ਮਾਸਕੋ: ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਸ਼ਨੀਵਾਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਯੂਕਰੇਨ ਦੀ ਸਰਹੱਦ 'ਤੇ 10 ਲੱਖ ਤੋਂ ਵੱਧ ਸੈਨਿਕਾਂ ਦੇ ਇਕੱਠ ਨੂੰ ਹਟਾਉਣ ਲਈ ਕਿਹਾ ਅਤੇ ਰੂਸ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਯੂਕਰੇਨ 'ਤੇ ਹਮਲਾ ਕਰਦਾ ਹੈ, ਤਾਂ ਅਮਰੀਕਾ ਅਤੇ ਉਸ ਦੇ ਸਹਿਯੋਗੀ 'ਦ੍ਰਿੜਤਾ ਨਾਲ ਜਵਾਬੀ ਕਾਰਵਾਈ ਕਰਨਗੇ ਅਤੇ ਇਸ ਦੀ ਭਾਰੀ ਕੀਮਤ ਚੁਕਾਣੀ ਪਵੇਗੀ।'
ਅਮਰੀਕੀ ਰਾਸ਼ਟਰਪਤੀ ਦੇ ਦਫ਼ਤਰ ਵ੍ਹਾਈਟ ਹਾਊਸ ਨੇ ਇਹ ਜਾਣਕਾਰੀ ਦਿੱਤੀ। ਜਾਣਕਾਰੀ ਅਨੁਸਾਰ, ਬਿਡੇਨ ਨੇ ਪੁਤਿਨ ਨੂੰ ਕਿਹਾ, ਹਮਲੇ ਦਾ ਨਤੀਜਾ "ਵਿਆਪਕ ਮਨੁੱਖੀ ਦੁੱਖ" ਹੋਵੇਗਾ ਅਤੇ ਰੂਸ ਦਾ ਅਕਸ ਖ਼ਰਾਬ ਹੋਵੇਗਾ। ਇਸ ਦੇ ਨਾਲ ਹੀ, ਬਿਡੇਨ ਨੇ ਪੁਤਿਨ ਨੂੰ ਇਹ ਵੀ ਕਿਹਾ ਕਿ ਅਮਰੀਕਾ ਯੂਕਰੇਨ 'ਤੇ ਕੂਟਨੀਤੀ ਜਾਰੀ ਰੱਖੇਗਾ ਪਰ 'ਹੋਰ ਸਥਿਤੀਆਂ ਲਈ ਬਰਾਬਰ ਤਿਆਰ ਹੈ।'
ਯੂਕਰੇਨ ਸੰਕਟ ਦਰਮਿਆਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਵਿਚਾਲੇ 62 ਮਿੰਟ ਦੀ ਫੋਨ 'ਤੇ ਗੱਲਬਾਤ ਹੋਈ। ਦੋਵਾਂ ਨੇਤਾਵਾਂ ਵਿਚਕਾਰ ਗੱਲਬਾਤ ਬਿਡੇਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਖੁਫੀਆ ਜਾਣਕਾਰੀ ਦਾ ਹਵਾਲਾ ਦਿੰਦੇ ਹੋਏ ਚੇਤਾਵਨੀ ਦਿੱਤੀ ਸੀ ਕਿ ਰੂਸ ਕੁਝ ਦਿਨਾਂ ਵਿੱਚ ਅਤੇ 20 ਫ਼ਰਵਰੀ ਨੂੰ ਬੀਜਿੰਗ ਵਿੱਚ ਚੱਲ ਰਹੇ ਸ਼ੀਤ ਓਲੰਪਿਕ ਦੇ ਖ਼ਤਮ ਹੋਣ ਤੋਂ ਪਹਿਲਾਂ ਹਮਲਾ ਕਰ ਸਕਦਾ ਹੈ।
ਮਹੱਤਵਪੂਰਨ ਗੱਲ ਇਹ ਹੈ ਕਿ ਰੂਸ ਨੇ ਯੂਕਰੇਨ ਦੀ ਸਰਹੱਦ 'ਤੇ ਇਕ ਲੱਖ ਤੋਂ ਵੱਧ ਸੈਨਿਕਾਂ ਨੂੰ ਲਾਮਬੰਦ ਕੀਤਾ ਹੈ ਅਤੇ ਗੁਆਂਢੀ ਦੇਸ਼ ਬੇਲਾਰੂਸ ਵਿਚ ਅਭਿਆਸ ਲਈ ਆਪਣੀਆਂ ਫੌਜਾਂ ਭੇਜੀਆਂ ਹਨ, ਹਾਲਾਂਕਿ ਰੂਸ ਨੇ ਲਗਾਤਾਰ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਹ ਯੂਕਰੇਨ 'ਤੇ ਹਮਲਾ ਕਰਨ ਜਾ ਰਿਹਾ ਹੈ।
ਇਹ ਵੀ ਪੜ੍ਹੋ:ਪੰਜਾਬ ਦੀ ਸਿਆਸਤ 'ਤੇ ਕੁਝ ਕੁ ਚੋਣਵੇਂ ਪਰਿਵਾਰਾਂ ਦਾ ਕਬਜ਼ਾ !