ਬੀਜਿੰਗ: ਚੀਨ ਨੇ ਕੋਰੋਨਾ ਵਾਇਰਸ ਦਾ ਸਾਹਮਣਾ ਕਰਨ ਦੇ ਲਈ ਪਹਿਲੇ ਨੇਜਲ (ਨੱਕ) ਸਪਰੇਅ ਵੈਕਸੀਨ ਦੇ ਟੈਸਟ ਨੂੰ ਮੰਜ਼ੂਰੀ ਦੇ ਦਿੱਤੀ ਹੈ। ਇਸ ਨੇਜਲ ਸਪਰੇਅ ਵੈਕਸੀਨ ਦੇ ਟੈਸਟ ਦਾ ਪਹਿਲਾ ਪੜਾਅ ਨਵੰਬਰ ਵਿੱਚ ਸ਼ੁਰੂ ਹੋਣ ਦੀ ਉੱਮੀਦ ਹੈ।
ਇਸ ਦੇ ਲਈ ਚੀਨ 100 ਵਲੰਟੀਅਰਾਂ ਦੀ ਭਰਤੀ ਕਰ ਰਿਹਾ ਹੈ। ਇਹ ਚੀਨ ਦੀ ਨੈਸ਼ਨਲ ਮੈਡੀਕਲ ਪ੍ਰੋਡਕਟਸ ਐਡਮਿਨੀਸਟ੍ਰੇਸ਼ਨ ਵੱਲੋਂ ਪ੍ਰਵਾਨਿਤ ਆਪਣੀ ਕਿਸਮ ਦਾ ਇਕੋ ਟੀਕਾ ਹੈ। ਚੀਨ ਦੇ ਮੁੱਖ ਪੱਤਰ ਗਲੋਬਲ ਟਾਈਮਜ਼ ਨੇ ਕੁਝ ਸਮਾਂ ਪਹਿਲਾਂ ਇਸ ਬਾਰੇ ਰਿਪੋਰਟ ਵੀ ਪ੍ਰਕਾਸ਼ਿਤ ਕੀਤੀ ਸੀ।
ਵੈਕਸੀਨ ਹਾਂਗਕਾਂਗ ਤੇ ਚੀਨ ਵਿਚਕਾਰ ਇੱਕ ਸਹਿਯੋਗੀ ਮਿਸ਼ਨ ਹੈ। ਇਸ ਵਿਚ ਹਾਂਗਕਾਂਗ ਯੂਨੀਵਰਸਿਟੀ, ਜਿਯਾਮੀ ਯੂਨੀਵਰਸਿਟੀ ਅਤੇ ਬੀਜਿੰਗ ਵੈਂਤਈ ਬਾਇਓਲੋਜੀਕਲ ਫਾਰਮੇਸੀ ਦੇ ਖੋਜਕਰਤਾ ਸ਼ਾਮਲ ਹਨ।
ਹਾਂਗਕਾਂਗ ਯੂਨੀਵਰਸਿਟੀ ਦੇ ਮਾਈਕਰੋਬਾਇਓਲੋਜਿਸਟ ਯੂਅਨ ਕਵਾਕ ਯੁੰਗ ਨੇ ਦੱਸਿਆ ਕਿ ਇਹ ਟੀਕਾ ਪ੍ਰਤੀਰੋਧਕ ਪ੍ਰਤੀਕ੍ਰਿਆ ਨੂੰ ਸਰਗਰਮ ਕਰਨ ਲਈ, ਸਾਹ ਦੇ ਵਾਇਰਸਾਂ ਦੇ ਕੁਦਰਤੀ ਲਾਗ ਦੇ ਰਸਤੇ ਨੂੰ ਉਤੇਜਿਤ ਕਰਦਾ ਹੈ।
ਨੇਜਲ ਸਪਰੇਅ ਟੀਕਾਕਰਣ ਵੈਕਸਿਨ ਲੈਣ ਵਾਲਿਆਂ ਲਈ ਦੋਹਰੀ ਸੁਰੱਖਿਆ ਪੈਦਾ ਕਰ ਸਕਦਾ ਹੈ। ਕੋਰੋਨਾ ਵਾਇਰਸ ਨਾਲ, ਜੇ ਇਸ ਵਿਚ ਐਚ1 ਐਨ1, ਐਚ3 ਐਨ2 ਅਤੇ ਬੀ ਸਮੇਤ ਇਨਫਲੂਐਂਜ਼ਾ ਵਾਇਰਸ ਵੀ ਹਨ, ਤਾਂ ਤਿੰਨ ਟੈਸਟਾਂ ਨੂੰ ਪੂਰਾ ਕਰਨ ਲਈ ਘੱਟੋ ਘੱਟ ਇਕ ਸਾਲ ਹੋਰ ਲੱਗੇਗਾ।