ਇਸਲਾਮਾਬਾਦ: ਪਾਕਿਸਤਾਨ ਵਿਚ ਕੋਰੋਨਾ ਵਾਇਰਸ ਦੇ 1,452 ਨਵੇਂ ਮਾਮਲਿਆਂ ਤੋਂ ਬਾਅਦ ਸੰਕਰਮਿਤ ਲੋਕਾਂ ਦੀ ਗਿਣਤੀ 35,788 ਤੱਕ ਪਹੁੰਚ ਗਈ ਹੈ, ਜਦਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 770 ਹੋ ਗਈ ਹੈ।
ਪਾਕਿਸਤਾਨ ਵਿੱਚ ਕੋਰੋਨਾ ਦੇ 1452 ਨਵੇਂ ਕੇਸ, 33 ਲੋਕਾਂ ਦੀ ਮੌਤ - ਪਾਕਿਸਤਾਨ ਵਿੱਚ ਕੋਰੋਨਾ ਦੇ 1452 ਨਵੇਂ ਕੇਸ
ਪਾਕਿਸਤਾਨ ਵਿੱਚ ਕੋਰੋਨਾ ਵਾਇਰਸ ਦੇ 1,452 ਨਵੇਂ ਕੇਸ ਸਾਹਮਣੇ ਆਏ ਹਨ ਅਤੇ 33 ਲੋਕਾਂ ਦੀ ਮੌਤ ਹੋ ਗਈ ਹੈ।
ਫ਼ੋਟੋ
ਰਾਸ਼ਟਰੀ ਸਿਹਤ ਸੇਵਾ ਮੰਤਰਾਲੇ ਮੁਤਾਬਕ ਪੰਜਾਬ ਸੂਬੇ ਵਿੱਚ ਕੋਰੋਨਾ ਦੇ 13,561, ਸਿੰਧ ਵਿੱਚ 13,341, ਖੈਬਰ-ਪਖਤੂਨਖਵਾ ਵਿੱਚ 5,252, ਬਲੋਚਿਸਤਾਨ ਵਿੱਚ 2,239, ਇਸਲਾਮਾਬਾਦ ਵਿੱਚ 822, ਗਿਲਗਿਤ-ਬਾਲਿਤਸਤਾਨ ਵਿੱਚ 482 ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ 91 ਕੇਸ ਸਾਹਮਣੇ ਆਏ ਹਨ।
ਮੰਤਰਾਲੇ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਸੰਕਰਮਿਤ ਲੋਕਾਂ ਦੀ ਗਿਣਤੀ 35458 ਹੋ ਗਈ ਹੈ ਅਤੇ 1,452 ਨਵੇਂ ਮਰੀਜ਼ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੁੱਲ 9,695 ਲੋਕ ਪੂਰੀ ਤਰ੍ਹਾਂ ਠੀਕ ਹੋ ਗਏ ਹਨ।