ਪੰਜਾਬ

punjab

ਆਸਟ੍ਰੇਲੀਆ: ਜੰਗਲ 'ਚ ਲੱਗੀ ਅੱਗ 'ਤੇ ਹੁਣ ਤੱਕ ਨਹੀਂ ਪਾਇਆ ਗਿਆ ਕਾਬੂ

By

Published : Nov 13, 2019, 5:34 PM IST

ਆਸਟ੍ਰੇਲੀਆ 'ਚ ਲੱਗੀ ਅੱਗ ਦਾ ਕਹਿਰ ਅਜੇ ਵੀ ਜਾਰੀ ਹੈ ਜਿਸ ਕਰਾਨ ਅੱਗ ਘਟਣ  ਤੋਂ ਪਹਿਲਾਂ ਰਾਤੋ ਰਾਤ 50 ਤੋਂ ਵੱਧ ਘਰਾਂ ਦਾ ਨੁਕਸਾਨ ਹੋ ਗਿਆ ਅਤੇ 13 ਅੱਗ ਬੁਝਾਉਣ ਵਾਲੇ ਕਰਮੀ ਜ਼ਖਮੀ ਹੋ ਗਏ।

ਫ਼ੋਟੋ

ਆਸਟ੍ਰੇਲੀਆ: ਆਸਟ੍ਰੇਲੀਆ 'ਚ ਲੱਗੀ ਅੱਗ ਦਾ ਕਹਿਰ ਅਜੇ ਵੀ ਜਾਰੀ ਹੈ। ਆਸਟ੍ਰੇਲੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਰਾਜ ਵਿੱਚ ਬੁੱਧਵਾਰ ਨੂੰ ਅੱਗ ਘਟਣ ਤੋਂ ਪਹਿਲਾਂ ਰਾਤੋ ਰਾਤ 50 ਤੋਂ ਵੱਧ ਘਰਾਂ ਦਾ ਨੁਕਸਾਨ ਹੋ ਗਿਆ ਅਤੇ 13 ਅੱਗ ਬੁਝਾਉਣ ਵਾਲੇ ਕਰਮੀ ਜ਼ਖਮੀ ਹੋ ਗਏ।

ਵੀਡੀਓ

ਮੰਗਲਵਾਰ ਨੂੰ, ਨਿਊ ਸਾਉਥ ਵੇਲਜ਼ ਇੱਕੋ ਸਮੇਂ 'ਤੇ 16 ਜਗ੍ਹਾ 'ਤੇ ਅੱਗ ਨਿਯੰਤਰਣ ਤੋਂ ਬਾਹਰ ਹੋ ਗਈ, ਕੁਈਨਜ਼ਲੈਂਡ ਵਿੱਚ, ਰਾਜ ਭਰ ਵਿੱਚ 70 ਤੋਂ ਵੱਧ ਜਗ੍ਹਾ 'ਤੇ ਅੱਗਾਂ ਲੱਗੀਆਂ ਹੋਇਆਂ ਹਨ। ਨੂਸਾ ਉੱਤਰੀ ਕੰਢੇ 'ਤੇ ਜੰਗਲ ਦੀ ਅੱਗ ਕਾਰਨ ਐਮਰਜੈਂਸੀ ਚੇਤਾਵਨੀ ਜਾਰੀ ਕੀਤੀ ਗਈ ਸੀ ਜਿਸ ਮਗਰੋਂ ਵਸਨੀਕਾਂ ਨੂੰ ਬੇੜੀ ਰਾਹੀਂ ਸੁਰੱਖਿਅਤ ਸਥਾਨਾ 'ਤੇ ਪਹੁੰਚਾਇਆ ਗਿਆ ਅਤੇ ਵਸਨੀਕਾਂ ਨੂੰ ਸਥਾਨਕ ਅਧਿਕਾਰੀਆਂ ਦੀ ਸਲਾਹ ਦੀ ਪਾਲਣਾ ਕਰਨ ਦੀ ਬੇਨਤੀ ਕੀਤੀ ਗਈ।

ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ "ਮਹੌਲ ਥੋੜਾ ਜਿਹਾ ਤਣਾਅ ਭਰਪੂਰ ਰਿਹਾ ਕਿਉਂਕਿ ਬਦਲਦੀਆਂ ਹਵਾਵਾਂ ਕਾਰਨ ਅੱਗ ਫੈਲ ਰਹੀ ਹੈ। ਇਸ ਮਾਮਲੇ ਬਾਰੇ ਆਸਟਰੇਲੀਆ ਦੇ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਹਵਾ ਤਬਦੀਲੀ ਕਾਰਨ ਪੂਰਵ-ਅਨੁਮਾਨ ਵਿੱਚ ਦਿੱਕਤ ਆ ਰਈ ਐ.. ਜੋ ਸਾਡੇ ਅੱਗ ਬੁਝਾਉਣ ਵਾਲੇ ਕਰਮੀਆਂ ਲਈ ਚੁਣੌਤੀਪੂਰਨ ਬਣੇਗੀ। ਕੁਈਨਜ਼ਲੈਂਡ ਸਟੇਟ ਪ੍ਰੀਮੀਅਰ ਨੇ ਪ੍ਰੈਸ ਕਾਨਫ੍ਰੰਸ ਦੌਰਾਨ ਕਿਹਾ, "ਸਾਰਿਆਂ ਨੂੰ ਅਧਿਕਾਰੀਆਂ ਦੀ ਗੱਲ ਸੁਣਨ ਦੀ ਜ਼ਰੂਰਤ ਹੈ, ਕਿਉਂਕਿ ਹਾਲਾਤ ਸਾਡੇ ਲਈ ਚਿੰਤਾਜਨਕ ਹਨ।”

ABOUT THE AUTHOR

...view details