ਪੰਜਾਬ

punjab

ਡੋਨਾਲਡ ਟਰੰਪ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ

By

Published : Sep 9, 2020, 5:32 PM IST

ਡੋਨਾਲਡ ਟਰੰਪ ਨੂੰ ਨੋਬਲ ਸ਼ਾਂਤੀ ਪੁਰਸਕਾਰ 2021 ਲਈ ਨਾਮਜ਼ਦ ਕੀਤਾ ਗਿਆ ਹੈ। ਟਰੰਪ ਨੂੰ ਯੂਏਈ-ਇਜ਼ਰਾਈਲ ਵਿਚਕਾਰ ਸ਼ਾਂਤੀ ਸਮਝੌਤੇ ਦੀ ਵਿਚੋਲਗੀ ਕਰਨ ਲਈ ਇਸ ਪੁਰਸਕਾਰ ਲਈ ਨਾਮਜ਼ਦ ਕੀਤਾ ਹੈ।

ਡੋਨਾਲਡ ਟਰੰਪ
ਡੋਨਾਲਡ ਟਰੰਪ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਨੋਬਲ ਸ਼ਾਂਤੀ ਪੁਰਸਕਾਰ 2021 ਲਈ ਨਾਮਜ਼ਦ ਕੀਤਾ ਗਿਆ ਹੈ। ਟਰੰਪ ਨੂੰ ਯੂਏਈ-ਇਜ਼ਰਾਈਲ ਵਿਚਕਾਰ ਸ਼ਾਂਤੀ ਸਮਝੌਤੇ ਦੀ ਵਿਚੋਲਗੀ ਕਰਨ ਲਈ ਇਸ ਪੁਰਸਕਾਰ ਲਈ ਨਾਮਜ਼ਦ ਕੀਤਾ ਹੈ।

ਸੱਜੇ ਪੱਖ ਦੇ ਨਾਰਵੇਈ ਰਾਜਨੇਤਾ ਕ੍ਰਿਸ਼ਚੀਅਨ ਟਾਈਰਿੰਗ-ਜੇਡੇ ਨੇ ਅਮਰੀਕੀ ਰਾਸ਼ਟਰਪਤੀ ਦਾ ਨਾਂਅ ਨਾਮਜ਼ਦਗੀ ਲਈ ਭੇਜਿਆ ਹੈ। ਉਨ੍ਹਾਂ ਦੱਸਿਆ ਕਿ ਇਹ ਇਜ਼ਰਾਈਲ ਅਤੇ ਸੰਯੁਕਤ ਅਰਬ ਅਮੀਰਾਤ ਦਰਮਿਆਨ ਹੋਏ 'ਇਤਿਹਾਸਕ ਸ਼ਾਂਤੀ ਸਮਝੌਤੇ' ਨਾਲ ਸਬੰਧਿਤ ਹੈ।

ਪਿਛਲੇ ਮਹੀਨੇ, ਯੂਏਈ ਅਤੇ ਇਜ਼ਰਾਈਲ ਨੇ ਸ਼ਾਂਤੀ ਸਮਝੌਤੇ ਦੀ ਘੋਸ਼ਣਾ ਕੀਤੀ ਅਤੇ ਦੋਵੇਂ 15 ਸਤੰਬਰ ਨੂੰ ਵ੍ਹਾਈਟ ਹਾਊਸ ਵਿਖੇ ਆਪਣੇ ਸਮਝੌਤੇ 'ਤੇ ਦਸਤਖਤ ਕਰਨਗੇ। ਇਸ ਸੌਦੇ ਵਿੱਚ ਟਰੰਪ ਦੀ ਅਹਿਮ ਭੂਮਿਕਾ ਰਹੀ ਹੈ। ਅਮਰੀਕਾ ਵਿੱਚ ਚੋਣਾਂ ਦੇ ਮੱਦੇਨਜ਼ਰ ਇਹ ਸਮਝੌਤਾ ਪ੍ਰਮੁੱਖ ਵਿਦੇਸ਼ੀ ਨੀਤੀ ਦੀ ਜਿੱਤ ਸਾਬਿਤ ਹੋਇਆ ਹੈ।

ABOUT THE AUTHOR

...view details