ਵਾਸ਼ਿੰਗਟਨ:ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਸ਼ੁੱਕਰਵਾਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਲਈ ਯੂਕਰੇਨ 'ਚ ਫੌਜੀ ਕਾਰਵਾਈ ਨੂੰ ''ਬਹੁਤ ਮੁਸ਼ਕਲ'' ਬਣਾਉਣ ਦੀ ਸਹੁੰ ਖਾਧੀ ਅਤੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਰੂਸ ਦੇ ਹਮਲੇ ਨੂੰ ਰੋਕਣ ਲਈ ਵਿਆਪਕ ਕਦਮ (Biden warns Putin against attacking Ukraine) ਚੁੱਕ ਰਿਹਾ ਹੈ।
ਇਹ ਵੀ ਪੜੋ:ਇਜ਼ਰਾਈਲ ਦਾ ਤੇਲ ਅਵੀਵ ਬਣਿਆ ਦੁਨੀਆ ਦਾ ਸਭ ਤੋਂ ਮਹਿੰਗਾ ਸ਼ਹਿਰ
ਬਾਈਡਨ ਨੇ ਇਹ ਚਿਤਾਵਨੀ ਰੂਸ ਵੱਲੋਂ ਯੂਕਰੇਨ ਦੀ ਸਰਹੱਦ 'ਤੇ ਫੌਜਾਂ ਦੀ ਤਾਇਨਾਤੀ ਨੂੰ ਵਧਾਉਣ ਬਾਰੇ ਵਧਦੀਆਂ ਚਿੰਤਾਵਾਂ ਦੇ ਵਿਚਕਾਰ ਦਿੱਤੀ ਹੈ। ਬਾਈਡਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ "ਵਿਆਪਕ ਅਤੇ ਸਾਰਥਕ" ਕਦਮ ਚੁੱਕ ਰਹੇ ਹਨ ਜਿਸ ਨਾਲ ਪੁਤਿਨ ਲਈ ਅੱਗੇ ਵਧਣਾ ਅਤੇ ਉਹ ਕਰਨਾ ਬਹੁਤ ਮੁਸ਼ਕਲ ਹੋ ਜਾਵੇਗਾ ਜਿਸ ਬਾਰੇ ਲੋਕ ਚਿੰਤਤ ਹਨ।