਾਬਕ ਰਿਕਟਰ ਪੈਮਾਨੇ ਉੱਤੇ 6.0 ਦੀ ਤੀਬਰਤਾ ਦਾ ਪਹਿਲਾ ਭੁਚਾਲ ਬੀਤੇ ਦਿਨ ਯਾਨੀ ਸੋਮਵਾਰ ਰਾਤ ਸਥਾਨਕ ਸਮੇਂ ਮੁਤਾਬਕ 10 ਵਜੇਂ 55 ਮਿੰਟ ਈਬਿਨ ਸ਼ਹਿਰ ਦੇ ਚਾਂਗਿੰਗ ਇਲਾਕੇ ਵਿੱਚ ਆਇਆ।

ਮੰਗਲਵਾਰ ਸਵੇਰੇ ਰਿਕਟਰ ਪੈਮਾਨੇ ਉੱਤੇ 5.3 ਦੀ ਤੀਬਰਤਾ ਦਾ ਦੂਜਾ ਝਟਕਾ ਮਹਿਸੂਸ ਕੀਤਾ ਗਿਆ। ਚੀਨ ਦੀ ਅਧਿਕਾਰਕ ਖ਼ਬਰ ਏਜੰਸੀ 'ਸ਼ਿਨਹੁਆ' ਮੁਤਾਬਕ ਇੱਕ ਰਾਹਤ ਕਰਮਚਾਰੀ ਨੇ ਕਿਹਾ ਕਿ ਦੋ ਲੋਕ ਫਸੇ ਹੋਏ ਹਨ, ਉਨ੍ਹਾਂ ਚੋਂ ਇੱਕ ਦੀ ਹਾਲਤ ਗੰਭੀਰ ਹੈ। ਪ੍ਰਾਂਤ ਦੀ ਰਾਜਧਾਨੀ ਚੇਂਗਡੂ ਵਿੱਚ ਭੁਚਾਲ ਆਉਣ ਤੋਂ ਕਰੀਬ ਇੱਕ ਮਿੰਟ ਪਹਿਲਾ ਚੇਤਾਵਨੀ ਲਈ ਅਲਾਰਮ ਵਜਣਾ ਸ਼ੁਰੂ ਹੋ ਗਿਆ ਸੀ। ਜਦੋਂ ਕਰੀਬ ਇੱਕ ਮਿੰਟ ਦੀ ਉਲਟੀ ਗਿਣਤੀ ਖ਼ਤਮ ਹੋਈ ਤਾਂ ਭੁਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ।
Last Updated : Jun 18, 2019, 12:04 PM IST

ABOUT THE AUTHOR

...view details