ਬੀਜਿੰਗ: ਚੀਨ ਦੇ ਗੁਆਂਗਡੋਂਗ ਸੂਬੇ ਵਿੱਚ ਇੱਕ ਸਮੁੰਦਰੀ ਪੁਲ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਹਵਾ ਕਾਰਨ ਪੁਲ ਹਿੱਲਣ ਲੱਗ ਗਿਆ ਸੀ। ਚੀਨੀ ਸਰਕਾਰ ਨੇ ਇਹ ਫੈਸਲਾ ਸਾਵਧਾਨੀ ਵਜੋਂ ਲਿਆ ਹੈ।
ਚੀਨ ਦੇ ਸੈਂਟਰਲ ਟੈਲੀਵਿਜ਼ਨ ਦੀ ਰਿਪੋਰਟ ਮੁਤਾਬਕ ਗਵਾਂਗਜ਼ੂ ਅਤੇ ਡੋਂਗਗੁਆਨ ਸ਼ਹਿਰ ਨੂੰ ਜੋੜਨ ਵਾਲਾ ਇਹ ਪੁਲ ਮੰਗਲਵਾਰ ਨੂੰ ਤੇਜ਼ ਸਮੁੰਦਰੀ ਹਵਾਵਾਂ ਕਾਰਨ ਹਿੱਲਣ ਲੱਗ ਗਿਆ ਸੀ, ਜਿਸ ਤੋਂ ਬਾਅਦ ਪੁਲ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ।