ਨਵੀਂ ਦਿੱਲੀ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਦੇਸ਼ ਵਿੱਚ ਪਿਛਲੀਆਂ ਸਰਕਾਰਾਂ ਨੇ ਅਮਰੀਕਾ ਨੂੰ ਸੱਚ ਨਹੀਂ ਦੱਸਿਆ ਖ਼ਾਸ ਤੌਰ ਉੱਤੇ ਪਿਛਲੇ 15 ਸਾਲਾਂ ਵਿੱਚ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ 40 ਅਲੱਗ-ਅਲੱਗ ਅੱਤਵਾਦੀ ਸਮੂਹ ਸਰਗਰਮ ਸਨ।
ਖ਼ਾਨ ਨੇ ਕਿਹਾ, 'ਅਸੀਂ ਅੱਤਵਾਦੀ ਦੇ ਵਿਰੁੱਧ ਅਮਰੀਕਾ ਦੀ ਲੜਾਈ ਲੜ ਰਹੇ ਸਨ। ਪਾਕਿਸਤਾਨ ਦਾ 9/11 ਨਾਲ ਕੁੱਝ ਲੈਣਾ-ਦੇਣਾ ਨਹੀਂ ਸੀ। ਅਲ-ਕਾਇਦਾ ਅਫ਼ਗਾਨਿਸਤਾਨ ਵਿੱਚ ਸੀ। ਪਾਕਿਸਤਾਨ ਵਿੱਚ ਕੋਈ ਤਾਲਿਬਾਨੀ ਅੱਤਵਾਦੀ ਨਹੀਂ ਸੀ ਪਰ ਅਸੀਂ ਅਮਰੀਕਾ ਦੀ ਲੜਾਈ ਵਿੱਚ ਸ਼ਾਮਲ ਹਾਂ। ਬਦਕਿਸਮਤੀ ਜਦ ਚੀਜ਼ਾਂ ਗ਼ਲਤ ਹੋਈਆਂ ਤਾਂ ਅਸੀਂ ਅਮਰੀਕਾ ਨੂੰ ਕਦੇ ਜ਼ਮੀਨੀ ਹਕੀਕਤ ਤੋਂ ਵਾਕਿਫ਼ ਨਹੀਂ ਕਰਵਾਇਆ। ਇਸ ਲਈ ਮੈਂ ਆਪਣੀ ਸਰਕਾਰ ਨੂੰ ਜਿੰਮੇਵਾਰ ਠਹਿਰਾਉਂਦਾ ਹਾਂ।'
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕਿਹਾ, 'ਪਾਕਿਸਤਾਨ ਵਿੱਚ 40 ਅਲੱਗ-ਅਲੱਗ ਅੱਤਵਾਦੀ ਸਮੂਹ ਕੰਮ ਕਰ ਰਹੇ ਸਨ। ਪਾਕਿਸਤਾਨ ਅਜਿਹੇ ਦੌਰ ਤੋਂ ਗੁਜ਼ਰ ਰਿਹਾ ਹੈ ਜਿਥੇ ਸਾਡੇ ਵਰਗੇ ਲੋਕ ਚਿੰਤਾ ਵਿੱਚ ਸਨ ਕਿ ਕੀ ਪਾਕਿਸਤਾਨ ਇੰਨ੍ਹਾਂ ਤੋਂ ਸੁਰੱਖਿਅਤ ਬਚ ਸਕੇਗਾ। ਇਸ ਲਈ ਜਦ ਅਮਰੀਕਾ ਉਨ੍ਹਾਂ ਨਾਲ ਆਪਣੀ ਲੜਾਈ ਨੂੰ ਜਿੱਤਣ ਲਈ ਸਾਡੀ ਸਹਾਇਤਾ ਆਸ ਕਰ ਰਿਹਾ ਸੀ ਉਸ ਸਮੇਂ ਪਾਕਿਸਤਾਨ ਆਪਣਾ ਵਜੂਦ ਬਚਾਉਣ ਲਈ ਲੜ ਰਿਹਾ ਸੀ।'