ਪੰਜਾਬ

punjab

ETV Bharat / international

ਦੁਨੀਆ ਭਰ 'ਚ ਕੋਰੋਨਾ ਪੀੜਤਾਂ ਦੀ ਗਿਣਤੀ 80 ਲੱਖ ਤੋਂ ਪਾਰ, 4.33 ਲੱਖ ਲੋਕਾਂ ਦੀ ਜਾ ਚੁੱਕੀ ਜਾਨ - ਕੋਰੋਨਾ ਵਾਇਰਸ

ਦੁਨੀਆ ਭਰ 'ਚ ਕੋਰੋਨਾ ਪੀੜਤਾਂ ਦੀ ਗਿਣਤੀ 80 ਲੱਖ ਤੋਂ ਪਾਰ ਪਹੁੰਚ ਗਈ ਹੈ ਤੇ ਹੁਣ ਤੱਕ 4.33 ਲੱਖ ਲੋਕ ਜਾਨ ਗਵਾ ਚੁੱਕੇ ਹਨ।

ਫ਼ੋਟੋ।
ਫ਼ੋਟੋ।

By

Published : Jun 16, 2020, 8:07 AM IST

ਨਵੀਂ ਦਿੱਲੀ: ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਇਸ ਸਮੇਂ ਪੂਰੀ ਦੁਨੀਆ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 80 ਲੱਖ ਤੋਂ ਪਾਰ ਪਹੁੰਚ ਗਈ ਹੈ ਤੇ 4.33 ਲੱਖ ਲੋਕ ਆਪਣੀ ਜਾਨ ਗਵਾ ਚੁੱਕੇ ਹਨ। 41.08 ਲੱਖ ਲੋਕ ਇਸ ਵਾਇਰਸ ਤੋਂ ਨਿਜਾਤ ਪਾ ਚੁੱਕੇ ਹਨ।

ਅਮਰੀਕਾ ਵਿਚ ਬਹੁਤੇ ਲੋਕ ਇਸ ਵਾਇਰਸ ਨਾਲ ਪ੍ਰਭਾਵਤ ਹਨ। ਅਮਰੀਕਾ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 21 ਲੱਖ ਨੂੰ ਪਾਰ ਕਰ ਗਈ ਹੈ, ਜਦੋਂ ਕਿ 1.17 ਲੱਖ ਤੋਂ ਵੱਧ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਬ੍ਰਾਜ਼ੀਲ, ਭਾਰਤ, ਰੂਸ ਅਤੇ ਪੇਰੂ ਵਰਗੇ ਦੇਸ਼ਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਿੱਚ ਵੀ ਲਗਾਤਾਰ ਵਧ ਰਹੀ ਹੈ।

ਬ੍ਰਾਜ਼ੀਲ ਇਨ੍ਹੀਂ ਦਿਨੀਂ ਕੋਰੋਨਾ ਦਾ ਕੇਂਦਰ ਬਣਿਆ ਹੋਇਆ ਹੈ। ਇਥੇ ਕੋਰੋਨਾ ਪੀੜਤਾਂ ਦੀ ਗਿਣਤੀ 8.67 ਲੱਖ ਨੂੰ ਪਾਰ ਕਰ ਗਈ ਹੈ, ਜਦ ਕਿ ਮਰਨ ਵਾਲਿਆਂ ਦੀ ਗਿਣਤੀ 43 ਹਜ਼ਾਰ ਨੂੰ ਪਾਰ ਕਰ ਗਈ ਹੈ। ਸੋਮਵਾਰ ਨੂੰ ਦੇਸ਼ ਵਿਚ 17,110 ਨਵੇਂ ਮਾਮਲੇ ਸਾਹਮਣੇ ਆਏ ਜਦੋਂਕਿ ਮਹਾਂਮਾਰੀ ਕਾਰਨ 612 ਲੋਕਾਂ ਦੀ ਮੌਤ ਹੋ ਗਈ।

ਇਜ਼ਰਾਈਲ ਵਿਚ ਇੱਕ ਦਿਨ ਵਿਚ 83ਨਵੇਂ ਕੇਸ ਆਉਣ ਤੋਂ ਬਾਅਦ ਦੇਸ਼ ਵਿਚ ਸੰਕਰਮਿਤ ਲੋਕਾਂ ਦੀ ਗਿਣਤੀ ਵਧ ਕੇ 19,055 ਹੋ ਗਈ ਹੈ। ਸਿਹਤ ਮੰਤਰਾਲੇ ਦੇ ਅਨੁਸਾਰ ਹਸਪਤਾਲ ਵਿੱਚ ਭਰਤੀ 133 ਮਰੀਜ਼ਾਂ ਵਿੱਚੋਂ 33 ਦੀ ਹਾਲਤ ਗੰਭੀਰ ਬਣੀ ਹੋਈ ਹੈ। ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 15,375 ਹੋ ਗਈ ਹੈ ਤੇ 3,380 ਐਕਟਿਵ ਕੇਸ ਹਨ।

ਪਾਕਿਸਤਾਨ ਵਿੱਚ ਇੱਕ ਦਿਨ ਵਿੱਚ 5,248 ਨਵੇਂ ਕੇਸ ਆਉਣ ਤੋਂ ਬਾਅਦ ਦੇਸ਼ ਵਿੱਚ ਸੰਕਰਮਣ ਦੇ ਕੁਲ ਮਾਮਲੇ 1,44,676 ਹੋ ਗਏ ਹਨ। ਪਿਛਲੇ 24 ਘੰਟਿਆਂ ਵਿੱਚ ਹੁਣ ਤੱਕ ਕੁੱਲ 2,729 ਮੌਤਾਂ ਹੋਈਆਂ ਹਨ। ਦੇਸ਼ ਦਾ ਪੰਜਾਬ ਪ੍ਰਾਂਤ ਅਜਿਹਾ ਪਹਿਲਾ ਸੂਬਾ ਬਣ ਗਿਆ ਹੈ ਜਿੱਥੇ ਸੋਮਵਾਰ ਨੂੰ 62 ਹੋਰ ਮੌਤਾਂ ਨਾਲ ਇਹ ਅੰਕੜਾ 1,031 ਹੋ ਗਿਆ ਹੈ। ਪੰਜਾਬ ਅਤੇ ਸਿੰਧ ਇੱਥੋਂ ਦੇ ਸਭ ਤੋਂ ਪ੍ਰਭਾਵਤ ਸੂਬਿਆਂ ਵਿੱਚੋਂ ਇੱਕ ਹਨ।

ABOUT THE AUTHOR

...view details