ਪੰਜਾਬ

punjab

ETV Bharat / international

ਸ਼੍ਰੀਲੰਕਾ 'ਚ ਮੁੜ ਹੋਇਆ ਬੰਬ ਧਮਾਕਾ, ਕੋਲੰਬੋ 'ਚ ਹਾਈ ਅਲਰਟ - International

ਸ਼੍ਰੀਲੰਕਾ ਵਿੱਚ ਮੁੜ ਬੰਬ ਧਾਮਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਤੋਂ 40 ਕਿਲੋਮੀਟਰ ਦੂਰ ਪੁਗੋੜਾ ਸ਼ਹਿਰ ਵਿੱਚ ਬੰਬ ਧਮਾਕਾ ਹੋਣ ਦੀ ਖ਼ਬਰ ਹੈ। ਇਸ ਸ਼ਹਿਰ ਵਿੱਚ ਧਮਾਕੇ ਹੋਣ ਦੀ ਆਵਾਜ਼ ਸੁਣੀ ਗਈ ਹੈ।

ਸ਼੍ਰੀਲੰਕਾ 'ਚ ਮੁੜ ਹੋਇਆ ਬੰਬ ਧਮਾਕਾ

By

Published : Apr 25, 2019, 12:33 PM IST

ਕੋਲੰਬੋ : ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਦੇ ਪੁਗੋੜਾ ਵਿਖੇ ਬੰਬ ਧਮਾਕੇ ਦੀ ਖ਼ਬਰ ਹੈ। ਸਥਾਨਕ ਲੋਕਾਂ ਵੱਲੋਂ ਇਥੇ ਬੰਬ ਧਮਾਕੇ ਦੀ ਆਵਾਜ਼ ਸੁਣੀ ਗਈ ਹੈ।

ਜ਼ਿਕਰਯੋਗ ਹੈ ਕਿ ਈਸਟਰ ਮੌਕੇ ਸ਼੍ਰੀਲੰਕਾ 'ਚ ਹੋਏ ਲੜੀਵਾਰ ਧਮਾਕਿਆਂ ਕਾਰਨ ਤਣਾਅ ਦੀ ਸਿਥਤੀ ਬਣ ਗਈ ਹੈ। ਇਸ ਦੇ ਚਲਦੇ ਸ਼੍ਰੀਲੰਕਾ ਦੀ ਰਾਜਧਾਨੀ ਸਮੇਤ ਪੂਰੇ ਦੇਸ਼ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ। ਇਸ ਅੱਤਵਾਦੀ ਹਮਲੇ ਦੀ ਜਾਂਚ ਜਾਰੀ ਹੈ। ਆਏ ਦਿਨ ਇਸ ਮਾਮਲੇ ਵਿੱਚ ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਤੱਕ ਇਸ ਮਾਮਲੇ ਵਿੱਚ ਲਗਭਗ 59 ਲੋਕਾਂ ਦੀ ਗ੍ਰਿਫ਼ਤਾਰੀ ਕੀਤਾ ਜਾ ਚੁੱਕੀ ਹੈ। ਹਮਲੇ ਵਿੱਚ ਚਰਚ ਸਮੇਤ ਕਈ ਫਾਈਵ ਸਟਾਰ ਹੋਟਲਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ

ਮੰਗਲਵਾਰ ਨੂੰ ਵਿਸ਼ਵ ਅੱਤਵਾਦੀ ਸੰਗਠਨ ISIS ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਹਮਲੇ ਨੂੰ ਅੰਜ਼ਾਮ ਦੇਣ ਵਾਲੇ ਕੁੱਝ ਆਤਮਘਾਤੀ ਹਮਲਾਵਰਾਂ ਦੀ ਪਛਾਣ ਕੀਤੀ ਗਈ ਹੈ।

ਹੁਣ ਤੱਕ ਇਨ੍ਹਾਂ ਲੜੀਵਾਰ ਬੰਬ ਧਮਾਕਿਆਂ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ 359 ਤੱਕ ਪੁੱਜ ਚੁੱਕੀ ਹੈ ਅਤੇ ਸੈਂਕੜੇ ਲੋਕ ਇਸ ਵਿੱਚ ਜ਼ਖ਼ਮੀ ਹੋ ਗਏ ਹਨ।ਇਸ ਬਾਰੇ ਸ਼੍ਰੀਲੰਕਾ ਦੇ ਰੱਖਿਆ ਮੰਤਰੀ ਰੁਵਾਨ ਵਿਜੈਵਰਦਨੇ ਨੇ ਦੱਸਿਆ ਕਿ ਬੰਬ ਧਮਾਕੇ ਵਿੱਚ ਮਾਰੇ ਗਏ ਲੋਕਾਂ 'ਚ 39 ਵਿਦੇਸ਼ੀ ਲੋਕ ਵੀ ਸ਼ਾਮਲ ਹਨ ਜਿਨ੍ਹਾਂ ਚੋਂ 17 ਲੋਕਾਂ ਦੀ ਪਛਾਣ ਕਰਕੇ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਪਰਿਵਾਰਾਂ ਨੂੰ ਸੌਪ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਕ੍ਰਾਈਸਟਚਰਚ ਦਾ ਬਦਲਾ ਲੈਣ ਲਈ ਸ਼੍ਰੀਲੰਕਾ ਦੇ ਚਰਚ ਅਤੇ ਹੋਟਲਾਂ ਵਿੱਚ ਧਮਾਕੇ ਕੀਤੇ ਗਏ। ਉਨ੍ਹਾਂ ਕਿਹਾ ਕਿ ਹਮਲੇ ਦੇ 56 ਘੰਟਿਆਂ ਤੋਂ ਬਾਅਦ ਆਈਐਸਆਈਐਸ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ ਅਤੇ ਇਹ ਹਮਲਾ ਵਿਦੇਸ਼ੀ ਨੈਟਵਰਕ ਦੀ ਮਦਦ ਤੋਂ ਬਿਨ੍ਹਾਂ ਨਹੀਂ ਕੀਤਾ ਜਾ ਸਕਦਾ। ਦੱਸਣਯੋਗ ਹੈ ਕਿ ਬੀਤੀ 15 ਮਾਰਚ ਨੂੰ ਕ੍ਰਾਈਸਟਚਰਚ ਦੀ ਦੋ ਮਸਜ਼ਿਦਾਂ ਵਿੱਚ ਇੱਕ ਵਿਅਕਤੀ ਵੱਲੋਂ ਕੀਤੇ ਗਏ ਹਮਲੇ ਵਿੱਚ 50 ਲੋਕ ਮਾਰੇ ਗਏ ਸਨ।

ABOUT THE AUTHOR

...view details