ਕੈਮੀਕਲ ਬਲਾਸਟ ਕਾਰਨ 44 ਮੌਤਾਂ, 32 ਗੰਭੀਰ, 58 ਜ਼ਖ਼ਮੀ - punjab news
ਚੀਨ ਦੇ ਸ਼ਹਿਰ ਯਾਨਚੇਂਗ 'ਚ ਹੋਇਆ ਕੈਮੀਕਲ ਬਲਾਸਟ। ਧਮਾਕੇ 'ਚ 44 ਲੋਕਾਂ ਦੀ ਮੌਤ, 32 ਦੀ ਹਾਲਤ ਗੰਭੀਰ, 58 ਜ਼ਖ਼ਮੀ।
ਯਾਨਚੇਂਗ: ਚੀਨ ਦੇ ਸ਼ਹਿਰ ਯਾਨਚੇਂਗ 'ਚ ਕੈਮੀਕਲ ਬਲਾਸਟ ਹੋ ਗਿਆ ਜਿਸ ਕਾਰਨ 44 ਲੋਕਾਂ ਦੀ ਮੌਤ ਹੋ ਗਈ ਹੈ। ਸਥਾਨਕ ਅਧਿਕਾਰੀ ਨੇ ਦੱਸਿਆ ਕਿ 32 ਲੋਕਾਂ ਦੀ ਹਾਲਤ ਗੰਭੀਰ ਤੇ 58 ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਹਨ।
ਐਮਰਜੈਂਸੀ ਪ੍ਰਬੰਧਨ ਵਿਭਾਗ ਮੁਤਾਬਕ ਘਟਨਾ ਵਾਲੀ ਥਾਂ ਤੋਂ 88 ਲੋਕਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ। ਦਰਅਸਲ, ਬਲਾਸਟ ਵੀਰਵਾਰ ਨੂੰ ਜਿਯਾਂਗਸੂ ਦੇ ਯਾਨਚੇਂਗ ਸ਼ਹਿਰ ਦੇ ਉਦਯੋਗਿਕ ਪਾਰਕ 'ਚ ਹੋਇਆ ਸੀ। ਦੱਸ ਦਈਏ, ਚਸ਼ਮਦੀਦਾਂ ਨੇ ਦੱਸਿਆ ਕਿ ਪਲਾਂਟ 'ਚ ਹੋਏ ਧਮਾਕੇ ਕਾਰਨ ਕਈ ਇਮਾਰਤਾਂ ਵੀ ਡਿੱਗ ਗਈਆਂ ਜਿਨ੍ਹਾਂ 'ਚ ਕਈ ਮਜ਼ਦੂਰ ਦੱਬ ਗਏ ਹਨ।
ਇਸ ਤੋਂ ਇਲਾਵਾ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਨੇੜੇ ਦੀਆਂ ਇਮਾਰਤਾਂ ਦੀਆਂ ਖਿੜਕੀਆਂ ਵੀ ਚਕਨਾਚੂਰ ਹੋ ਗਈਆਂ। ਇਨ੍ਹਾਂ ਇਮਾਰਤਾਂ 'ਚ ਫ਼ਸੇ ਮਜ਼ਦੂਰਾਂ ਨੂੰ ਬਚਾਉਣ ਲਈ 928 ਕਰਮਚਾਰੀਆਂ ਅਤੇ 176 ਫਾਇਰ ਟਰੱਕਾਂ ਨੂੰ ਲਗਾਇਆ ਗਿਆ ਹੈ।
ਬੀਜਿੰਗ ਯੂਨੀਵਰਸਿਟੀ ਆਫ ਕੈਮੀਕਲ ਤਕਨਾਲੋਜੀ ਦੇ ਪ੍ਰੋਫ਼ੈਸਰ ਨੇ ਇਕ ਇੰਟਰਵਿਊ 'ਚ ਕਿਹਾ ਕਿ ਧਮਾਕੇ ਤੋਂ ਬਾਅਦ ਜ਼ਹਿਰੀਲੇ ਰਸਾਇਣਾਂਦੇ ਰਿਸਾਅ ਕਾਰਨ ਆਸ-ਪਾਸ ਦੇ ਵਾਤਾਵਰਣ ਅਤੇ ਲੋਕਾਂ ਦੀ ਸਿਹਤ 'ਤੇ ਬੁਰਾ ਅਸਰ ਪੈ ਸਕਦਾ ਹੈ।