ਪੰਜਾਬ

punjab

ETV Bharat / international

ਕੋਵਿਡ-19 ਮਰੀਜ਼ਾਂ ਦੀ ਨਿਗਰਾਨੀ ਲਈ ਅਮਰੀਕਾ ਨੇ ਅਪਣਾਈ GPS ਟ੍ਰੈਕਰ ਤਕਨੀਕ

ਅਮਰੀਕਾ ਦੇ ਲੁਈਸਵਿਲੇ ਸ਼ਹਿਰ 'ਚ ਕੋਵਿਡ-19 ਪੀੜਤਾਂ ਉੱਤੇ ਨਜ਼ਰ ਰੱਖਣ ਲਈ ਨਵੀਂ ਤਕਨੀਕ ਵਰਤੀ ਜਾ ਰਹੀ ਹੈ ਜਿਸ ਵਿੱਚ ਪੀੜਤਾਂ ਦੇ ਪੈਰਾਂ ਉੱਤੇ ਜੀਪੀਐਸ ਬੰਨ ਕੇ, ਉਨ੍ਹਾਂ ਉੱਤੇ ਨਿਗਰਾਨੀ ਰੱਖੀ ਜਾ ਰਹੀ ਹੈ।

gps in america
ਫੋਟੋ

By

Published : Apr 6, 2020, 1:33 PM IST

ਅਮਰੀਕਾ: ਕੋਰੋਨਾ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਦੁਨੀਆ ਭਰ ਵਿੱਚ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪਰ ਬਹੁਤ ਸਾਰੇ ਕੋਰੋਨਾ ਪੀੜਤ ਲੋਕ ਹੁਣ ਵੀ ਖੁਦ ਨੂੰ ਆਈਸੋਲੇਸ਼ਨ 'ਚ ਰੱਖਣ ਦੀ ਬਜਾਏ ਆਪਣੇ ਘਰਾਂ ਤੋਂ ਬਾਹਰ ਨਿਕਲ ਰਹੇ ਹਨ। ਅਜਿਹੇ ਲੋਕਾਂ ਨੂੰ ਕਾਬੂ ਕਰਨ ਲਈ ਅਮਰੀਕਾ ਦੇ ਲੁਈਸਵਿਲੇ ਸ਼ਹਿਰ 'ਚ ਇੱਕ ਨਵਾਂ ਤਰੀਕਾ ਅਪਣਾਇਆ ਗਿਆ ਹੈ। ਇਸ ਦੇ ਤਹਿਤ ਕੋਰੋਨਾ ਪੀੜਤਾਂ ਦੇ ਪੈਰਾਂ 'ਚ ਜੀਪੀਐਸ ਟ੍ਰੈਕਰ ਬੰਨ੍ਹ ਕੇ ਨਜ਼ਰ ਰੱਖੀ ਜਾ ਰਹੀ ਹੈ।

GPS ਉਤਾਰਨ 'ਤੇ ਜਾਂ ਘਰੋਂ ਨਿਕਲਣ ਉੱਤੇ ਹੋਵੇਗਾ ਮਾਮਲਾ ਦਰਜ
ਸਿਹਤ ਵਿਭਾਗ ਦੀ ਡਾਇਰੈਕਟਰ ਡਾ. ਸਾਰਾ ਮੋਏਰ ਨੇ ਕਿਹਾ ਕਿ ਸਥਾਨਕ ਅਦਾਲਤ ਨੇ ਇੱਕ ਮਾਮਲੇ 'ਚ ਕੋਰੋਨਾ ਪੀੜਤ ਮਰੀਜ਼ਾਂ ਅਤੇ ਇੱਕ ਸ਼ੱਕੀ ਵਿਅਕਤੀ ਨੂੰ ਘਰ ਰਹਿਣ ਦਾ ਆਦੇਸ਼ ਦਿੱਤਾ ਸੀ, ਪਰ ਉਹ ਵਾਰ-ਵਾਰ ਘਰੋਂ ਬਾਹਰ ਨਿਕਲ ਰਿਹਾ ਸੀ। ਇਸ 'ਤੇ ਅਦਾਲਤ ਨੇ ਉਸ ਦੇ ਸ਼ਰੀਰ 'ਤੇ ਟ੍ਰੈਕਰ ਲਗਾਉਣ ਅਤੇ ਉਸ ਨੂੰ 14 ਦਿਨਾਂ ਲਈ ਘਰ 'ਚ ਰਹਿਣ ਦਾ ਆਦੇਸ਼ ਦਿੱਤਾ ਹੈ।

ਜੱਜ ਏਂਜੇਲਾ ਬਿਸਿਗ ਨੇ ਇਸ ਮਾਮਲੇ 'ਚ ਸੁਧਾਰ ਵਿਭਾਗ ਨੂੰ ਆਦੇਸ਼ ਦਿੱਤਾ ਹੈ ਕਿ ਜੇ ਇਨ੍ਹਾਂ 14 ਦਿਨਾਂ ਵਿੱਚ ਕੋਰੋਨਾ ਪੀੜਤ ਵਿਅਕਤੀ ਦੁਬਾਰਾ ਘਰੋਂ ਬਾਹਰ ਆਇਆ ਜਾਂ ਟ੍ਰੈਕਰ ਨੂੰ ਸ਼ਰੀਰ ਤੋਂ ਵੱਖ ਕਰਦਾ ਹੈ ਤਾਂ ਉਸ ਵਿਰੁੱਧ ਮੁਕੱਦਮਾ ਚਲਾਇਆ ਜਾਵੇਗਾ।

ਹੁਣ ਤੱਕ ਅੱਧਾ ਦਰਜਨ ਪੀੜਤਾਂ ਨੂੰ ਬੰਨ੍ਹਿਆ GPS ਟ੍ਰੈਕਰ
ਲੁਈਸਵਿਲੇ ਸ਼ਹਿਰ 'ਚ ਇਕਲੌਤਾ ਵਿਅਕਤੀ ਨਹੀਂ ਹੈ ਜਿਸ ਨੂੰ ਕੋਰੋਨਾ ਵਾਇਰਸ ਫੈਲਾਉਣ ਤੋਂ ਰੋਕਣ ਲਈ ਇਸ ਕਿਸਮ ਦੇ ਟ੍ਰੈਕਰ ਨਾਲ ਬੰਨ੍ਹਿਆ ਗਿਆ ਹੈ। ਸਥਾਨਕ ਪ੍ਰਸ਼ਾਸਨ ਦੇ ਅਨੁਸਾਰ ਹੁਣ ਤੱਕ ਲਗਭਗ ਅੱਧਾ ਦਰਜਨ ਅਜਿਹੇ ਕੇਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਨੂੰ ਤਾਲਾਬੰਦੀ ਦੇ ਨਿਰਦੇਸ਼ਾਂ ਦੀ ਉਲੰਘਣਾ ਕਰਨ 'ਤੇ ਇਸ ਤਰੀਕੇ ਨਾਲ GPS ਬੰਨ੍ਹਿਆ ਗਿਆ ਹੈ। ਟ੍ਰੈਕਰ ਰਾਹੀਂ ਉਨ੍ਹਾਂ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।

ਇਹ ਵੀ ਪੜ੍ਹੋ: ਕੋਰੋਨਾ ਖਿਲਾਫ਼ ਜੰਗ ਲਈ ਇਕਜੁੱਟ ਹੋਇਆ ਦੇਸ਼

ABOUT THE AUTHOR

...view details