ਨਵੀਂ ਦਿੱਲੀ: ਵਿਸ਼ਵ ਭਰ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਕੋਰੋਨਾ ਵਾਇਰਸ ਕਾਰਨ ਹੁਣ ਤੱਕ ਦੁਨੀਆ ਭਰ ਵਿੱਚ 1.25 ਕਰੋੜ ਤੋਂ ਵੱਧ ਲੋਕ ਪੀੜਤ ਹਨ। ਇਸ ਦੇ ਨਾਲ ਹੀ ਮਰਨ ਵਾਲਿਆਂ ਦੀ ਗਿਣਤੀ ਵੀ 5.61 ਲੱਖ ਤੋਂ ਪਾਰ ਪਹੁੰਚ ਗਈ ਹੈ ਤੇ 73 ਲੱਖ ਤੋਂ ਵੱਧ ਲੋਕ ਸਿਹਤਯਾਬ ਹੋ ਗਏ ਹਨ।
ਕੋਰੋਨਾ ਕਾਰਨ ਸਭ ਤੋਂ ਪ੍ਰਭਾਵਤ ਅਮਰੀਕਾ ਵਿੱਚ ਪੀੜਤਾਂ ਦੀ ਗਿਣਤੀ 31.73 ਲੱਖ ਹੋ ਗਈ ਹੈ। ਵਾਇਰਸ ਨੇ ਹੁਣ ਤਕ ਲਗਭਗ 1.34 ਲੱਖ ਲੋਕਾਂ ਦੀ ਜਾਨ ਲੈ ਲਈ ਹੈ। ਅਮਰੀਕਾ ਤੋਂ ਬਾਅਦ ਕੋਰੋਨਾ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਬ੍ਰਾਜ਼ੀਲ ਵਿਚ ਪੀੜਤਾਂ ਦੀ ਗਿਣਤੀ ਵਧ ਕੇ 17.55 ਲੱਖ ਹੋ ਗਈ ਹੈ। ਇੱਥੇ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 70 ਹਜ਼ਾਰ ਤੱਕ ਪਹੁੰਚ ਗਈ ਹੈ।