ਢਾਕਾ: ਬੰਗਲਾਦੇਸ਼ ਦੀ ਰਾਸ਼ਟਰੀ ਏਅਰਲਾਈਨ ਕੰਪਨੀ "ਬਿਮਾਨ ਬੰਗਲਾਦੇਸ਼ ਏਅਰਲਾਈਂਸ" ਨੇ ਕੋਰੋਨਾ ਵਾਇਰਸ ਕਾਰਨ ਅੰਤਰ ਰਾਸ਼ਟਰੀ ਉਡਾਨਾਂ 'ਤੇ ਪਾਬੰਦੀਆਂ ਲਾਈਆਂ ਸਨ। ਹੁਣ ਤਿੰਨ ਮਹੀਨੇ ਬਾਅਦ ਇਨ੍ਹਾਂ ਪਾਬੰਦੀਆਂ ਨੂੰ ਹਟਾ ਕੇ ਏਅਰਲਾਈਨ ਕੰਪਨੀ ਨੇ ਮੁੜ ਉਡਾਨਾਂ ਸ਼ੁਰੂ ਕਰ ਦਿੱਤੀਆਂ ਹਨ।
ਕੋਵਿਡ-19: ਬੰਗਲਾਦੇਸ਼ ਤੋਂ ਮੁੜ ਸ਼ੁਰੂ ਹੋਈਆਂ ਕੌਮਾਂਤਰੀ ਉਡਾਨਾਂ
ਬੰਗਲਾਦੇਸ਼ ਨੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਅੰਤਰ ਰਾਸ਼ਟਰੀ ਉਡਾਨਾਂ ਉੱਤੇ ਪਾਬੰਦੀ ਲਗਾ ਦਿੱਤੀ ਸੀ। ਹੁਣ ਕਰੀਬ ਤਿੰਨ ਮਹੀਨੀਆਂ ਬਾਅਦ ਇਥੇ ਨੂੰ ਮੁੜ ਤੋਂ ਅੰਤਰ ਰਾਸ਼ਟਰੀ ਉਡਾਨਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
"ਬਿਮਾਨ ਬੰਗਲਾਦੇਸ਼ ਏਅਰਲਾਈਂਸ" ਦੇ ਡਿਪਟੀ ਜਨਰਲ ਮੈਨੇਜਰ ਤਾਹੋਰਾ ਖੰਡਾਕਰ ਨੇ 'ਦ ਡੇਲੀ ਸਟਾਰ' ਨੂੰ ਦੱਸਿਆ ਕਿ ਉਡਾਣ ਨੰਬਰ ਬੀਜੀ 001 787-8 ਹਜ਼ਰਤ ਸ਼ਾਹਜਲਾਲ ਅੰਤਰ ਰਾਸ਼ਟਰੀ ਹਵਾਈ ਅੱਡੇ ਤੋਂ 187 ਯਾਤਰੀਆਂ ਨਾਲ ਲੰਡਨ ਲਈ ਰਵਾਨਾ ਕੀਤਾ ਗਿਆ ਹੈ।
ਬੰਗਲਾਦੇਸ਼ ਹਵਾਬਾਜ਼ੀ ਅਥਾਰਟੀ ਦੇ ਚੇਅਰਮੈਨ ਏਅਰ ਵਾਈਸ ਮਾਰਸ਼ਲ ਐਮ ਮਾਫੀਦੁਰ ਰਹਿਮਾਨ ਨੇ ਕਿਹਾ ਕਿ ਢਾਕਾ ਤੋਂ ਲੰਡਨ ਜਾ ਰਹੇ ਯਾਤਰੀਆਂ ਨੂੰ ਕਿਸੇ ਕਿਸਮ ਦਾ ਸਿਹਤ ਪ੍ਰਮਾਣ ਦੇਣ ਦੀ ਲੋੜ ਨਹੀਂ ਹੈ। ਉਨ੍ਹਾਂ ਨੂੰ ਇੱਕ ਫਾਰਮ ਜ਼ਰੂਰ ਭਰਨਾ ਪਵੇਗਾ। ਕਿਉਂਕਿ ਨਿਯਮਾਂ ਦੇ ਮੁਤਾਬਕ ਸਾਰੇ ਹੀ ਮੁਸਾਫਰਾਂ ਨੂੰ 14 ਦਿਨਾਂ ਲਈ ਇਕਾਂਤਵਾਸ 'ਚ ਰਹਿਣਾ ਪਵੇਗਾ। ਉਨ੍ਹਾਂ ਦੱਸਿਆ ਕਿ ਯਾਤਰੀਆਂ ਨੂੰ ਮਾਸਕ, ਸੈਨੇਟਾਈਜ਼ਰ ਅਤੇ ਦਸਤਾਨੇ ਉਪਲਬਧ ਕਰਵਾਏ ਗਏ ਹਨ। ਦੇਸ਼ ਵਿੱਚ ਇੱਕ ਜੂਨ ਤੋਂ ਘਰੇਲੂ ਉਡਾਨਾਂ ਲਈ ਇਜਾਜਤ ਦੇ ਦਿੱਤੀ ਗਈ ਸੀ।