ਪੰਜਾਬ

punjab

ETV Bharat / international

ਦੱਖਣੀ ਕੈਲੀਫੋਰਨੀਆ ਦੇ ਹਾਈ ਸਕੂਲ ਦੇ ਵਿੱਚ ਹੋਈ ਗੋਲੀਬਾਰੀ, 7 ਜ਼ਖਮੀ

ਦੱਖਣੀ ਕੈਲੀਫੋਰਨੀਆ ਦੇ ਇੱਕ ਹਾਈ ਸਕੂਲ ਵਿੱਚ ਵੀਰਵਾਰ ਸਵੇਰੇ ਹੋਈ ਗੋਲੀਬਾਰੀ ਦੇ ਵਿੱਚ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਦੇ ਵਿੱਚ ਲਗਭਗ ਸੱਤ ਲੋਕ ਜ਼ਖ਼ਮੀ ਹੋ ਗਏ ਹਨ।

By

Published : Nov 15, 2019, 9:58 AM IST

ਫ਼ੋਟੋ

ਲਾਸ ਐਂਜਲਸ: ਦੱਖਣੀ ਕੈਲੀਫੋਰਨੀਆ ਦੇ ਇੱਕ ਹਾਈ ਸਕੂਲ ਵਿੱਚ ਵੀਰਵਾਰ ਸਵੇਰੇ ਹੋਈ ਗੋਲੀਬਾਰੀ ਦੇ ਵਿੱਚ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਦੇ ਵਿੱਚ ਲਗਭਗ ਸੱਤ ਲੋਕ ਜ਼ਖ਼ਮੀ ਹੋ ਗਏ ਹਨ।

ਜਾਣਕਾਰੀ ਮੁਤਾਬਕ ਲਾਸ ਐਂਜਲਸ ਦੇ ਸ਼ੈਰਿਫ ਵਿਭਾਗ ਨੇ ਟਵਿੱਟਰ ਰਾਹੀਂ ਦੱਸਿਆ ਕਿ ਸੈਂਟਾ ਕਲੈਰਟਾ ਸ਼ਹਿਰ ਦਾ ਸੌਗਸ ਹਾਈ ਸਕੂਲ ਲਾਸ ਐਂਜਲਸ ਤੋਂ ਉੱਤਰ ਪੱਛਮ ਵਿੱਚ ਲਗਭਗ 30 ਮੀਲ (48 ਕਿਲੋਮੀਟਰ) ਦੀ ਦੂਰੀ ਤੇ ਮੌਜੂਦ ਹੈ, ਜਿਥੇ ਇਹ ਘਟਨਾ ਵਾਪਰੀਆ ਹੈ।

ਵਿਭਾਗ ਨੇ ਦੱਸਿਆ ਕਿ ਇੱਕ ਸੱਕੀ ਵਿਅਕਤੀ ਨੂੰ ਕਾਲੇ ਕੱਪੜਿਆਂ ਵਿੱਚ ਘਟਨਾ ਵਾਲੀ ਥਾਂ 'ਤੇ ਵੇਖਿਆ ਗਿਆ ਸੀ।

ਲਾਸ ਐਂਜਲਸ ਦੇ ਫਾਇਰ ਵਿਭਾਗ ਦੇ ਬੁਲਾਰੇ ਕ੍ਰਿਸਟੋਫਰ ਥਾਮਸ ਨੇ ਕਿਹਾ ਕਿ ਇਹ ਤੁਰੰਤ ਸਪੱਸ਼ਟ ਨਹੀਂ ਹੋਇਆ ਸੀ ਕਿ ਪੀੜਤ ਵਿਅਕਤੀਆਂ ਨੂੰ ਗੋਲੀਆਂ ਲੱਗੀਆਂ ਹਨ ਜਾਂ ਹੋਰ ਸੱਟਾਂ ਲੱਗੀਆਂ ਹਨ।

ਇਸ ਘਟਨਾ ਤੋਂ ਬਾਅਦ ਸੌਗਸ ਹਾਈ ਸਕੂਲ ਤੇ ਇਲਾਕੇ ਦੇ ਹੋਰ ਸਕੂਲ ਬੰਦ ਕਰ ਦਿੱਤੇ ਗਏ ਹਨ। ਹਥਿਆਰਬੰਦ ਪੁਲਿਸ ਅਫ਼ਸਰਾਂ ਨੇ ਵਿਦਿਆਰਥੀਆਂ ਨੂੰ ਸਕੂਲ ਤੋਂ ਦੂਰ ਸੁਰੱਖਿਅਤ ਥਾਂ 'ਤੇ ਪਹੁੰਚਾ ਦਿੱਤਾ ਗਿਆ ਹੈ।

ABOUT THE AUTHOR

...view details