ਵਾਸ਼ਿੰਗਟਨ: ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਕਿਹਾ ਕਿ ਭਾਰਤ, ਮਲੇਸ਼ੀਆ, ਇੰਡੋਨੇਸ਼ੀਆ ਅਤੇ ਫਿਲਪੀਨ ਵਰਗੇ ਏਸ਼ੀਆਈ ਦੇਸ਼ਾਂ ਨੂੰ ਚੀਨ ਤੋਂ ਖ਼ਤਰਾ ਵਧ ਗਿਆ ਹੈ। ਇਸ ਦੇ ਮੱਦੇਨਜ਼ਰ ਸੰਯੁਕਤ ਰਾਜ ਅਮਰੀਕਾ ਦੁਨੀਆ ਭਰ ਵਿੱਚ ਆਪਣੀ ਫੌਜ ਦੀ ਤਾਇਨਾਤੀ ਦੀ ਸਮੀਖਿਆ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਇਸ ਤਰੀਕੇ ਨਾਲ ਤਾਇਨਾਤ ਕਰ ਰਿਹਾ ਹੈ ਕਿ ਉਹ ਜ਼ਰੂਰਤ ਪੈਣ 'ਤੇ ਪੀਪਲਜ਼ ਲਿਬਰੇਸ਼ਨ ਆਰਮੀ (ਚੀਨੀ ਸੈਨਾ) ਨਾਲ ਮੁਕਾਬਲਾ ਕਰ ਸਕਣ। ਪੋਂਪਿਓ ਨੇ ਇਹ ਗੱਲ ਜਰਮਨ ਮਾਰਸ਼ਲ ਫੰਡ ਦੇ ਵਰਚੁਅਲ ਬ੍ਰਸੇਲਜ਼ ਫੋਰਮ 2020 ਮੌਕੇ ਇੱਕ ਸਵਾਲ ਦੇ ਜਵਾਬ ਵਿੱਚ ਕਹੀ।
ਪੋਂਪਿਓ ਨੇ ਕਿਹਾ ਕਿ ‘ਅਸੀਂ ਇਹ ਸੁਨਿਸ਼ਚਿਤ ਕਰਾਂਗੇ ਕਿ ਸਾਡੀ ਤਾਇਨਾਤੀ ਅਜਿਹੀ ਹੋਵੇ ਕਿ ਪੀਐਲਏ ਦਾ ਮੁਕਾਬਲਾ ਕੀਤਾ ਜਾ ਸਕੇ। ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਸਾਡੇ ਸਮੇਂ ਦੀ ਚੁਣੌਤੀ ਹੈ ਅਤੇ ਅਸੀਂ ਇਹ ਸੁਨਿਸ਼ਚਿਤ ਕਰਾਂਗੇ ਕਿ ਸਾਡੇ ਕੋਲ ਇਸ ਨਾਲ ਨਜਿੱਠਣ ਲਈ ਸਾਰੇ ਸਰੋਤ ਉਪਲਬਧ ਹਨ।
ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਹਦਾਇਤਾਂ 'ਤੇ ਫੌਜਾਂ ਦੀ ਤਾਇਨਾਤੀ ਦੀ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਇਸ ਯੋਜਨਾ ਤਹਿਤ ਅਮਰੀਕਾ ਜਰਮਨੀ ਵਿੱਚ ਆਪਣੀਆਂ ਫੌਜਾਂ ਦੀ ਗਿਣਤੀ 52 ਹਜ਼ਾਰ ਤੋਂ ਘਟਾ ਕੇ 25 ਹਜ਼ਾਰ ਕਰ ਰਿਹਾ ਹੈ। ਪੋਂਪਿਓ ਨੇ ਕਿਹਾ ਕਿ ਫੌਜਾਂ ਦੀ ਤਾਇਨਾਤੀ ਜ਼ਮੀਨੀ ਸਥਿਤੀ ਦੀ ਹਕੀਕਤ 'ਤੇ ਅਧਾਰਤ ਹੋਵੇਗੀ।