ਟੋਕੀਓ: ਸੁਯੰਕਤ ਅਰਬ ਅਮੀਰਾਤ (ਯੂਏਈ) ਦੇ ਪਹਿਲੇ ਮੰਗਲ ਅਭਿਯਾਨ ਨੂੰ ਖ਼ਰਾਬ ਮੌਸਮ ਦੇ ਕਾਰਨ ਮੁਲਤਵੀ ਕਰ ਦਿੱਤਾ। ਮਿਤਸੁਬੀਸ਼ੀ ਹੈਵੀ ਇੰਡਸਟਰੀਜ਼ (ਐੱਮ. ਐੱਚ. ਆਈ.) ਨੇ ਕਿਹਾ ਕਿ ਯੂਏਈ ਦੇ ਮੰਗਲਯਾਨ ਦਾ ਨਾਮ 'ਅਮਲ' ਜਾਂ ਉਮੀਦ ਹੈ, ਜਾਪਾਨ ਦੇ ਐਚ-2 ਏ ਰਾਕੇਟ ਤੋਂ ਦੱਖਣੀ ਜਪਾਨ ਦੇ ਤਨੇਗਸ਼ੀਮਾ ਪੁਲਾੜ ਕੇਂਦਰ ਤੋਂ ਬੁੱਧਵਾਰ ਨੂੰ ਲਾਂਚ ਕੀਤਾ ਜਾਣਾ ਸੀ ਪਰ ਇਸ ਨੂੰ ਸ਼ੁੱਕਰਵਾਰ ਤੱਕ ਮੁਲਤਵੀ ਕਰ ਦਿੱਤਾ ਗਿਆ। ਹੁਣ ਇਸ ਨੂੰ ਬੁੱਧਵਾਰ ਨੂੰ ਦੁਬਾਰਾ ਮੁਲਤਵੀ ਕਰ ਦਿੱਤਾ, ਪਰ ਕਦੋਂ ਤੱਕ, ਇਹ ਤਰੀਕ ਨਹੀਂ ਦਿੱਤੀ। ਮਿਤਸੁਬੀਸ਼ੀ ਦਾ ਐਚ -2 ਏ ਰਾਕੇਟ ਯੂਏਈ ਵਾਹਨ ਨੂੰ ਪੁਲਾੜ ਵਿੱਚ ਲੈ ਜਾਵੇਗਾ।
ਯੂਏਈ ਦੇ 'ਹੋਪ ਮਾਰਸ ਮਿਸ਼ਨ' ਨੇ ਟਵਿੱਟਰ 'ਤੇ ਕਿਹਾ ਕਿ ਇਹ ਹੁਣ ਜੁਲਾਈ ਦੇ ਅਖੀਰ ਵਿੱਚ ਹੋ ਸਕਦਾ ਹੈ। ਮਿਤਸੁਬੀਸ਼ੀ ਨੇ ਕਿਹਾ ਕਿ ਇਹ ਆਮ ਤੌਰ 'ਤੇ ਲਾਂਚ ਕਰਨ ਦੀ ਨਿਰਧਾਰਿਤ ਮਿਤੀ ਤੋਂ ਘੱਟੋ-ਘੱਟ ਦੋ ਦਿਨ ਪਹਿਲਾਂ ਐਲਾਨ ਕਰਦਾ ਹੈ।