ਟੋਰਾਂਟੋ: ਬਲੋਚ ਰਾਜਨੀਤਿਕ ਅਤੇ ਮਨੁੱਖੀ ਅਧਿਕਾਰ ਕਾਰਕੁਨ ਐਤਵਾਰ ਨੂੰ ਬਲੋਚਿਸਤਾਨ ਵਿੱਚ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਲਈ ਪਾਕਿਸਤਾਨ ਅਤੇ ਚੀਨ ਦੇ ਵਿਰੋਧ ਵਿੱਚ ਟੋਰਾਂਟੋ ਵਿੱਚ ਇਕੱਠੇ ਹੋਏ।
ਬਲੋਚਿਸਤਾਨ ਵਿਚ ਔਰਤਾਂ ਅਤੇ ਬੱਚਿਆਂ ਦੇ ਕਤਲਾਂ 'ਤੇ ਗ਼ੁੱਸਾ ਜ਼ਾਹਰ ਕਰਨ ਲਈ ਬ੍ਰਾਮੇਸ਼ ਏਕਤਾ ਕਮੇਟੀ ਦੀ ਅਗਵਾਈ ਵਿਚ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ।
ਬਲੋਚ ਔਰਤਾਂ ਦਾ ਕਤਲ
ਪ੍ਰਦਰਸ਼ਨਕਾਰੀਆਂ ਨੇ ਪਾਕਿਸਤਾਨੀ ਫ਼ੌਜ ਦੀ ਮੌਤ ਟੁਕੜੀ ਦੁਆਰਾ ਦੋ ਬਲੋਚ ਔਰਤਾਂ ਦੀ ਬੇਵਜ੍ਹਾ ਹੱਤਿਆ ਦੀ ਨਿਖੇਧੀ ਕੀਤੀ, ਜਿਸ ਵਿੱਚ ਇੱਕ 4 ਸਾਲਾ ਲੜਕੀ ਨੂੰ ਗੋਲ਼ੀ ਨਾਲ ਜ਼ਖ਼ਮੀ ਕਰ ਦਿੱਤਾ ਗਿਆ ਸੀ।
27 ਸਾਲਾਂ ਮਲਿਕਨਾਜ਼ ਨੇ ਆਪਣੀ ਲੜਕੀ ਨੂੰ ਬਚਾਉਣ ਲਈ ਹਥਿਆਰਬੰਦ ਹਮਲਾਵਰਾਂ ਦਾ ਜ਼ਬਰਦਸਤ ਵਿਰੋਧ ਕੀਤਾ ਪਰ ਘਰ ਦੇ ਅੰਦਰ ਉਸ 'ਤੇ ਕਈ ਗੋਲ਼ੀਆਂ ਚਲਾ ਕੇ ਉਸ ਨੂੰ ਮਾਰ ਦਿੱਤਾ ਗਿਆ।
ਇਕ ਹੋਰ ਬਲੋਚ ਔਰਤ ਕੁਲਸੁਮ ਦਾ ਵੀ ਇੱਕ ਹਫ਼ਤੇ ਬਾਅਦ ਉਸ ਦੇ ਘਰ ਅੰਦਰ ਕਤਲ ਕਰ ਦਿੱਤਾ ਗਿਆ। ਰੈਲੀ ਵਿਚ ਕੁਰਦਿਸ਼, ਯੇਮਨੀ ਅਤੇ ਹਿੰਦੂ ਭਾਈਚਾਰੇ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ ਜਿਨ੍ਹਾਂ ਨੇ ਬਲੋਚਿਸਤਾਨ ਦੇ ਲੋਕਾਂ ਨਾਲ ਇਕਜੁੱਟਤਾ ਜ਼ਾਹਰ ਕੀਤੀ।