ਪੰਜਾਬ

punjab

ETV Bharat / international

ਚੀਨ ਨੇ ਨੇਪਾਲ ਦੀ ਧਰਤੀ 'ਤੇ ਕੀਤਾ ਕਬਜ਼ਾ, ਓਲੀ ਸਰਕਾਰ ਚੁੱਪ - NEPAL

ਚੀਨ ਨੇ ਨੇਪਾਲ ਦੇ ਇੱਕ ਪਿੰਡ ਸਮੇਤ ਕਈ ਇਲਾਕਿਆਂ 'ਤੇ ਕਬਜ਼ਾ ਕਰ ਲਿਆ ਹੈ। ਇਹ ਪਿੰਡ ਨੇਪਾਲ ਦੇ ਨਕਸ਼ੇ ਉੱਤੇ ਹੈ ਅਤੇ ਹਿਮਾਲੀਅਨ ਰਾਸ਼ਟਰ ਦਾ ਹਿੱਸਾ ਹੈ। ਇਸ ਦੇ ਨਾਲ ਹੀ ਨੇਪਾਲੀ ਸਰਕਾਰ ਇਸ ਮੁੱਦੇ ਤੋਂ ਦੇਸ਼ ਦੇ ਆਮ ਲੋਕਾਂ ਦਾ ਧਿਆਨ ਹਟਾਉਣ ਲਈ ਭਾਰਤ ਦਾ ਸਮਰਥਨ ਲੈ ਰਹੀ ਹੈ।

ਚੀਨ ਨੇ ਨੇਪਾਲ ਦੀ ਧਰਤੀ 'ਤੇ ਕੀਤਾ ਕਬਜ਼ਾ
ਚੀਨ ਨੇ ਨੇਪਾਲ ਦੀ ਧਰਤੀ 'ਤੇ ਕੀਤਾ ਕਬਜ਼ਾ

By

Published : Jun 24, 2020, 9:06 AM IST

ਨਵੀਂ ਦਿੱਲੀ: ਚੀਨ ਨੇ ਨੇਪਾਲ ਦੇ ਇੱਕ ਪਿੰਡ 'ਤੇ ਕਬਜ਼ਾ ਕਰ ਲਿਆ ਹੈ ਅਤੇ ਕਬਜ਼ੇ ਨੂੰ ਜਾਇਜ਼ ਠਹਿਰਾਉਣ ਲਈ ਪਿੰਡ ਦੇ ਸਰਹੱਦੀ ਕਾਲਮ ਹਟਾ ਦਿੱਤੇ ਹਨ। ਉੱਚ ਸਰਕਾਰੀ ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਵੀ ਪਤਾ ਲੱਗਿਆ ਹੈ ਕਿ ਚੀਨ ਨੇ ਹੌਲੀ ਹੌਲੀ ਬਹੁਤ ਸਾਰੇ ਨੇਪਾਲੀ ਖੇਤਰਾਂ 'ਤੇ ਪੂਰਾ ਨਿਯੰਤਰਣ ਦੇ ਇੱਕ ਆਉਣ ਵਾਲੇ ਉਦੇਸ਼ ਨਾਲ ਘੇਰ ਲਿਆ ਹੈ। ਇਸੇ ਲੜੀ ਵਿੱਚ ਚੀਨ ਨੇ ਗੋਰਖਾ ਜ਼ਿਲ੍ਹੇ ਦੇ ਪਿੰਡ ਰੁਈ ਵਿੱਚ ਆਪਣਾ ਕਬਜ਼ਾ ਕੀਤਾ ਹੈ, ਇਹ ਖੇਤਰ ਹੁਣ ਚੀਨ ਦੇ ਪੂਰੇ ਕੰਟਰੋਲ ਵਿੱਚ ਹੈ।

ਸੂਤਰਾਂ ਨੇ ਦੱਸਿਆ ਚੀਨ ਨੇ ਰੁਈ ਪਿੰਡ 'ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ ਅਤੇ ਲਗਭਗ 72 ਘਰਾਂ ਵਿੱਚ ਵਸਦੇ ਵਸਨੀਕ ਆਪਣੀ ਅਸਲ ਪਛਾਣ ਲਈ ਲੜ ਰਹੇ ਹਨ। ਇਸ ਤੋਂ ਇਹ ਵੀ ਪਤਾ ਚਲਦਾ ਹੈ ਕਿ ਕਿਵੇਂ ਨੇਪਾਲ ਦੀ ਮੌਜੂਦਾ ਹਕੂਮਤ ਨੇ ਚੀਨ ਅੱਗੇ ਦਮ ਤੋੜ ਦਿੱਤਾ ਹੈ ਅਤੇ ਹੁਣ ਉਹ ਭਾਰਤ ਵਿਰੋਧੀ ਬਿਆਨ ਅਤੇ ਭਾਰਤ ਵਿਰੋਧੀ ਗਤੀਵਿਧੀਆਂ ਦਾ ਸਹਾਰਾ ਲੈ ਰਹੇ ਹਨ।

ਰੁਈ ਪਿੰਡ ਤੋਂ ਇਲਾਵਾ ਚੀਨ ਨੇ ਨੇਪਾਲ ਵਿੱਚ 11 ਥਾਵਾਂ 'ਤੇ ਕਬਜ਼ਾ ਕਰ ਲਿਆ ਹੈ। ਚੀਨ ਨੇ ਸਰਹੱਦ ਨਾਲ ਲੱਗਦੇ ਨੇਪਾਲ ਦੇ 4 ਜ਼ਿਲ੍ਹਿਆਂ ਵਿੱਚ ਚੀਨ ਨੇ ਕਰੀਬ 36 ਹੈਕਟੇਅਰ ਜ਼ਮੀਨ ਨੂੰ ਗੈਰ ਕਾਨੂੰਨੀ ਢੰਗ ਹੱਥੀਆ ਲਿਆ ਹੈ, ਪਰ ਹੁਣ ਤੱਕ ਨੇਪਾਲ ਸਰਕਾਰ ਇਸ ਬਾਰੇ ਚੁੱਪੀ ਸਾਧੇ ਬੈਠੀ ਹੈ। ਚੀਨ ਨੇ ਪਿਛਲੇ 2 ਸਾਲਾਂ ਵਿੱਚ ਯੋਜਨਾਬੱਧ ਰੂਪ ਵਿੱਚ ਰੁਈ ਪਿੰਡ 'ਤੇ ਕਬਜ਼ਾ ਕੀਤਾ ਹੈ।

ਇਹ ਪਿੰਡ ਨੇਪਾਲ ਦੇ ਨਕਸ਼ੇ 'ਤੇ ਹੈ ਅਤੇ ਹਿਮਾਲੀਅਨ ਰਾਸ਼ਟਰ ਦਾ ਹਿੱਸਾ ਹੈ, ਇਸ ਦੇ ਵਸਨੀਕ ਹਮੇਸ਼ਾਂ ਦੇਸ਼ ਦੀ ਪਛਾਣ ਨਾਲ ਜੁੜੇ ਰਹੇ ਹਨ। ਨੇਪਾਲ ਦੀ ਸਰਕਾਰ ਇਸ ਬਾਰੇ ਚੁੱਪ ਹੈ, ਪਰ ਚੀਨ ਦੇ ਇਸ਼ਾਰੇ 'ਤੇ ਉਹ ਭਾਰਤ ਨਾਲ ਲੱਗਦੀਆਂ ਸਰਹੱਦਾਂ 'ਤੇ ਅਤੇ ਭਾਰਤ ਦੇ ਤਿੰਨ ਪਿੰਡਾਂ ਉੱਤੇ ਆਪਣਾ ਦਾਅਵਾ ਕਰਦੇ ਹੋਏ ਵਿਵਾਦ ਪੈਦਾ ਕਰਨ ਵਿੱਚ ਲੱਗੇ ਹੋਏ ਹਨ।

ABOUT THE AUTHOR

...view details